ਚੰਡੀਗੜ੍ਹ (ਰਾਹੁਲ)- ਆਮ ਆਦਮੀ ਪਾਰਟੀ ਪੰਜਾਬ ਦੇ ਸਹਿ-ਇੰਚਾਰਜ ਅਤੇ ਰਾਜ ਸਭਾ ਸੰਸਦ ਮੈਂਬਰ ਰਾਘਵ ਚੱਢਾ ਵੱਲੋਂ ਭਾਰਤੀ ਜਨਤਾ ਪਾਰਟੀ ਪ੍ਰਤੀ ਅਸੱਭਿਅਕ ਟਿੱਪਣੀ ਕਰ ਕੇ ਉਸ ਨੂੰ ‘ਭਾਰਤੀ ਜਾਹਿਲ ਪਾਰਟੀ ਤੇ ਭਾਰਤੀ ਵਰਕਰਾਂ ਨੂੰ ਗੁੰਡਾ ਬੋਲਣ ’ਤੇ ਪੰਜਾਬ ਭਾਰਤੀ ਜਨਤਾ ਯੂਵਾ ਮੋਰਚਾ ਦੇ ਉਪ ਪ੍ਰਧਾਨ ਅਸ਼ੋਕ ਸਰੀਨ ਹਿੱਕੀ ਨੇ ਰਾਘਵ ਚੱਢਾ ਨੂੰ ਤਿੰਨ ਦਿਨ ’ਚ ਮੁਆਫ਼ੀ ਮੰਗਣ ਦਾ ਲੀਗਲ ਨੋਟਿਸ ਭੇਜਿਆ ਹੈ।
ਇਹ ਵੀ ਪੜ੍ਹੋ : ਬ੍ਰਿਟਿਸ਼ ਸੰਸਦ ਮੈਂਬਰ ਢੇਸੀ ਤੇ CM ਮਾਨ ਦੀ ਮੁਲਾਕਾਤ 'ਤੇ ਸਾਬਕਾ ਫੌਜ ਮੁਖੀ JJ ਸਿੰਘ ਨੇ ਚੁੱਕੇ ਸਵਾਲ
ਮੁਆਫ਼ੀ ਨਾ ਮੰਗਣ ’ਤੇ ਉਨ੍ਹਾਂ ਖਿਲਾਫ ਕ੍ਰਿਮੀਨਲ ਮੁਕੱਦਮਾ ਦਾਖਲ ਕੀਤਾ ਜਾਵੇਗਾ। ਹਿੱਕੀ ਨੇ ਕਿਹਾ ਕਿ ‘ਆਪ’ ਨੇਤਾ ਭਾਜਪਾ ਵਰਕਰਾਂ ਵੱਲੋਂ ਜਨਤਾ ’ਚ ਸਬੂਤਾਂ ਸਮੇਤ ਆਮ ਆਦਮੀ ਪਾਰਟੀ ਦੀਆਂ ਅਸਫਲਤਾਵਾਂ, ਝੂਠ, ਫਰੇਬ ਜਗ ਜ਼ਾਹਿਰ ਕਰਨ ਕਾਰਨ ਬੌਖਲਾ ਗਏ ਹਨ। ਭਾਜਪਾ ਆਪਣੇ ਕਰੋੜਾਂ ਵਰਕਰਾਂ ਦੀ ਬਿਨਾਂ ਸਵਾਰਥ ਮਿਹਨਤ ਤੇ ਲਗਨ ਨਾਲ ਦੇਸ਼ ਅਤੇ ਦੁਨੀਆ ਦੀ ਸਭ ਤੋਂ ਵੱਡੀ ਸਿਆਸੀ ਪਾਰਟੀ ਬਣੀ ਹੈ, ਜਿਸ ਦੀ ਭਾਰਤ ਦੇ 11 ਸੂਬਿਆਂ ’ਚ ਪੂਰਨ ਬਹੁਮਤ ਸਮੇਤ 17 ਸੂਬਿਆਂ ’ਚ ਗਠਜੋੜ ਵਾਲੀਆਂ ਸਰਕਾਰਾਂ ਹਨ।
ਇਹ ਵੀ ਪੜ੍ਹੋ : ਚੰਬਾ ਦੇ ਭਰਮੌਰ 'ਚ ਵਾਪਰੇ ਸੜਕ ਹਾਦਸੇ 'ਚ 3 ਨੌਜਵਾਨਾਂ ਦੀ ਮੌਤ
ਇੰਨਾ ਹੀ ਨਹੀਂ ਦੇਸ਼ ’ਚ ਸਭ ਤੋਂ ਜ਼ਿਆਦਾ 1379 ਵਿਧਾਇਕ, 400 ਤੋਂ ਜ਼ਿਆਦਾ ਲੋਕ ਸਭਾ ਤੇ ਰਾਜ ਸਭਾ ਸੰਸਦ ਮੈਂਬਰ ਹਨ। ਦੂਜੇ ਪਾਸੇ ਸਾਡੇ ਖਿਲਾਫ ਝੂਠਾ ਪ੍ਰਚਾਰ ਕਰਨ ਵਾਲੇ ਚੱਢਾ ਭਾਜਪਾ ’ਤੇ ਦੋਸ਼ ਲਾਉਣ ਦੀ ਬਜਾਏ ਜਨਤਾ ਨੂੰ ਦੱਸਣ ਕਿ ਉਨ੍ਹਾਂ ਦੀ ਪਾਰਟੀ ਦੇ ਕਰੀਬ 13 ਵਿਧਾਇਕ, ਚੇਅਰਮੈਨ, ਕੌਂਸਲਰ ਭ੍ਰਿਸ਼ਟਾਚਾਰ ਕਰਨ ਦੇ ਕਾਰਨ ਜੇਲ ਤੇ ਕੌਂਸਲਰ ਤਾਹਿਰ ਹੁਸੈਨ ਸਮੇਤ ਕਈ ਵਰਕਰ ਦਿੱਲੀ ’ਚ ਦੰਗੇ ਕਰਵਾ ਕੇ 53 ਲੋਕਾਂ ਦੀ ਹੱਤਿਆ ਦੇ ਮਾਮਲੇ ’ਚ ਗ੍ਰਿਫ਼ਤਾਰ ਹਨ।
ਇਹ ਵੀ ਪੜ੍ਹੋ : ਦਿੱਲੀ 'ਚ ਕੱਲ ਤੋਂ ਆਟੋ, ਟੈਕਸੀ ਤੇ ਮਿੰਨੀ ਬੱਸ ਚਾਲਕ ਅਣਮਿੱਥੇ ਸਮੇਂ ਲਈ ਕਰਨਗੇ ਹੜਤਾਲ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
ਬਿਜਲੀ ਮੁਆਫ਼ ਕਰਨ ਦਾ ਐਲਾਨ ‘ਆਪ’ ਸਰਕਾਰ ਦਾ ਇਤਿਹਾਸਕ ਕਦਮ : ਸੰਧਵਾਂ
NEXT STORY