ਲੁਧਿਆਣਾ- (ਰਾਜ)-(ਰਾਜ)-ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਲੁਧਿਆਣਾ ਫੇਰੀ ਦੇ ਕੁਝ ਘੰਟਿਆਂ ਬਾਅਦ ਪਿੰਡ ਖੇੜੀ ’ਚ ਗਿੱਲ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਰਿਟਾ. ਆਈ. ਏ. ਐੱਸ. ਐੱਸ. ਆਰ. ਲੱਧੜ ’ਤੇ ਕੁਝ ਅਣਪਛਾਤੇ ਲੋਕਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਉਨ੍ਹਾਂ ਦੀ ਗੱਡੀ ਦੇ ਸ਼ੀਸ਼ੇ ਵੀ ਤੋੜ ਦਿੱਤੇ। ਹਮਲਾ ਉਸ ਸਮੇਂ ਹੋਇਆ, ਜਦ ਉਹ ਚੋਣ ਮੀਟਿੰਗ ਕਰ ਰਹੇ ਸਨ। ਦੇਰ ਰਾਤ ਜ਼ਖਮੀ ਹਾਲਤ ਵਿਚ ਉਨ੍ਹਾਂ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਇਸ ਦੌਰਾਨ ਸਾਰੇ ਸੀਨੀਅਰ ਭਾਜਪਾ ਵਰਕਰ ਸਿਵਲ ਹਸਪਤਾਲ ’ਚ ਪੁੱਜ ਗਏ। ਗੁੱਸੇ ਵਿਚ ਆਏ ਭਾਜਪਾ ਵਰਕਰਾਂ ਨੇ ਸਿਵਲ ਹਸਪਤਾਲ ਅੰਦਰ ਹੀ ਪੁਲਸ ਪ੍ਰਸ਼ਾਸਨ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ।
ਇਹ ਵੀ ਪੜ੍ਹੋ : ਗ੍ਰਹਿ ਮੰਤਰੀ ਅਮਿਤ ਸ਼ਾਹ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ
ਜਾਣਕਾਰੀ ਮੁਤਾਬਕ ਐੱਸ. ਆਰ. ਲੱਧੜ ਗਿੱਲ ਹਲਕੇ ਤੋਂ ਭਾਜਪਾ ਦੇ ਸਾਂਝੇ ਉਮੀਦਵਾਰ ਹਨ। ਉਹ ਪਿੰਡ ਖੇੜੀ ਵਿਚ ਚੋਣ ਪ੍ਰਚਾਰ ਲਈ ਗਏ ਸਨ। ਉਨ੍ਹਾਂ ਦੀ ਪਿੰਡ ਵਾਲਿਆਂ ਨਾਲ ਮੀਟਿੰਗ ਚੱਲ ਰਹੀ ਸੀ। ਜਦ ਉਹ ਸਮਰਥਕਾਂ ਨਾਲ ਮੀਟਿੰਗ ਖਤਮ ਕਰਨ ਤੋਂ ਬਾਅਦ ਆਪਣੀ ਇਨੋਵਾ ਗੱਡੀ ’ਚ ਸਵਾਰ ਹੋ ਕੇ ਦੂਜੀ ਮੀਟਿੰਗ ਲਈ ਰਵਾਨਾ ਹੋਣ ਲੱਗੇ ਤਾਂ ਮੋਟਰਸਾਈਕਲ ਸਵਾਰ ਕੁਝ ਅਣਪਛਾਤੇ ਹਮਲਾਵਰਾਂ ਨੇ ਪੱਥਰ ਵਰ੍ਹਾਉਣੇ ਸ਼ੁਰੂ ਕਰ ਦਿੱਤੇ, ਜਿਸ ਨਾਲ ਗੱਡੀ ਪੂਰੀ ਤਰ੍ਹਾਂ ਨਾਲ ਨੁਕਸਾਨੀ ਗਈ ਅਤੇ ਇਸ ਹਮਲੇ ਵਿਚ ਐੱਸ. ਆਰ. ਲੱਧੜ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਏ। ਉਨ੍ਹਾਂ ਦੇ ਸਮਰਥਕਾਂ ਨੇ ਬਚਾਉਣ ਲਈ ਗੱਡੀ ਭਜਾ ਲਈ ਅਤੇ ਸਿਵਲ ਸਪਤਾਲ ਪੁੱਜੇ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਅਸੀਂ ਵੋਟਾਂ ਨਹੀਂ, ਪੰਜਾਬ ਬਚਾਉਣ ਦਾ ਮੌਕਾ ਮੰਗਣ ਆਏ ਹਾਂ : ਰਾਘਵ ਚੱਢਾ
NEXT STORY