ਅੰਮ੍ਰਿਤਸਰ, (ਇੰਦਰਜੀਤ)- ਇਕ ਪਾਸੇ ਕਾਂਗਰਸ ਕੋਲ ਜਿਥੇ ਲੋਕ ਸਭਾ ਉਮੀਦਵਾਰਾਂ ਲਈ ਅੱਧਾ ਦਰਜਨ ਦੇ ਕਰੀਬ ਚਿਹਰੇ ਸਾਹਮਣੇ ਹਨ ਅਤੇ ਅੱਧਾ ਦਰਜਨ ਤੋਂ ਜ਼ਿਆਦਾ ਦਾਅਵੇਦਾਰ ਹਨ, ਉਥੇ ਹੀ ਭਾਜਪਾ ਦੇ ਕੋਲ ਲੋਕ ਸਭਾ ਉਮੀਦਵਾਰਾਂ ਦੇ ਤੌਰ ’ਤੇ ਫਿਲਹਾਲ ਦਾਅਵੇਦਾਰਾਂ ਦੀ ਘਾਟ ਹੀ ਵਿਖਾਈ ਦੇ ਰਹੀ ਹੈ। ਜਦੋਂਕਿ ਅੰਮ੍ਰਿਤਸਰ ਖੇਤਰ ਵਿਚ ਜੇਕਰ ਲੋਕਲ ਤੌਰ ’ਤੇ ਭਾਜਪਾਈ ਚਿਹਰਿਆਂ ਨੂੰ ਵੇਖਿਆ ਜਾਵੇ ਤਾਂ ਇਸ ਵਿਚ ਸਿਰਫ ਦੋ ਚਿਹਰੇ ਹੀ ਫਿਲਹਾਲ ਵਿਖਾਈ ਦੇ ਰਹੇ ਹਨ, ਜਿਨ੍ਹਾਂ ਵਿਚ ਅਨਿਲ ਜੋਸ਼ੀ ਅਤੇ ਰਜਿੰਦਰ ਮੋਹਨ ਛੀਨਾ ਦੇ ਹੀ ਨਾਂ ਸਾਹਮਣੇ ਆਏ ਹਨ । ਭਾਜਪਾ ਨੇਤਾ ਅਨਿਲ ਜੋਸ਼ੀ ਦੀ ਚਰਚਾ ਕਰੀਏ ਤਾਂ ਇਹ ਦੋ ਵਾਰ ਅੰਮ੍ਰਿਤਸਰ ਉੱਤਰ ਤੋਂ ਵਿਧਾਇਕ ਦੀ ਸੀਟ ਜਿੱਤ ਚੁੱਕੇ ਹਨ ਅਤੇ ਇਕ ਵਾਰ ਕੈਬਨਿਟ ਮੰਤਰੀ ਦੇ ਤੌਰ ’ਤੇ ਵੀ ਲੋਕਲ ਬਾਡੀ ਦੀ ਕਮਾਨ ਸੰਭਾਲ ਚੁੱਕੇ ਹਨ। ਅਨਿਲ ਜੋਸ਼ੀ ਦੇ ਕੋਲ ਆਪਣਾ ਵਿਆਪਕ ਜਨਾਧਾਰ ਹੈ ਜਦੋਂਕਿ ਪਾਰਟੀ ਦੇ ਵੋਟ ਵੱਖ ਤੌਰ ’ਤੇ ਲਾਭ ਦੇ ਸਕਦੇ ਹਨ।
ਦੂਜੇ ਪਾਸੇ ਰਜਿੰਦਰ ਮੋਹਨ ਸਿੰਘ ਛੀਨਾ ਵੀ ਭਾਜਪਾ ਦੇ ਸਸ਼ਕਤ ਦਾਅਵੇਦਾਰ ਹਨ ਕਿਉਂਕਿ ਉਹ ਜ਼ਿਮਨੀ ਚੋਣ ਵਿਚ ਭਾਜਪਾ ਦੇ ਉਮੀਦਵਾਰ ਦੇ ਤੌਰ ’ਤੇ ਚੋਣ ਲਡ਼ ਚੁੱਕੇ ਹਨ। ਹਾਲਾਂਕਿ ਇਨ੍ਹਾਂ ਦੋਵਾਂ ਨੇਤਾਵਾਂ ਤੋਂ ਇਲਾਵਾ ਹੋਰ ਵੀ ਭਾਜਪਾ ਦੇ ਸਥਾਨਕ ਨੇਤਾ ਸ਼ਾਮਲ ਹਨ ਪਰ ਇਨ੍ਹਾਂ ਦੋਵਾਂ ਨੇਤਾਵਾਂ ਨੂੰ ਹੀ ਪਹਿਲ ਮਿਲ ਸਕਦੀ ਹੈ। ਜੇਕਰ ਭਾਜਪਾ ਲੋਕਲ ਲੀਡਰ ਲੈਂਦੀ ਹੈ ਤਾਂ।
ਹਾਰ ਚੁੱਕੇ ਹਨ ਦੋਵੇਂ ਨੇਤਾ-
ਇਸ ਵਿਚ ਵੱਡੀ ਗੱਲ ਹੈ ਕਿ ਦੋਵੇਂ ਭਾਜਪਾ ਦੇ ਨੇਤਾ ਚੋਣਾਂ ਵਿਚ ਹਾਰ ਚੁੱਕੇ ਹਨ। ਰਜਿੰਦਰ ਮੋਹਨ ਸਿੰਘ ਛੀਨਾ ਜ਼ਿਮਨੀ ਲੋਕ ਸਭਾ ਚੋਣ ਵਿਚ ਕਾਂਗਰਸ ਉਮੀਦਵਾਰ ਗੁਰਜੀਤ ਸਿੰਘ ਔਜਲਾ ਵੱਲੋਂ 1 ਲੱਖ 99 ਹਜ਼ਾਰ ਵੋਟਾਂ ਤੋਂ ਹਾਰੇ ਹਨ। ਉਥੇ ਸਾਬਕਾ ਕੈਬਨਿਟ ਮੰਤਰੀ ਅਨਿਲ ਜੋਸ਼ੀ 2017 ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਦੇ ਸੁਨੀਲ ਦੱਤੀ ਤੋਂ 6497 ਵੋਟਾਂ ਦੇ ਫਰਕ ਨਾਲ ਹਾਰੇ ਹੋਏ ਹਨ ਜਦੋਂਕਿ ਸੁਨੀਲ ਦੱਤੀ ਪਹਿਲੀ ਵਾਰ ਹੀ ਵਿਧਾਇਕ ਦੀ ਚੋਣ ਲਡ਼ੇ ਸਨ।
ਸ਼ਵੇਤ ਮਲਿਕ ਹਨ ਰਾਜ ਸਭਾ ਮੈਂਬਰ-
ਉੱਧਰ ਸ਼ਵੇਤ ਮਲਿਕ ਅੰਮ੍ਰਿਤਸਰ ਵਿਚ ਭਾਜਪਾ ਦੇ ਕੱਦਾਵਰ ਨੇਤਾ ਹਨ ਅਤੇ ਵਰਤਮਾਨ ਸਮੇਂ ਵਿਚ ਉਹ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਤੋਂ ਇਲਾਵਾ ਰਾਜ ਸਭਾ ਦੇ ਪਸੰਦੀਦਾ ਮੈਂਬਰ ਵੀ ਹਨ। ਉਨ੍ਹਾਂ ਦਾ ਕਾਰਜਕਾਲ ਵੀ ਅਜੇ ਬਾਕੀ ਹੈ।
ਹਰਦੀਪ ਪੁਰੀ ’ਤੇ ਵੀ ਹੈ ਭਾਜਪਾ ਦੀਆਂ ਨਜ਼ਰਾਂ-
ਭਾਜਪਾ ਦੇ ਜਾਣਕਾਰ ਲੋਕਾਂ ਦਾ ਕਹਿਣਾ ਹੈ ਕਿ ਪੰਜਾਬ ਵਿਚ ਦੂਜੇ ਪ੍ਰਦੇਸ਼ਾਂ ਦੀ ਆਸ਼ਾ ਮੁਤਾਬਕ ਮੁਕਾਬਲਾ ਜ਼ਿਆਦਾ ਸਖਤ ਇਸ ਲਈ ਵੀ ਹੋ ਸਕਦਾ ਹੈ ਕਿਉਂਕਿ ਭਾਜਪਾ ਹਾਈਕਮਾਨ ਲੋਕਲ ਉਮੀਦਵਾਰਾਂ ਦਾ ਰਿਸਕ ਨਾ ਲੈਂਦੇ ਹੋਏ ਦਿੱਲੀ ਤੋਂ ਕੈਬਨਿਟ ਮੰਤਰੀ ਹਰਦੀਪ ਪੁਰੀ ਨੂੰ ਅੰਮ੍ਰਿਤਸਰ ਤੋਂ ਚੋਣ ਲਡ਼ਾ ਸਕਦੀ ਹੈ। ਹਰਦੀਪ ਪੁਰੀ ਕੇਂਦਰੀ ਮੰਤਰੀ ਅਰੁਣ ਜੇਤਲੀ ਦੇ ਖਾਸਮ-ਖਾਸ ਹਨ ਅਤੇ ਉਨ੍ਹਾਂ ਦੇ ਬਚਪਨ ਦੇ ਸਾਥੀ ਵੀ ਹਨ। ਵੱਡੀ ਗੱਲ ਹੈ ਕਿ ਜੇਤਲੀ ਹਰਦੀਪ ਪੁਰੀ ’ਤੇ ਹਮੇਸ਼ਾ ਹੀ ਦਿਆਲੂ ਰਹਿੰਦੇ ਹਨ।
ਸੈਲੀਬ੍ਰਿਟੀ ਦੀ ਚਰਚਾ ਵੀ ਫਡ਼ ਰਹੀ ਹੈ ਜ਼ੋਰ-
ਕਾਂਗਰਸ ਕੋਲ ਜੇਕਰ ਸੈਲੀਬ੍ਰਿਟੀਜ਼ ਦਾ ਜ਼ਿਕਰ ਕੀਤਾ ਜਾਵੇ ਤਾਂ ਅਭਿਨੇਤਾਵਾਂ ਦਾ ਰੁਝਾਨ ਭਾਜਪਾ ਦੇ ਮੁਕਾਬਲੇ ਘੱਟ ਹੈ। ਭਾਰਤੀ ਜਨਤਾ ਪਾਰਟੀ ਵਿਚ ਹੇਮਾ ਮਾਲਿਨੀ, ਸਮ੍ਰਿਤੀ ਈਰਾਨੀ, ਅਨੁਪਮ ਖੇਰ, ਕਿਰਨ ਖੇਰ, ਪਰੇਸ਼ ਰਾਵਲ, ਮਨੋਜ ਤਿਵਾਰੀ ਆਦਿ ਵਰਕਿੰਗ ਨੇਤਾ ਹਨ, ਉਥੇ ਕਾਂਗਰਸ ਦੇ ਕੋਲ ਫਿਲਮੀ ਅਤੇ ਆਕਰਸ਼ਕ ਸੈਲੀਬ੍ਰਿਟੀ ਚਿਹਰਿਆਂ ਦੀ ਬਹੁਤ ਕਮੀ ਹੈ।
ਮੁੰਡਾ ਮੇਰਾ ਬਾਗੀ, ਜੇ ਅਕਾਲੀ ਦਲ ਵੱਲੋਂ ਚੋਣ ਲੜਿਆ ਤਾਂ ਨਹੀਂ ਕਰਾਂਗਾ ਕੰਪੇਨ : ਸੁਖਦੇਵ ਢੀਂਡਸਾ
NEXT STORY