ਜਲੰਧਰ\ਸ਼ਾਹਕੋਟ (ਅਰੁਣ) : ਭਾਜਪਾ ਵਲੋਂ ਜਲੰਧਰ ਦਿਹਾਤੀ (ਸਾਊਥ) ਦੇ ਅਹੁਦੇਦਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਜ਼ਿਲਾ ਪ੍ਰਧਾਨ ਸੁਦਰਨਸ਼ਨ ਸੋਬਤੀ ਨੇ ਦੱਸਿਆ ਕਿ ਪੰਜਾਬ ਪ੍ਰਧਾਨ ਸ਼ਵੇਤ ਮਲਿਕ ਦੇ ਦਿਸ਼ਾ-ਨਿਰਦੇਸ਼ਾਂ ਤੇ ਜ਼ਿਲਾ ਟੀਮ ਦਾ ਵਿਸਤਾਰ ਕਰਕੇ ਅਹੁਦੇਦਾਰਾਂ ਦਾ ਐਲਾਨ ਕੀਤਾ ਹੈ ਅਤੇ ਇਸ ਦੇ ਨਾਲ ਹੀ ਜ਼ਿਲੇ ਦੇ 2 ਸੈੱਲਾਂ ਦੇ ਜ਼ਿਲਾ ਪ੍ਰਧਾਨ ਨਿਯੁਕਤ ਕੀਤੇ ਗਏ ਹਨ। ਇਸ ਵਿਚ ਵਪਾਰ ਸੈੱਲ ਦਾ ਜ਼ਿਲਾ ਪ੍ਰਧਾਨ ਜਗਮੋਹਨ ਡਾਬਰ ਨੂੰ ਨਿਯੁਕਤ ਕੀਤਾ ਗਿਆ ਹੈ ਜਦਕਿ ਲੀਗਲ ਸੈੱਲ ਦਾ ਜ਼ਿਲਾ ਪ੍ਰਧਾਨ ਗੁਰਪ੍ਰੀਤ ਸਿੰਘ ਕੰਗ ਨੂੰ ਬਣਾਇਆ ਗਿਆ ਹੈ। ਇਸੇ ਤਰ੍ਹਾਂ ਜ਼ਿਲਾ ਜਲੰਧਰ ਦਿਹਾਤੀ ਭਾਜਪਾ ਦੇ ਯੁਵਾ ਮੋਰਚਾ ਸਾਊਥ ਦਾ ਪ੍ਰਧਾਨ ਕੁਨਾਲ ਜੋਸ਼ੀ ਨੂੰ ਨਿਯੁਕਤ ਕੀਤਾ ਗਿਆ ਹੈ।
ਸੋਬਤੀ ਨੇ ਦੱਸਿਆ ਕਿ ਸੁਰਿੰਦਰ ਧੀਰ ਬਿੱਲੂ ਨੂੰ ਉਪ ਪ੍ਰਧਾਨ, ਵਿਜੇ ਕੁਮਾਰ ਉੱਪਲ ਨੂੰ ਉੱਪ ਪ੍ਰਧਾਨ, ਵਿਜੇ ਭਟਨਾਗਰ ਨੂੰ ਉੱਪ ਪ੍ਰਧਾਨ, ਲਾਲ ਸਿੰਘ ਨੂੰ ਉੱਪ ਪ੍ਰਧਾਨ, ਲਲਿਤਾ ਸਿੰਗਲਾ ਨੂੰ ਉੱਪ ਪ੍ਰਧਾਨ, ਸ਼ਮੀ ਖਹਿਰਾ ਨੂੰ ਉੱਪ ਪ੍ਰਧਾਨ, ਮਨੋਜ ਕੁਮਾਰ ਸ਼ਰਮਾ ਨੂੰ ਜਨਰਲ ਸੈਕਟਰੀ, ਸੁਨਿਤਾ ਬਾਂਸਲ ਨੂੰ ਜਨਰਲ ਸੈਕਟਰੀ, ਦੀਨੇਸ਼ ਮਿਸ਼ਰਾ ਨੂੰ ਸੈਕਟਰੀ, ਹਰਬੰਸ ਲਾਲ ਅਰੋੜਾ ਨੂੰ ਸੈਕਟਰੀ, ਪੰਕਜ ਢੀਂਗਰਾ ਨੂੰ ਸੈਕਟਰੀ, ਮਨੂੰ ਭਾਰਦਵਾਜ ਨੂੰ ਸੈਕਟਰੀ, ਹਰਪਿੰਰਦਰ ਭੱਟੀ ਨੂੰ ਸੈਕਟਰੀ, ਸਤੀਸ਼ ਚਾਵਲਾ ਨੂੰ ਸੈਕਟਰੀ, ਪਿਯੂਸ਼ ਗੋਇਲ ਨੂੰ ਕੈਸ਼ੀਅਰ ਨਿਯੁਕਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਜ਼ਿਲਾ ਜਲੰਧਰ ਦਿਹਾਤੇ ਦੇ 5 ਮੰਡਲਾਂ ਦਾ ਵੀ ਐਲਾਨ ਕੀਤਾ ਗਿਆ ਹੈ।
ਇਸੇ ਤਰ੍ਹਾਂ ਸੰਜਮ ਮੈਸਨ ਨੂੰ ਮੰਡਲ ਪ੍ਰਧਾਨ ਸ਼ਾਹਕੋਟ, ਬਾਲ ਕਿਸ਼ਨ ਨੂੰ ਮੰਡਲ ਪ੍ਰਧਾਨ ਬਿਲਗਾ, ਰਾਜ ਬਹਾਦੁਰ ਨੂੰ ਮੰਡਲ ਪ੍ਰਧਾਨ ਨੂਰਮਹਿਲ, ਸੁਖਵਿੰਦਰ ਚੀਮਾ ਨੂੰ ਮੰਡਲ ਪ੍ਰਧਾਨ ਮਹਿਤਪੁਰ, ਡਾ. ਅਨਿਲ ਕੌਸ਼ਲ ਨੂੰ ਮੰਡਲ ਪ੍ਰਧਾਨ ਲੋਹੀਆਂ ਨਿਯੁਕਤ ਕੀਤਾ ਗਿਆ ਹੈ।
ਸਕੂਲ ਲਾ ਬਲੋਸਮ 'ਚ ਕਰਵਾਇਆ ਨਸ਼ਿਆਂ ਸਬੰਧੀ ਸੈਮੀਨਾਰ
NEXT STORY