ਲੁਧਿਆਣਾ (ਮੁੱਲਾਂਪੁਰੀ) : ਪੰਜਾਬ ਵਿਚਲੀ ਭਾਰਤੀ ਜਨਤਾ ਪਾਰਟੀ ਹਰਿਆਣਾ ਚੋਣ ਲੜਨ ਦੀ ਅੰਦਰਖਾਤੇ ਤਿਆਰੀ ਕਰਦੀ ਦੱਸੀ ਜਾ ਰਹੀ ਹੈ। ਇਸ ਤਿਆਰੀ ਦੀਆਂ ਰਿਪੋਰਟਾਂ ਕਈ ਵਾਰ ਮੀਡੀਆ ਵਿਚ ਆਈਆਂ ਹਨ ਅਤੇ ਕਈ ਨੇਤਾਵਾਂ ਨੇ 2022 'ਚ ਸ਼੍ਰੋਮਣੀ ਅਕਾਲੀ ਦਲ ਤੋਂ 23 ਸੀਟਾਂ ਦੀ ਬਜਾਏ 50 ਸੀਟਾਂ ਲੈਣ ਦੀਆਂ ਵਕਾਲਤਾਂ ਵੀ ਕੀਤੀਆਂ।
ਇਹ ਸਭ ਕੁੱਝ ਭਾਜਪਾ ਨੇ ਹਰਿਆਣਾ 'ਚ ਸ਼੍ਰੋਮਣੀ ਅਕਾਲੀ ਦਲ ਨੂੰ ਭੱਬੂ ਪੱਤਾ ਦਿਖਾ ਕੇ ਰਾਜ ਸਭਾ ਹਾਸਲ ਕਰਨ ਤੋਂ ਬਾਅਦ ਹੀ ਸ਼ੁਰੂ ਹੋਇਆ ਹੈ। ਪੰਜਾਬ ਵਿਚਲੀ ਭਾਜਪਾ ਦੇ ਚਿਤ ਚੋਰ ਬਾਰੇ ਸਿਆਸੀ ਮਾਹਿਰਾਂ ਨੇ ਇਸ਼ਾਰਾ ਕੀਤਾ ਕਿ 2017 ਵਿਚ ਗੱਠਜੋੜ ਦੀ ਹੋਈ ਸ਼ਰਮਨਾਕ ਹਾਰ ਭਾਜਪਾ ਉਸ ਦਿਨ ਤੋਂ ਵਿਓਂਤਾਂ ਬਣਾ ਰਹੀ ਹੈ ਕਿਉਂਕਿ ਧਾਰਮਿਕ ਮੁੱਦਾ ਬਰਗਾੜੀ ਕਾਂਡ ਅਤੇ ਨਸ਼ਾ ਅਕਾਲੀ ਦਲ ਦਾ ਅਜੇ ਵੀ ਖਹਿੜਾ ਨਹੀਂ ਛੱਡ ਰਿਹਾ। ਇਸ ਕਰਕੇ ਭਾਜਪਾ ਨੂੰ ਫਿਕਰ ਵੱਢ-ਵੱਢ ਖਾ ਰਿਹਾ ਹੈ ਕਿ ਅਕਾਲੀਆਂ ਖਿਲਾਫ 'ਆਪ' ਕਾਂਗਰਸ ਤੇ ਟਕਸਾਲੀ ਤੋਂ ਇਲਾਵਾ ਨਵਜੋਤ ਸਿੰਘ ਸਿੱਧੂ ਵਰਗੇ ਨੇਤਾ ਇਹ ਮੁੱਦੇ ਚੁੱਕ ਕੇ ਅਕਾਲੀ ਦਲ ਦੀ ਸਰਕਾਰ ਦਾ ਰਾਹ ਫਿਰ ਰੋਕਣ ਲਈ ਅੱਗੇ ਆਉਣਗੇ।
ਇਸ ਲਈ ਭਵਿੱਖਬਾਣੀ ਹੁਣ ਤੋਂ ਅੰਦਰਖਾਤੇ ਤਿਆਰ ਕੀਤੀ ਜਾਵੇ। ਬਾਕੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇ. ਗਿਆਨੀ ਹਰਪ੍ਰੀਤ ਸਿੰਘ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਲੌਂਗੋਵਾਲ ਨੇ ਖਾਲਿਸਤਾਨ ਦੀ ਪੇਸ਼ਕਸ਼ ਵਾਲੇ ਮੁੱਦੇ ਨੂੰ ਮੁੜ ਜ਼ਿੰਦਾ ਕਰਕੇ ਤੇ ਹਮਲੇ ਕਰਨ ਵਰਗੀ ਗੱਲ ਆਖ ਕੇ ਭਾਜਪਾ ਦੀ ਚਿੰਤਾ ਹੋਰ ਵਧਾ ਦਿੱਤੀ। ਭਾਜਪਾ ਜਾਣਦੀ ਹੈ ਪੰਜਾਬ ਵਿਚਲਾ ਹਿੰਦੂ ਭਾਈਚਾਰਾ 15 ਸਾਲ ਬਹੁਤ ਮਾੜੇ ਦਿਨ ਦੇਖ ਚੁੱਕਾ ਹੈ। ਇਸ ਲਈ ਮੁੱਦੇ ਗੱਠਜੋੜ ਲਈ ਵੀ ਘਾਤਕ ਹੋ ਸਕਦੇ ਹਨ। ਇਸ ਲਈ ਭਾਜਪਾ ਹੁਣ ਜਿੱਥੇ ਅੰਦਰ ਖਾਤੇ ਗੋਂਦਾ ਗੁੰਦ ਰਹੀ ਹੈ, ਉਥੇ ਹੀ ਕਿਸੇ ਵੱਡੇ ਕੱਦ ਦੇ ਸਿੱਖ ਦੀ ਭਾਲ ਵਿਚ ਵੀ ਦੱਸੀ ਜਾ ਰਹੀ ਹੈ। ਗੱਲ ਕੀ, ਭਾਜਪਾ ਭਵਿੱਖ ਵਿਚ ਅਕਾਲੀ ਦੇ ਭੌਰ ਦੇ ਕਮਲ ਦੀ ਸਿਆਸੀ ਖੁਸ਼ਬੂ ਲੈਣ ਤੋਂ ਉਡਾਉਣ ਦੇ ਮੂਡ 'ਚ ਦੱਸੀ ਜਾ ਰਹੀ ਹੈ।
ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ 'ਚ ਕਿਸਾਨਾਂ ਵਲੋਂ ਝੋਨੇ ਦੀ ਬਿਜਾਈ ਸ਼ੁਰੂ
NEXT STORY