ਅੰਮ੍ਰਿਤਸਰ (ਗੁਰਪ੍ਰੀਤ)- ਅੰਮ੍ਰਿਤਸਰ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਇਥੇ ਦਿਨ-ਦਿਹਾੜੇ ਇਕ ਭਾਜਪਾ ਨੇਤਾ ਅਤੇ ਸੁਨਿਆਰੇ ਦਾ ਕੰਮ ਕਰਨ ਵਾਲੇ ਵਿਸ਼ਾਲ ਸੂਰ 'ਤੇ ਆਪਣੀ ਦੁਕਾਨ ਖੋਲ੍ਹਣ ਸਮੇਂ ਤਿੰਨ ਅਣਪਛਾਤੇ ਨੌਜਵਾਨਾਂ ਵੱਲੋਂ ਗੋਲ਼ੀਆਂ ਚਲਾ ਦਿੱਤੀਆਂ ਗਈਆਂ। ਸਾਰੀ ਘਟਨਾ ਸੀ. ਸੀ. ਟੀ. ਵੀ. ਕੈਮਰੇ ਵਿੱਚ ਕੈਦ ਹੋ ਗਈ ਹੈ। ਕੈਮਰੇ ਵਿਚ ਸਾਫ਼ ਵਿਖਾਈ ਦੇ ਰਿਹਾ ਹੈ ਕਿ ਇਕ ਨੌਜਵਾਨ ਭਾਜਪਾ ਨੇਤਾ ਦੇ ਗੋਲ਼ੀ ਚਲਾ ਰਿਹਾ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਵੱਡਾ ਹਾਦਸਾ: ਖੇਡਦੇ ਸਮੇਂ 2 ਸਕੇ ਭਰਾਵਾਂ 'ਤੇ ਡਿੱਗੀ ਸਾਈਨ ਬੋਰਡ ਦੀ ਕੰਧ, ਵਿਛੇ ਸੱਥਰ
ਇਸ ਮੌਕੇ ਜਾਣਕਾਰੀ ਦਿੰਦੇ ਹੋਏ ਭਾਜਪਾ ਨੇਤਾ ਅਤੇ ਸੁਨਿਆਰਾ ਵਿਸ਼ਾਲ ਨੇ ਦੱਸਿਆ ਕਿ ਉਹ ਸਵੇਰੇ ਸਾਢੇ 10 ਵਜੇ ਦੇ ਕਰੀਬ ਆਪਣੀ ਜਿਊਲਰ ਦੀ ਦੁਕਾਨ ਨੂੰ ਖੋਲ੍ਹ ਰਹੇ ਸਨ ਅਤੇ ਇਕ ਨੌਜਵਾਨ ਮੋਟਰਸਾਈਕਲ 'ਤੇ ਆਇਆ ਅਤੇ ਉਸ ਦੇ ਨਾਲ ਦੋ ਹੋਰ ਸਾਥੀ ਸਨ। ਉਨ੍ਹਾਂ ਵੱਲੋਂ ਮੇਰੇ 'ਤੇ ਗੋਲ਼ੀ ਚਲਾਈ ਗਈ ਪਰ ਗੋਲ਼ੀ ਮੈਨੂੰ ਨਹੀਂ ਲੱਗੀ। ਜਦੋਂ ਮੈਂ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਵੱਲੋਂ ਦੋ ਹੋਰ ਫਾਇਰ ਕੀਤੇ ਗਏ, ਮੈਂ ਭੱਜ ਕੇ ਆਪਣੀ ਜਾਨ ਬਚਾਈ। ਜਿਸ ਤੋਂ ਬਾਅਦ ਉਹ ਨੌਜਵਾਨ ਤਿੰਨੋਂ ਮੋਟਰਸਾਈਕਲ 'ਤੇ ਫਰਾਰ ਹੋ ਗਏ।

ਇਹ ਵੀ ਪੜ੍ਹੋ : Punjab: ਰਜਿਸਟਰੀਆਂ ਕਰਵਾਉਣ ਵਾਲਿਆਂ ਲਈ ਖ਼ਾਸ ਖ਼ਬਰ, ਹੋਈਆਂ ਬਦਲੀਆਂ ਤੇ ਤਾਇਨਾਤੀਆਂ
ਉਨ੍ਹਾਂ ਕਿਹਾ ਕਿ ਇਹ ਨੌਜਵਾਨ ਕੱਲ੍ਹ ਵੀ ਮੇਰੀ ਦੁਕਾਨ 'ਤੇ ਆਏ ਸਨ ਅਤੇ ਗਹਿਣਿਆਂ ਦੇ ਰੇਟ ਪੁੱਛ ਰਹੇ ਸਨ। ਅੱਜ ਉਹੀ ਨੌਜਵਾਨ ਮੈਨੂੰ ਵਿਖਾਈ ਦਿੱਤੇ ਅਤੇ ਉਨ੍ਹਾਂ ਨੇ ਮੇਰੇ 'ਤੇ ਗੋਲੀ ਚਲਾਈ। ਉੱਥੇ ਹੀ ਉਨ੍ਹਾਂ ਪ੍ਰਸ਼ਾਸਨ ਕੋਲੋਂ ਇਨਸਾਫ਼ ਦੀ ਮੰਗ ਕੀਤੀ ਹੈ ਕਿ ਸਾਡੀ ਜਾਨ-ਮਾਲ ਦੀ ਰੱਖਿਆ ਕੀਤੀ ਜਾਵੇ । ਇਸ ਮੌਕੇ ਥਾਣਾ ਮਜੀਠਾ ਰੋਡ ਦੇ ਪੁਲਸ ਅਧਿਕਾਰੀ ਰਣਜੀਤ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਵਿਸ਼ਾਲ ਸੂਰ ਜੋਕਿ ਭਾਜਪਾ ਨੇਤਾ ਹਨ ਅਤੇ ਉਨ੍ਹਾਂ ਦੀ ਵਿਸ਼ਾਲ ਜਿਊਲਰ ਦੇ ਨਾਂ 'ਤੇ ਸੁਨਿਆਰੇ ਦੀ ਦੁਕਾਨ ਹੈ। ਉੱਥੇ ਕੁਝ ਅਨਪਛਾਤੇ ਨੌਜਵਾਨਾਂ ਨੂੰ ਗੋਲ਼ੀਆਂ ਚਲਾਈਆਂ ਗਈਆਂ ਸਨ। ਸਾਨੂੰ ਇੱਕ ਗੋਲ਼ੀ ਦਾ ਖੋਲ੍ਹ ਬਰਾਮਦ ਹੋਇਆ ਹੈ। ਅਸੀਂ ਮੌਕੇ 'ਤੇ ਪੁੱਜੇ ਹਾਂ ਅਤੇ ਘਟਨਾ ਦੀ ਜਾਂਚ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਆਲੇ-ਦੁਆਲੇ ਦੇ ਸੀ. ਸੀ. ਟੀ. ਵੀ. ਕੈਮਰੇ ਖੰਗਾਲ ਕੇ ਜਲਦੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।



ਇਹ ਵੀ ਪੜ੍ਹੋ : Punjab: ਹਾਦਸੇ ਨੇ ਦੋ ਘਰਾਂ 'ਚ ਵਿਛਾਏ ਸੱਥਰ, ਮਾਪਿਆਂ ਦੇ ਜਵਾਨ ਪੁੱਤਾਂ ਦੀ ਦਰਦਨਾਕ ਮੌਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
CBI ਨੇ ਟਰੈਪ ਲਾ ਕੇ ਚੁੱਕ ਲਿਆ ਚੰਡੀਗੜ੍ਹ ਪੁਲਸ ਦਾ ASI, ਹੈਰਾਨ ਕਰ ਦੇਵੇਗਾ ਪੂਰਾ ਮਾਮਲਾ
NEXT STORY