ਲੁਧਿਆਣਾ (ਰਾਜ) : ਸ਼ਿਵਪੁਰੀ ਇਲਾਕੇ ਵਿਚ ਇਕ ਘਰ ਦੇ ਬਾਹਰ ਆਪਸ ਵਿਚ ਝਗੜਾ ਕਰ ਰਹੇ ਨੌਜਵਾਨਾਂ ਨੇ ਲੜਾਈ ਰੋਕਣ ਲਈ ਆਏ ਭਾਜਪਾ ਨੇਤਾ ’ਤੇ ਹਮਲਾ ਕਰ ਦਿੱਤਾ। ਕੁੱਟਮਾਰ ਕਰਕੇ ਉਨ੍ਹਾਂ ਨੂੰ ਧੱਕਾ ਦੇ ਕੇ ਥੱਲੇ ਸੁੱਟ ਦਿੱਤਾ। ਇਸ ਦੌਰਾਨ ਰੌਲਾ ਸੁਣ ਕੇ ਵਿਚ ਬਚਾਅ ਲਈ ਆਏ ਭਾਜਪਾ ਨੇਤਾ ਦੇ ਬੇਟੇ ਨਾਲ ਵੀ ਨੌਜਵਾਨਾਂ ਨੇ ਕੁੱਟਮਾਰ ਕੀਤਾ ਜਿਸ ਤੋਂ ਬਾਅਦ ਮੁਲਜ਼ਮ ਧਮਕਾਉਂਦੇ ਹੋਏ ਮੌਕੇ ਤੋਂ ਫਰਾਰ ਹੋ ਗਏ। ਬੇਟੇ ਨੇ ਦੇਖਿਆ ਉਸ ਦਾ ਪਿਤਾ ਬੇਹੋਸ਼ ਹੋ ਗਏ ਹਨ ਤਾਂ ਉਹ ਤੁਰੰਤ ਉਸ ਨੂੰ ਪ੍ਰਾਈਵੇਟ ਹਸਪਤਲ ਲੈ ਗਿਆ, ਜਿਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦੇ ਦਿੱਤਾ। ਮ੍ਰਿਤਕ ਦਾ ਨਾਂ ਭਾਰਤ ਭੂਸ਼ਣ ਹੈ ਜੋ ਕਿ ਭਾਜਪਾ ਵਿਚ ਜ਼ਿਲ੍ਹਾ ਕਾਰਜਕਾਰਣੀ ਮੈਂਬਰ ਸੀ। ਸੂਚਨਾ ਤੋਂ ਬਾਅਦ ਥਾਣਾ ਡਵੀਜ਼ਨ ਨੰ. 4 ਦੀ ਪੁਲਸ ਮੌਕੇ ’ਤੇ ਪੁੱਜੀ। ਭਾਜਪਾ ਜ਼ਿਲ੍ਹਾ ਪ੍ਰਧਾਨ ਪੁਸ਼ਪਿੰਦਰ ਸਿੰਗਲ, ਸੀਨੀਅਰ ਭਾਜਪਾ ਨੇਤਾ ਪ੍ਰਵੀਨ ਬਾਂਸਲ, ‘ਆਪ’ ਨੇਤਾ ਦਲੀਪ ਕੁਮਾਰ ਕੋਚ ਅਤੇ ਹੋਰ ਭਾਜਪਾ ਨੇਤਾ ਮੌਕੇ ’ਤੇ ਪੁੱਜ ਗਏ ਜਿਨ੍ਹਾਂ ਨੇ ਪੁਲਸ ’ਤੇ ਜਲਦ ਕਾਰਵਾਈ ਕਰਕੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਕਿਹਾ ਜਿਸ ਤੋਂ ਬਾਅਦ ਇਸ ਮਾਮਲੇ ਵਿਚ ਪੁਲਸ ਨੇ ਬੇਟੇ ਰਾਜ ਕੁਮਾਰ ਦੀ ਸ਼ਿਕਾਇਤ ’ਤੇ ਚਾਰ ਅਣਪਛਾਤੇ ਨੌਜਵਾਨਾਂ ਖ਼ਿਲਾਫ ਗੈਰ ਇਰਾਦਾ ਕਤਲ ਅਤੇ ਕੁੱਟਮਾਰ ਦਾ ਕੇਸ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਕਤਲ ਕਾਂਡ ’ਚ ਇਕ ਹੋਰ ਵੱਡਾ ਖ਼ੁਲਾਸਾ, ਹੁਣ ਇਸ ਖ਼ਤਰਨਾਕ ਗੈਂਗਸਟਰ ਦਾ ਨਾਂ ਆਇਆ ਸਾਹਮਣੇ
ਜਾਣਕਾਰੀ ਦਿੰਦੇ ਹੋਏ ਬੇਟੇ ਰਾਜ ਕੁਮਾਰ ਨੇ ਦੱਸਿਆ ਕਿ ਉਹ ਐਕਸਾਈਜ਼ ਡਿਪਾਰਟਮੈਂਟ ਵਿਚ ਕੰਮ ਕਰਦੇ ਹਨ ਅਤੇ ਸ਼ਿਵਪੁਰੀ ਮੁਹੱਲਾ ਦੀ ਗਲੀ ਨੰਬਰ 2 ਵਿਚ ਰਹਿੰਦੇ ਹਨ। ਉਸ ਦੇ ਪਿਤਾ ਭਾਰਤ ਭੂਸ਼ਣ ਭਾਜਪਾ ਨੇਤਾ ਸੀ। ਰਾਜ ਕੁਮਾਰ ਦਾ ਕਹਿਣਾ ਹੈ ਕਿ ਸ਼ੁੱਕਰਵਾਰ ਦੇਰ ਰਾਤ ਕਰੀਬ ਸਾਢੇ ਦਸ ਵਜੇ ਉਹ ਆਪਣੇ ਪਰਿਵਾਰ ਦੇ ਨਾਲ ਘਰ ਵਿਚ ਮੌਜੂਦ ਸੀ। ਇਸ ਦੌਰਾਨ ਉਸ ਦੇ ਘਰ ਦੇ ਬਾਹਰ ਕੁਝ ਨੌਜਵਾਨ ਰੌਲਾ ਪਾ ਰਹੇ ਸਨ ਅਤੇ ਆਪਸ ਵਿਚ ਝਗੜਾ ਕਰ ਰਹੇ ਸਨ। ਉਸ ਦੇ ਪਿਤਾ ਨੇ ਰੌਲਾ ਸੁਣਿਆ, ਉਨ੍ਹਾਂ ਨੂੰ ਰੌਲਾ ਪਾਉਣ ਅਤੇ ਝਗੜਾ ਕਰਨ ਤੋਂ ਰੋਕਣ ਲਈ ਉਸ ਦੇ ਪਿਤਾ ਬਾਹਰ ਗਏ ਸਨ ਪਰ ਉਕਤ ਨੌਜਵਾਨਾਂ ਨੇ ਉਲਟਾ ਉਸ ਦੇ ਪਿਤਾ ਨੂੰ ਹੀ ਕੁੱਟਣਾ ਸ਼ੁਰੂ ਕਰ ਦਿੱਤਾ। ਰਾਜ ਕੁਮਾਰ ਦਾ ਕਹਿਣਾ ਹੈ ਕਿ ਉਸ ਨੂੰ ਪਤਾ ਲੱਗਣ ’ਤੇ ਉਹ ਵੀ ਬਾਹਰ ਆ ਗਿਆ ਅਤੇ ਪਿਤਾ ਨੂੰ ਮੁਲਜ਼ਮਾਂ ਤੋਂ ਛੁਡਾਉਣ ਦਾ ਯਤਨ ਕਰਨ ਲੱਗਾ ਤਾਂ ਮੁਲਜ਼ਮਾਂ ਨੇ ਉਸ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਜਦੋਂ ਆਂਢ-ਗੁਆਂਢ ਦੇ ਲੋਕ ਇਕੱਠੇ ਹੋਣ ਲੱਗੇ ਤਾਂ ਮੁਲਜ਼ਮਾਂ ਨੇ ਉਸ ਦੇ ਪਿਤਾ ਨੂੰ ਧੱਕਾ ਮਾਰਿਆ ਅਤੇ ਗਾਲੀ-ਗਲੋਚ ਕਰਦਿਆਂ ਮੌਕੇ ਤੋਂ ਫਰਾਰ ਹੋ ਗਏ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਪਿਤਾ ਨੂੰ ਉਠਾਉਣ ਦਾ ਯਤਨ ਕੀਤਾ ਪਰ ਉਹ ਨਹੀਂ ਉੱਠੇ। ਉਨ੍ਹਾਂ ਨੂੰ ਰਾਹਤ ਹੀ ਡੀ.ਐੱਮ.ਸੀ. ਹਸਪਤਾਲ ਲੈ ਕੇ ਗਏ ਸਨ ਜਿਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਇਹ ਵੀ ਪੜ੍ਹੋ : ਇਸ ਨੂੰ ਕਹਿੰਦੇ ‘ਜਾ ਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਇ’, ਚਮਤਕਾਰ ਤੋਂ ਘੱਟ ਨਹੀਂ ਬਜ਼ੁਰਗ ਨਾਲ ਵਾਪਰੀ ਘਟਨਾ (ਵੀਡੀਓ)
ਕੀ ਕਹਿਣਾ ਹੈ ਪੁਲਸ ਦਾ
ਇਸ ਮਾਮਲੇ ਵਿਚ ਜਦੋਂ ਥਾਣਾ ਡਵੀਜ਼ਨ ਨੰਬਰ 4 ਦੇ ਇੰਸਪੈਕਟਰ ਗੁਰਜੀਤ ਸਿੰਘ ਐੱਸ.ਐੱਚ.ਓ. ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਗੈਰ-ਇਰਾਦਾ ਕਤਲ ਅਤੇ ਕੁੱਟਮਾਰ ਦਾ ਪਰਚਾ ਦਰਜ ਕੀਤਾ ਹੈ। ਨੌਜਵਾਨਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਦੀ ਮੌਰਚਰੀ ਵਿਚ ਰਖਵਾਇਆ ਗਿਆ ਹੈ। ਮੁਲਜ਼ਮਾਂ ਦੀ ਪਛਾਣ ਕਰਕੇ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਮੋਗਾ ਦੇ ਉੱਘੇ ਕਾਰੋਬਾਰੀ ਤੇ ਆਰਬਿਟ ਮਲਟੀਪਲੈਕਸ ਦੇ ਮਾਲਕ ਨੇ ਕੀਤੀ ਖ਼ੁਦਕੁਸ਼ੀ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਜੁਲਾਈ ਮਹੀਨੇ ਤੱਕ ਵੰਡੀ ਗਈ ਬੁਢਾਪਾ ਪੈਨਸ਼ਨ ਦੇ ਅੰਕੜੇ ਕੀਤੇ ਪੇਸ਼
NEXT STORY