ਜਲੰਧਰ/ਜੰਮੂ-ਕਸ਼ਮੀਰ (ਜੁਗਿੰਦਰ ਸੰਧੂ)— ਮਨੁੱਖ ਦਾ ਸਾਰਾ ਜੀਵਨ 'ਰੋਟੀ' ਦੁਆਲੇ ਘੰਮਦਾ ਰਹਿੰਦਾ ਹੈ ਅਤੇ ਰੋਟੀ ਨਾਲ ਹੀ ਮਨੁੱਖ ਦਾਸਰੀਰ ਰੋਟੀ ਕਮਾਉਣ ਲਈ ਸੰਘਰਸ਼ ਕਰਨ ਦੇ ਸਮਰੱਥ ਹੁੰਦਾ ਹੈ। ਕਿਸੇ ਪਰਿਵਾਰ ਦਾ ਕਮਾਊ ਪੁੱਤਰ ਤੁਰ ਜਾਵੇ ਤਾਂ ਉਸ ਲਈ ਰੋਟੀ ਦੀ ਚਿੰਤਾ ਬਣਨੀ ਸੁਭਾਵਿਕ ਹੁੰਦੀ ਹੈ। ਜੰਮੂ-ਕਸ਼ਮੀਰ ਦੇ ਅਜਿਹੇ ਸੈਂਕੜੇ ਪਰਿਵਾਰ ਹਨ, ਜਿਨ੍ਹਾਂ ਦੇ ਕਮਾਊ ਮੈਂਬਰ ਅੱਤਵਾਦ ਜਾਂ ਪਾਕਿਸਤਾਨੀ ਮੈਨਿਕਾਂ ਵੱਲੋਂ ਸਰਹੱਦੀ ਖੇਤਰਾਂ 'ਚ ਕੀਤੀ ਜਾਂਦੀ ਗੋਲੀਬਾਰੀ ਨੇ ਖਾ ਲਏ ਹਨ। ਨਤੀਜੇ ਵਜੋਂ ਉਨ੍ਹਾਂ ਦੇ ਚੁੱਲ੍ਹਿਆਂ ਦੀ ਅੱਗ ਬੁਝ ਰਹੀ ਹੈ ਅਤੇ ਪਰਿਵਾਰ ਨੂੰ ਰੋਟੀ ਲਈ ਕਈ ਤਰ੍ਹਾਂ ਦੇ ਪਾਪੜ ਵੇਲਦੇ ਪੈ ਰਹੇ ਹਨ।
ਗੋਲੀਬਾਰੀ ਤੋਂ ਪ੍ਰਭਾਵਿਤ ਕੁਝ ਪਰਿਵਾਰਾਂ ਨੂੰ ਮਿਲਣ ਦਾ ਮੌਕਾ ਉਸ ਦਿਨ ਮਿਲਿਆ ਜਦੋਂ ਪੰਜਾਬ ਕੇਸਰੀ ਦੀ ਰਾਹਤ ਟੀਮ 547ਵੇਂ ਟਰੱਕ ਦੀ ਸਮੱਗਰੀ ਵੰਡਣ ਲਈ ਆਰ. ਐੱਸ. ਪੁਰਾ ਸੈਕਟਰ 'ਚ ਸਥਿਤ ਡੇਰਾ ਬਾਬਾ ਚਮਲਿਆਲ ਵਿਖੇ ਗਈ ਸੀ। ਇਹ ਸਮੱਗਰੀ ਸਾਈਂ ਸੇਵਾ ਫਾਊਂਡੇਸ਼ਨ ਲੁਧਿਆਣਾ ਵੱਲੋਂ ਭਿਜਵਾਈ ਗਈ ਸੀ, ਜਿਸ 'ਚ 300 ਰਜਾਈਆਂ ਸ਼ਾਮਲ ਸਨ। ਉਥੇ ਬੈਠੀਆਂ ਔਰਤਾਂ ਦੀਆਂ ਅੱਖਾਂ 'ਚੋਂ ਛਲਕ ਰਹੇ ਸਨ ਹੰਝੂ, ਉਦਾਸ ਚਿਹਰੇ, ਮੱਥੇ 'ਤੇ ਚਿੰਤਾ ਦੀਆਂ ਲਕੀਰਾਂ ਅਤੇ ਮਨ 'ਚ ਆਪ ਕਿਸੇ ਅਪੱਣਤ ਪ੍ਰਾਪਤੀ ਦੀ। ਉਨ੍ਹਾਂ ਦੀ ਦਰਦ ਭਰੀ ਵਿੱਖਿਆ ਨੂੰ ਉਥੇ ਕਈ ਬੁਲਾਰਿਆਂ ਨੇ ਬਿਆਨ ਕੀਤਾ।
ਰਾਹਤ ਵੰਡ ਆਯੋਜਨ ਵਿਚ ਵਿਸ਼ੇਸ਼ ਤੌਰ 'ਤੇ ਪੁੱਜੇ ਸਾਂਬਾ ਦੇ ਐੱਸ. ਐੱਸ. ਪੀ. ਸ਼੍ਰੀ ਸ਼ਕਤੀ ਪਾਠਕ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਾਕਿਸਤਾਨ ਦੀਆਂ ਘਟੀਆ ਹਰਕਤਾਂ ਨੇ ਇਸ ਖੇਤਰ 'ਚ ਲੋਕਾਂ ਦਾ ਬਹੁਤ ਸਾਰਾ ਜਾਨੀ-ਮਾਲੀ ਨੁਕਸਾਨ ਕੀਤਾ ਹੈ। ਪਾਕਿਸਤਾਨ ਦਾ ਕੋਈ ਈਮਾਨ ਧਰਮ ਨਹੀਂ ਹੈ ਅਤੇ ਨਾ ਹੀ ਉਸ ਦੀ ਸ਼ਹਿ ਕਾਰਣ ਕਤਲੋਗਾਰਤ ਕਰ ਰਹੇ ਅੱਤਵਾਦੀਆਂ ਦਾ ਕਿਸੇ ਜਾਤ-ਧਰਮ ਨਾਲ ਸਬੰਧ ਹੈ। ਉਨ੍ਹਾਂ ਕਿਹਾ ਕਿ ਅੱਤਵਾਦ ਦੌਰਾਨ ਹਿੰਦੂਆਂ, ਸਿੱਖਾਂ ਦਾ ਹੀ ਨਹੀਂ ਮੁਸਲਮਾਨਾਂ ਦਾ ਵੀ ਬਹੁਤ ਖੂਨ ਡੁੱਲਿਆ ਹੈ। ਅੱਜ ਬੇਸਹਾਰਾ ਹੋ ਗਏ ਪਰਿਵਾਰਾਂ ਲਈ ਰੋਜ਼ੀ-ਰੋਟੀ ਦੀ ਸਮੱਸਿਆ ਬਣ ਗਈ ਹੈ। ਸ਼੍ਰੀ ਪਾਠਕ ਨੇ ਕਿਹਾ ਕਿ ਵਿਧਵਾ ਔਰਤਾਂ ਲਈ ਜ਼ਿੰਦਗੀ ਦੁੱਖਾਂ ਦਾ ਘਰ ਬਣ ਗਈ ਹੈ ਅਤੇ ਉਨ੍ਹਾਂ ਨੂੰ ਇਕੱਲਤਾ ਅਤੇ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਜ਼ਿਲਾ ਅਨੰਤਨਾਗ ਤੋਂ ਭਾਜਪਾ ਮਹਿਲਾ ਮੋਰਚਾ ਦੀ ਪ੍ਰਧਾਨ ਸ਼੍ਰੀਮਤੀ ਮੁਨੀਰਾ ਬੇਗਮ ਨੇ ਇਸ ਮੌਕੇ ਕਿਹਾ ਕਿ ਅੱਤਵਾਦੀ ਨੇ ਲੱਖਾਂ ਪਰਿਵਾਰ ਬਰਬਾਦ ਕਰ ਦਿੱਤੇ ਹਨ, ਜਿਹੜੇ ਅੱਜ ਦਰ-ਦਰ ਦੀਆਂ ਠੋਕਰਾਂ ਖਾ ਰਹੇ ਹਨ। ਉਨ੍ਹਾਂ ਕਿਹਾ ਕਿ ਪੀੜਤ ਪਰਿਵਾਰ ਦਾ ਦੁੱਖ-ਦਰਦ ਵੰਡਾਉਣ ਲਈ ਪੰਜਾਬ ਕੇਸਰੀ ਪੱਤਰ ਸਮੂਹ ਵੱਲੋਂ ਜਿਹੜੀ ਮੁਹਿੰਮ ਚਲਾਈ ਜਾ ਰਹੀ ਹੈ, ਉਸਦਾ ਕੋਈ ਮੁਕਾਬਲਾ ਨਹੀਂ। ਉਨ੍ਹਾਂ ਕਿਹਾ ਕਿ ਇਸ ਕਾਰਜ ਲਈ ਦੇਸ਼ ਦੀਆਂ ਹੋਰ ਸੰਸਥਾਵਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ।
ਜ਼ਿੰਦਗੀ ਦੀ ਜੰਗ ਲੜ ਰਹੇ ਨੇ ਸਰਹੱਦੀ ਲੋਕ : ਵਰਿੰਦਰ ਸ਼ਰਮਾ
ਰਾਹਤ ਟੀਮ ਦੇ ਮੁਖੀ ਯੋਗ ਗੁਰੂ ਸ਼੍ਰੀ ਵਰਿੰਦਰ ਸ਼ਰਮਾ ਨੇ ਕਿਹਾ ਕਿ ਸਰਹੱਦੀ ਖੇਤਰਾਂ 'ਚ ਰਹਿਣ ਵਾਲੇ ਜੰਮੂ-ਕਸ਼ਮੀਰ ਦੇ ਲੋਕ ਜ਼ਿੰਦਗੀ ਦੀ ਜੰਗ ਲੜ ਰਹੇ ਹਨ। ਉਨ੍ਹਾਂ ਨੂੰ ਆਪਣੇ ਪਰਿਵਾਰ ਪਾਲਣ ਲਈ ਭਾਰੀ ਮੁਸ਼ੱਕਤ ਨਾਲ ਹੀ ਹਰ ਵੇਲੇ ਦੁਸ਼ਮਣ ਦੇਸ਼ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਵੱਲੋਂ ਕੀਤੀ ਜਾ ਰਹੀ ਗੋਲੀਬਾਰੀ ਕਾਰਣ ਅਨੇਕਾਂ ਲੋਕਾਂ ਦੇ ਘਰ-ਮਕਾਨ ਢਹਿ ਗਏ, ਫਸਲਾਂ ਬਰਬਾਰ ਹੋ ਗਈਆਂ, ਕਈ ਪਰਿਵਾਰਾਂ ਦੇ ਮੈਂਬਰ ਸ਼ਹੀਦ ਹੋ ਗਏ ਅਤੇ ਕਈ ਕਿਸਾਨਾਂ ਦੇ ਪਸ਼ੂ ਵੀ ਮਾਰੇ ਗਏ ਪਾਕਿਸਤਾਨ ਦੀਆਂ ਕੋਝੀਆਂ ਹਰਕਤਾਂ ਅੱਜ ਵੀ ਜਾਰੀ ਹਨ।
ਸ਼੍ਰੀ ਸ਼ਰਮਾ ਨੇ ਕਿਹਾ ਕਿ ਬਰਬਾਦ ਹੋਈ ਪਰਿਵਾਰਾਂ ਨੂੰ ਸੰਭਾਲਣ ਦਾ ਜਿੰਮਾ ਸਰਕਾਰ ਦਾ ਹੈ ਪਰ ਅਜਿਹਾ ਸੰਭਵ ਨਹੀਂ ਹੋ ਸਕਿਆ। ਇਸ ਦੌਰਾਨ ਪੰਜਾਬ ਕੇਸਰੀ ਪੱਤਰ ਸਮੂਹ ਦੇ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਨੇ ਪੀੜਤ ਪਰਿਵਾਰਾਂ ਦੀ ਬਾਂਹ ਫੜੀ ਅਤੇ ਪਿਛਲੇ 20 ਸਾਲਾਂ 'ਚ ਕਰੋੜਾਂ ਰੁਪਏ ਦੀ ਸਮੱਗਰੀ ਭਿਜਵਾ ਕੇ ਇਨ੍ਹਾਂ 'ਚ ਦਰਦ ਵੰਡਾ ਲਿਆ। ਉਨ੍ਹਾਂ ਕਿਹਾ ਕਿ ਸਰਕਾਰ ਨੇ ਇਨ੍ਹਾਂ ਪਰਿਵਾਰਾਂ ਲਈ ਵਿਸ਼ੇਸ਼ ਨੀਤੀ ਬਣਾ ਕੇ ਇਨ੍ਹਾਂ ਸਮੱਸਿਆਵਾਂ ਦਾ ਹੱਲ ਕਰਨਾ ਚਾਹੀਦਾ ਹੈ।
ਕਿਸਾਨਾਂ ਨੂੰ ਫਸਲਾਂ ਦਾ ਮੁਲਾਜ਼ਮਾਂ ਵੀ ਨਹੀਂ ਮਿਲਿਆ : ਸਰਬਜੀਤ ਜੌਹਲ
ਰਾਮਗੜ੍ਹ ਤੋਂ ਭਾਜਪਾ ਆਗੂ ਸ. ਸਰਬਜੀਤ ਸਿੰਘ ਜੌਹਲ ਨੇ ਇਸ ਮੌਕੇ ਦੱਸਿਆ ਕਿ ਸਰਹੱਦੀ ਖੇਤਰਾਂ ਦੇ ਬਹੁਤ ਸਾਰੇ ਕਿਸਾਨਾਂ ਦੀਆਂ ਜ਼ਮੀਨਾਂ ਤਾਰ-ਵਾੜ ਦੇ ਅੰਦਰ ਹਨ। ਇਨ੍ਹਾਂ ਜ਼ਮੀਨਾਂ 'ਚ ਬਹੁਤੀ ਵਾਰ ਫਸਲਾਂ ਦੀ ਕਾਸ਼ਟ ਨਹੀਂ ਕੀਤੀ ਜਾ ਸਕਦੀ ਅਤੇ ਕਈ ਵਾਰ ਪਾਕਿਸਤਾਨੀ ਗੋਲੀਬਾਰੀ ਕਾਰਮ ਫਸਲਾਂ ਬਰਬਾਦ ਹੋ ਜਾਂਦੀਆਂ ਹਨ। ਪਿਛਲੇ ਸਮੇਂ 'ਚ ਕਿਸਾਨਾਂ ਨੂੰ ਬਰਬਾਰ ਹੋਈਆਂ ਫਸਲਾਂ ਦਾ ਮੁਆਵਜ਼ਾ ਵੀ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਸਰਹੱਦੀ ਕਿਸਾਨਾਂ ਲਈ ਵਿਸ਼ੇਸ਼ ਪੈਕੇਜ ਦਾ ਐਲਾਨ ਕਰਨਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਦੇ ਨੁਕਸਾਨ ਦੀ ਪੂਰਵੀ ਹੋ ਸਕੇ।
ਪੀ. ਡੀ. ਪੀ. ਦੇ ਬੁਲਾਰੇ ਡਾ. ਹਰਬਖਸ਼ ਸਿੰਘ ਨੇ ਦੂਜਿਆਂ ਦੀ ਸੇਵਾ-ਸਹਾਇਤਾ ਕਰਨ ਵਾਲੇ ਲੋਕ ਲੱਖਾਂ ਕਰੋੜਾਂ 'ਚ ਇਕ ਹੁੰਦੇ ਹਨ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਪੰਜਾਬ ਕੇਸਰੀ ਪਰਿਵਾਰ ਮਨੁੱਖਤਾ ਦੀ ਸੇਵਾ ਕਰ ਰਿਹਾ ਹੈ, ਇਸ ਦੀ ਮਿਸਾਲ ਕਿਤੇ ਨਹੀਂ ਮਿਲਦੀ। ਰਾਹਤ ਵੰਡ ਆਯੋਜਨ 'ਚ ਸਮਾਜ ਸੇਵਿਕਾ ਸੁਮੀਸ਼ਾ ਬਾਨੋ, ਛੰਨੀ ਫਤਵਾਲ ਦੀ ਸਰਪੰਚ ਆਸ਼ਾ ਕੁਮਾਰੀ, ਪੰਚ ਸ਼ਾਮ ਦੇਵੀ, ਜਗਜੀਤ ਸਿੰਘ, ਕ੍ਰਿਸ਼ਨ ਕੁਮਾਰ, ਰਾਜ ਕੁਮਾਰ ਅਤੇ ਹੋਰ ਸ਼ਖਸੀਅਤਾਂ ਮੌਜੂਦ ਸਨ।
ਗੋਲੀ ਨੇ ਖੋਹ ਲਈ ਰਵਿੰਦਰ ਕੌਰ ਦੀ ਹੱਥ ਦੀ ਬੁਰਕੀ
ਰਾਹਤ ਸਮੱਗਰੀ ਲੈਣ ਲਈ ਪੁੱਜੀ ਪਿੰਡ ਜਿਰੜਾ ਦੀ ਗੁਰਮੀਤ ਕੌਰ ਨੇ ਦੱਸਿਆ ਕਿ 1 ਨਵੰਬਰ 1916 ਨੂੰ ਉਨ੍ਹਾਂ ਦੇ ਘਰ 'ਤੇ ਗੋਲੀਬਾਰੀ ਹੋਈ ਸੀ, ਜਿਸ ਦੌਰਾਨ ਰੋਟੀ ਖਾ ਰਹੀ ਉਸ ਦੀ ਬੇਟੀ ਰਵਿੰਦਰ ਕੌਰ ਦੀ ਮੌਤ ਹੋ ਗਈ। ਉਸ ਦੇ ਹੱਥ ਦੀ ਬੁਰਖੀ ਉਥੇ ਹੀ ਡਿੱਗ ਪਈ। ਸਰਕਾਰ ਵੱਲੋਂ ਰਵਿੰਦਰ ਕੌਰ ਦੀ ਮੌਤ ਉਪਰੰਤ ਕੋਈ ਸਹਾਇਤਾ ਨਹੀਂ ਦਿੱਤੀ ਗਈ। ਉਸ ਨੇ ਦੱਸਿਆ ਕਿ ਉਨ੍ਹਾਂ ਦੀ ਥੋੜੀ ਜਿਹੀ ਜ਼ਮੀਨ ਤਾਰ-ਵਾੜ ਦੇ ਅੰਦਰ ਹੈ। ਉਸ ਵਿਚ ਉਹ ਕਦੇ ਵੀ ਖੇਤੀ ਨਹੀਂ ਕਰ ਸਕਦੇ ਅਤੇ ਨਾ ਹੀ ਸਰਕਾਰ ਨੇ ਕਦੇ ਮੁਆਵਜ਼ਾ ਦਿੱਤਾ ਹੈ। ਉਸ ਨੇ ਮੰਗ ਕੀਤੀ ਕਿ ਸਰਕਾਰ ਗੋਲੀਬਾਰੀ ਦੇ ਸ਼ਿਕਾਰ ਪਰਿਵਾਰਾਂ ਦੀ ਮਦਦ ਕਰੇ ਅਤੇ ਉਨ੍ਹਾਂ ਦੇ ਮੈਂਬਰਾਂ ਨੂੰ ਨੌਕਰੀਆਂ ਦੇਵੇ।
ਸਾਦਿਕ : ਛੱਤ ਡਿੱਗਣ ਨਾਲ ਦਾਦੀ-ਪੋਤੇ ਦੀ ਮੌਤ, ਦੋ ਕੁੜੀਆਂ ਜ਼ਖਮੀ
NEXT STORY