ਮੰਡੀ ਲਾਧੂਕਾ (ਸੰਧੂ) : ਗੁਰੂ ਘਰਾਂ 'ਚ ਤਿਆਰ ਹੁੰਦੇ ਲੰਗਰ ਅਤੇ ਕੜਾਹ ਪ੍ਰਸਾਦਿ ਦੀ ਦੇਗ 'ਤੇ ਜੀ. ਐੱਸ. ਟੀ ਲਾਉਣ ਦੀ ਕੇਂਦਰ ਦੀ ਭਾਜਪਾ ਸਰਕਾਰ ਦੀ ਨਿਖੇਧੀ ਕਰਦਿਆਂ ਸਿੱਖ ਸਟੂਡੈਂਟਸ ਫੈਡਰੈਸ਼ਨ ਗਰੇਵਾਲ ਦੇ ਜ਼ਿਲਾ ਫਾਜ਼ਿਲਕਾ ਤੋਂ ਪ੍ਰਧਾਨ ਗੁਰਕੀਰਤਨ ਸਿੰਘ ਲੱਖੋਵਾਲੀ ਨੇ ਜਾਰੀ ਇਕ ਬਿਆਨ ਰਾਹੀਂ ਕਿਹਾ ਲੰਗਰ ਅਤੇ ਕੜਾਹ ਪ੍ਰਸਾਦਿ 'ਤੇ ਜੀਐੱਸਟੀ ਲਗਾਉਣ ਦਾ ਤੁਗਲਕੀ ਫੁਰਮਾਨ ਜਾਰੀ ਕਰਕੇ ਕੇਂਦਰ ਸਰਕਾਰ ਨੇ ਗੁਰੂ ਘਰ ਦੀ ਮਰਿਆਦਾ ਦਾ ਮਜ਼ਾਕ ਉਡਾਇਆ ਹੈ, ਜੋ ਕਿ ਅਤਿ ਨਿੰਦਣਯੋਗ ਹੈ। ਗੁਰਕੀਰਤਨ ਸਿੰਘ ਲੱਖੋਵਾਲੀ ਨੇ ਕਿਹਾ ਕਿ ਗੁਰੂ ਘਰਾਂ ਦੇ ਪ੍ਰਬੰਧ ਸਰਕਾਰਾਂ ਦੀ ਖੈਰਤ ਨਾਲ ਨਹੀਂ ਸਗੋਂ ਸੰਗਤ ਦੇ ਭੇਜੇ ਦਸਵੰਧ ਨਾਲ ਚਲਦੇ ਹਨ ਤੇ ਲੰਗਰ ਨੂੰ ਡੇਰਿਆਂ ਅਤੇ ਬਣੀਆਂ ਕੰਟੀਨਾਂ ਵਾਂਗ ਸਮਝਣਾ ਵੱਡੀ ਨਾਦਾਨੀ ਹੈ, ਕਿਉਂਕਿ ਗੁਰੂ ਦਾ ਲੰਗਰ ਨਾ ਵੇਚਿਆ ਜਾਂਦਾ ਹੈ ਨਾ ਹੀ ਖਰੀਦਿਆ ਜਾਦਾ ਹੈ। ਇਸ ਦਾ ਖਮਿਆਜਾ ਭਾਜਪਾ ਨੂੰ ਭੁਗਤਣਾ ਪਵੇਗਾ।
ਉਨ੍ਹਾਂ ਕਿਹਾ ਕਿ ਭਾਜਪਾ ਵਿਚ ਬੈਠੇ ਸਿੱਖ ਅਹੁਦਿਆਂ ਦੀ ਲਾਲਸਾ 'ਚ ਕਠਪੁੱਤਲੀ ਨਾ ਬਣਦੇ ਆਪਣੀ ਪਾਰਟੀ ਨੂੰ ਗੁਰੂ ਘਰਾਂ ਦੀ ਮਰਿਆਦਾ ਤੋਂ ਜਾਣੂ ਕਰਵਾਉਣ। ਉਨ੍ਹਾਂ ਕਿਹਾ ਕਿ ਸਿੱਖਾਂ ਦੀ ਮਰਿਆਦਾ ਅਨੁਸਾਰ ਹਮੇਸ਼ਾ ਸਿੱਖਾਂ ਨੇ ਜ਼ਬਰ ਜੁਲਮ ਖਿਲਾਫ ਲੜਾਈ ਲੜਨ ਵੇਲੇ ਗੁਰੂ ਅੱਗੇ ਕੜਾਹ ਪ੍ਰਸਾਦਿ ਦੀ ਦੇਗ ਭੇਟ ਕਰਕੇ ਅਰਦਾਸ ਕਰਵਾ ਕੇ ਹਮੇਸ਼ਾ ਇਸ ਭਾਰਤ ਲਈ ਹਰ ਮੁਸ਼ਕਲ 'ਤੇ ਜਿੱਤ ਹਾਸਲ ਕੀਤੀ ਹੈ। ਉਸ ਦੇਗ 'ਤੇ ਵੀ ਜੀਐੱਸਟੀ ਲਗਾਉਣਾ ਹਕੂਮਤ ਦੀਆਂ ਮਾੜੇ ਦਿਨਾਂ ਦੀ ਨਿਸ਼ਾਨੀਆਂ ਹਨ ਜੋ ਫੈਡਰੈਸ਼ਨ ਬਰਦਾਸ਼ਤ ਨਾ ਕਰਦੀ ਹੋਈ ਹਮਖਿਆਲੀਆਂ ਨੂੰ ਨਾਲ ਲੈ ਕੇ ਜ਼ੋਰਦਾਰ ਸੰਘਰਸ਼ ਵਿੱਢੇਗੀ।
ਪੁਲਸ ਨੇ ਭੂੰਡ ਆਸ਼ਕਾਂ ਨੂੰ ਨੱਥ ਪਾਉਣ ਲਈ ਵੱਖ-ਵੱਖ ਸਕੂਲਾਂ/ਕਾਲਜਾਂ ਸਾਹਮਣੇ ਨਾਕੇ ਲਗਾਏ
NEXT STORY