ਜਲੰਧਰ (ਕਮਲੇਸ਼)— ਫੇਸਬੁੱਕ 'ਤੇ ਦੇਸੀ ਕੱਟੇ ਨਾਲ ਫੇਸਬੁੱਕ 'ਤੇ ਫੋਟੋ ਪੋਸਟ ਕਰਨ ਵਾਲੇ ਭਾਜਪਾ ਨੇਤਾ ਚੰਦਨਬੀਰ ਸਿੰਘ ਨੂੰ ਮੰਗਲਵਾਰ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੋਂ ਚੰਦਨਬੀਰ ਨੂੰ ਮੈਡੀਕਲ ਬੈਕਗਰਾਊਂਡ 'ਤੇ ਬੇਲ ਮਿਲ ਗਈ। ਦੱਸਣਯੋਗ ਹੈ ਕਿ ਤਿੰਨ ਦਿਨ ਪਹਿਲਾਂ ਹੀ ਚੰਦਨਬੀਰ ਦੀ ਪਿੱਠ ਅਤੇ ਸਿਰ ਦਾ ਆਪਰੇਸ਼ਨ ਹੋਇਆ ਸੀ। ਉਨ੍ਹਾਂ ਦੇ ਸਰੀਰ ਦੇ ਉਕਤ ਹਿੱਸੇ 'ਚ ਗੰਢ ਪੈ ਗਈ ਸੀ। ਅਦਾਲਤ ਨੇ ਮੈਡੀਕਲ ਗਰਾਊਂਡ 'ਤੇ ਚੰਦਨਬੀਰ ਨੂੰ ਜ਼ਮਾਨਤ ਦੇ ਦਿੱਤੀ। ਚੰਦਨਬੀਰ ਨੇ ਦੱਸਿਆ ਕਿ 7 ਮਹੀਨੇ ਪਹਿਲਾਂ ਉਸ ਨੂੰ ਘਰ ਦੇ ਨੇੜਿਓਂ ਸੜਕ 'ਤੇ ਦੇਸੀ ਕੱਟਾ ਪਿਆ ਮਿਲਿਆ ਸੀ। ਇਸ ਨੂੰ ਚੁੱਕ ਕੇ ਉਹ ਘਰ ਲੈ ਆਏ ਸਨ, ਜਿਸ ਤੋਂ ਬਾਅਦ ਉਨ੍ਹਾਂ ਨੇ ਦੇਸੀ ਕੱਟੇ ਨਾਲ ਤਸਵੀਰ ਫੇਸਬੁੱਕ 'ਤੇ ਪਾ ਦਿੱਤੀ ਸੀ। ਤਸਵੀਰ ਵਾਇਰਲ ਹੋਣ ਤੋਂ ਬਾਅਦ ਉਨ੍ਹਾਂ ਦੇ ਪਿਤਾ ਦੇਸੀ ਕੱਟੇ ਨੂੰ ਕੂੜੇ 'ਚ ਸੁਟ ਆਏ ਸਨ।
ਐੱਸ. ਐੱਚ. ਓ. ਰਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਜਾਂਚ ਕਰ ਰਹੀ ਹੈ ਕਿ ਚੰਦਨਬੀਰ ਨੇ ਦੇਸੀ ਕੱਟਾ ਕਿਥੋਂ ਖਰੀਦਿਆ ਸੀ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਮੇਂ ਤੋਂ ਨੌਜਵਾਨਾਂ 'ਚ ਹਥਿਆਰਾਂ ਦੇ ਨਾਲ ਫੋਟੋਆਂ ਪੋਸਟ ਕਰਨ ਲਈ ਕਾਫੀ ਕ੍ਰੇਜ਼ ਵੇਖਣ ਨੂੰ ਮਿਲ ਰਿਹਾ ਹੈ ਪਰ ਨੌਜਵਾਨ ਇਹ ਭੁੱਲ ਜਾਂਦੇ ਹਨ ਕਿ ਇਹ ਕਾਨੂੰਨੀ ਅਪਰਾਧ ਹੈ।
ਗੋਲੀਬਾਰੀ ਕਾਰਨ ਬੁਝ ਰਹੀ ਹੈ ਚੁੱਲ੍ਹਿਆਂ ਦੀ ਅੱਗ
NEXT STORY