ਚੰਡੀਗੜ੍ਹ, (ਰਾਏ)- ਭਾਜਪਾ ਕੌਂਸਲਰ ਚੰਦਰਾਵਤੀ ਸ਼ੁਕਲਾ ਦੇ ਪਤੀ ਅਤੇ ਭਾਜਪਾ ਆਗੂ ਪੱਪੂ ਸ਼ੁਕਲਾ ਵੱਲੋਂ ਦੁਕਾਨਦਾਰਾਂ (ਫੜੀ ਵਾਲੇ) ਤੋਂ ਰੁਪਏ ਦੀ ਵਸੂਲੀ ਕਰਨ ਦਾ ਵੀਡੀਓ ਸੋਸ਼ਲ ਮੀਡਿਆ ਵਿਚ ਵਾਇਰਲ ਹੋਣ ਨੂੰ ਲੈਕੇ ਜ਼ਿਲਾ ਕਾਂਗਰਸ ਦੇ ਉਪ-ਪ੍ਰਧਾਨ ਸੁਭਾਸ਼ ਗਹਿਲੋਤ ਅਤੇ ਬਲਾਕ ਪ੍ਰਧਾਨ ਉਸ਼ਾ ਰਾਣਾ ਦੀ ਅਗਵਾਈ ਵਿਚ ਅੱਜ ਪ੍ਰਦਰਸ਼ਨ ਕੀਤਾ ਗਿਆ ਅਤੇ ਜਮਕੇ ਨਾਅਰੇਬਾਜ਼ੀ ਕਰਦੇ ਹੋਏ ਪੱਪੂ ਸ਼ੁਕਲਾ ਦਾ ਪੁਤਲਾ ਫੂਕਿਆ ਗਿਆ। ਸੁਭਾਸ਼ ਅਤੇ ਉਸ਼ਾ ਨੇ ਕਿਹਾ ਕਿ ਆਏ ਦਿਨ ਭਾਜਪਾ ਆਗੂਆਂ ਦੀ ਰੁਪਏ ਲੈਣ ਦੀ ਆਡੀਓ ਅਤੇ ਵੀਡੀਓ ਵਾਇਰਲ ਹੋ ਰਹੀਆਂ ਹਨ। ਪ੍ਰਧਾਨ ਮੰਤਰੀ ਮੋਦੀ ਦੇ ਸੱਤਾ ਪਾਉਣ ਦੇ ਲੋਕ-ਲੁਭਾਊ ਨਾਅਰੇ 'ਨਾ ਖਾਵਾਂਗਾ ਨਾ ਖਾਣ ਦੇਵਾਂਗਾ' ਦੀ ਪੋਲ ਚੰਡੀਗੜ੍ਹ ਵਿਚ ਖੁੱਲ੍ਹੇਆਮ ਖੁੱਲ੍ਹ ਰਹੀ ਹੈ। ਰੇਹੜੀ ਵਾਲਿਆਂ ਤੋਂ ਵਸੂਲੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਦੁਕਾਨਦਾਰ ਵੀਡੀਓ ਬਣਾ ਕੇ ਪੱਪੂ ਸ਼ੁਕਲਾ ਦੀ ਸ਼ਿਕਾਇਤ ਕਰ ਰਹੇ ਹਨ ਅਤੇ ਦੂਜੇ ਦਿਨ ਆਪਣੀ ਗੱਲ ਤੋਂ ਮੁੱਕਰ ਰਹੇ ਹਨ। ਇਸ ਤੋਂ ਇਹ ਸਾਬਤ ਹੁੰਦਾ ਹੈ ਕਿ ਭ੍ਰਿਸ਼ਟਾਚਾਰ ਤਾਂ ਹੋ ਹੀ ਰਿਹਾ ਹੈ ਅਤੇ ਸੱਤਾ ਦੀ ਦੁਰਵਰਤੋਂ ਕਰਕੇ ਸ਼ਿਕਾਇਤਕਰਤਾ ਨੂੰ ਦਬਾਇਆ ਜਾ ਰਿਹਾ ਹੈ। ਉਨ੍ਹਾਂ ਨੇ ਮੰਗ ਕੀਤੀ ਕਿ ਨੈਤਿਕਤਾ ਦੇ ਤੌਰ 'ਤੇ ਭਾਜਪਾ ਕੌਂਸਲਰ ਚੰਦਰਾਵਤੀ ਸ਼ੁਕਲਾ ਅਸਤੀਫਾ ਦੇਣ।
ਬਾਦਲ ਦੀ 'ਸ਼ਾਹਕੋਟ' 'ਤੇ 'ਅੱਖ', ਲਾਉਣਗੇ ਪੱਕੇ ਡੇਰੇ!
NEXT STORY