ਜਲੰਧਰ/ਚੰਡੀਗੜ੍ਹ— ਪੰਜਾਬ ਸਰਕਾਰ ਵੱਲੋਂ 22 ਸਤੰਬਰ ਨੂੰ ਸੱਦੇ ਗਏ ਵਿਸ਼ੇਸ਼ ਇਜਲਾਸ ਨੂੰ ਭਾਜਪਾ ਨੇ ਫਰਜ਼ੀ ਸੈਸ਼ਨ ਕਰਾਰ ਦਿੱਤਾ ਹੈ। ਭਾਜਪਾ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਚੰਡੀਗੜ੍ਹ ’ਚ ਪ੍ਰੈੱਸ ਕਾਨਫ਼ਰੰਸ ’ਚ ਕਿਹਾ ਕਿ ‘ਆਪ’ ਸਿਰਫ਼ ਨਾਟਕ ਰਚਨਾ ਜਾਣਦੀ ਹੈ। ਪੰਜਾਬ ਦੇ ਲੋਕਾਂ ਦੇ ਟੈਕਸ ਦਾ ਪੈਸਾ ‘ਆਪ’ ਫਰਜ਼ੀ ਸੈਸ਼ਨ ਬੁਲਾ ਕੇ ਬਰਬਾਦ ਕਰ ਰਹੀ ਹੈ ਜਦਕਿ ਇਸ ਦੀ ਕੋਈ ਲੋੜ ਨਹੀਂ ਹੈ।
ਉਥੇ ਹੀ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਭਾਜਪਾ ਵੱਲੋਂ 22 ਸਤੰਬਰ ਨੂੰ ਭਾਜਪਾ ਦਫ਼ਤਰ ਤੋਂ ਲੈ ਕੇ ਪੰਜਾਬ ਵਿਧਾਨ ਸਭਾ ਤੱਕ ‘ਆਪ’ ਦੇ ਫਰਜ਼ੀ ਸੈਸ਼ਨ ਦਾ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਭਾਜਪਾ ਵੱਲੋਂ ਵਿਧਾਇਕਾਂ ਦੀ ਖ਼ਰੀਦੋ-ਫਰੋਖ਼ਤ ਦੇ ਲਏ 1375 ਕਰੋੜ ਰੁਪਏ ਜੁਟਾਉਣ ਦੀ ਗੱਲ ਕਹੀ ਪਰ ਇਹ ਰਕਮ ਕਿੱਥੇ ਹੈ। ਉਹ ਇਸ ਦਾ ਜਵਾਬ ਨਹੀਂ ਦੇ ਸਕੇ। ਉਨ੍ਹਾਂ ਕਿਹਾ ਕਿ ਜੇਕਰ ਸਾਰੇ ਵਿਧਾਇਕਾਂ ਨੂੰ ਟੈਲੀਵਿਜ਼ਨ ਦੇ ਮੱਧ ਨਾਲ ਸੰਪਰਕ ’ਚ ਕੀਤਾ ਗਿਆ ਸੀ ਤਾਂ ਉਨ੍ਹਾਂ ਨੰਬਰਾਂ ਨੂੰ ਜਨਤਕ ਕਿਉਂ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ‘ਆਪ’ ਦਾ ਕੋਈ ਵਿਧਾਇਕ ਇਸ ਸਬੰਧ ’ਚ ਕਿਸੇ ਨਾਲ ਮਿਲਿਆ ਤਾਂ ਉਹ ਜਗ੍ਹਾ ਕਿਹੜੀ ਸੀ, ਇਸ ਦੀ ਜਾਣਕਾਰੀ ਵੀ ਜਨਤਕ ਕੀਤੀ ਜਾਵੇ।
ਇਹ ਵੀ ਪੜ੍ਹੋ: ਫਗਵਾੜਾ ਦੀ ਨਿੱਜੀ ਯੂਨੀਵਰਸਿਟੀ ’ਚ ਖ਼ੁਦਕੁਸ਼ੀ ਕਰਨ ਵਾਲੇ ਵਿਦਿਆਰਥੀ ਦਾ ਸੁਸਾਈਡ ਨੋਟ ਆਇਆ ਸਾਹਮਣੇ, ਕੀਤਾ ਵੱਡਾ ਖ਼ੁਲਾਸਾ
ਪੰਜਾਬ ਸਰਕਾਰ ਨੇ ਲੋਟਸ ਆਪਰੇਸ਼ਨ ਦੀ ਆਡੀਓ-ਰਿਕਾਰਡਿੰਗ ਹੋਣ ਦੀ ਗੱਲ ਕਹੀ ਪਰ ਉਹ ਰਿਕਾਰਡਿੰਗ ਵੀ ਕਿਤੇ ਸਾਹਮਣੇ ਨਹੀਂ ਆਈ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ‘ਆਪ’ ਦੇ 92 ਵਿਧਾਇਕ ਹਨ। ਇਸ ਦੇ ਬਾਵਜੂਦ ਇਸ ਦੇ ਸਦਨ ਬੁਲਾਉਣ ਦਾ ਭਾਜਪਾ ਵਿਰੋਧ ਕਰਦੀ ਹੈ। ਇਹ ਗੈਰ-ਜ਼ਰੂਰੀ ਸੀ। ਹੁਣ ਸੈਸ਼ਨ ਤੋਂ ਬਾਅਦ ‘ਆਪ’ ਖ਼ੁਦ ਨੂੰ ਸ਼ਾਬਾਸ਼ੀ ਦੇਵੇਗੀ ਕਿ ਕੋਈ ਵਿਧਾਇਕ ਵਿਕਾਊ ਨਹੀਂ ਸੀ। ਇਸ ਤਰ੍ਹਾਂ ਦੇ ਨਾਟਕ ਕਰਨੇ ਆਮ ਆਦਮੀ ਪਾਰਟੀ ਦੀ ਆਮ ਗੱਲ ਹੋ ਗਈ ਹੈ।
ਅੱਗੇ ਬੋਲਦੇ ਹੋਏ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਜੇਕਰ ਸੈਸ਼ਨ ਬੁਲਾਉਣਾ ਹੀ ਸੀ ਤਾਂ ਰੇਤਾ-ਬਜਰੀ ’ਤੇ ਬੁਲਾਉਂਦੇ। ਪੰਜਾਬ ’ਚ ਕਾਨੂੂੰਨ ਵਿਵਸਥਾ ਸੁਧਰੇ। ਇਥੇ ਨਸ਼ਾ ਖ਼ਤਮ ਕਰਨ ਲਈ ਕੀ ਕਰੀਏ, ਇਨ੍ਹਾਂ ਗੰਭੀਰ ਸਮੱਸਿਆਵਾਂ ’ਤੇ ਸੈਸ਼ਨ ਬੁਲਾਉਂਦੇ ਪਰ ਗੈਰ-ਜ਼ਰੂਰੀ ਕੰਮਾਂ ’ਚ ਪੈਸਾ ਅਤੇ ਸਮਾਂ ਬਰਬਾਦ ਕਰਨ ਵਾਲੀ ਭ੍ਰਿਸ਼ਟ ਆਪ ਸਰਕਾਰ ਸਿਰਫ਼ ਐਡਵਰਟਾਈਜ਼ਮੈਂਟ ਸਰਕਾਰ ਹੈ।
ਇਹ ਵੀ ਪੜ੍ਹੋ: 20 ਸਾਲਾ ਮੁੰਡੇ ਨੂੰ 2 ਬੱਚਿਆਂ ਦੀ ਮਾਂ ਨਾਲ ਹੋਇਆ ਪਿਆਰ, ਪਰਵਾਨ ਨਾ ਚੜ੍ਹਿਆ ਤਾਂ ਦੋਹਾਂ ਨੇ ਨਿਗਲਿਆ ਜ਼ਹਿਰ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਤਿੰਨ ਰੋਜ਼ਾ ਪਲਸ ਪੋਲੀਓ ਮੁਹਿੰਮ ਦੌਰਾਨ 14 ਲੱਖ ਤੋਂ ਵੱਧ ਬੱਚਿਆਂ ਨੂੰ ਪਿਲਾਈਆਂ ਬੂੰਦਾਂ : ਜੌੜਾਮਾਜਰਾ
NEXT STORY