ਪਟਿਆਲਾ (ਮਨਦੀਪ ਸਿੰਘ ਜੋਸਨ) : ਬੀਤੇ ਦਿਨੀਂ ਭਾਜਪਾ ਆਗੂ ਗੁਰਤੇਜ ਢਿਲੋਂ ਨਾਲ ਮੁਲਾਕਾਤ ਤੋਂ ਦੂਜੇ ਦਿਨ ਬਾਅਦ ਹੀ ਕਿਸਾਨ ਆਗੂ ਡਿੱਕੀ ਪੱਲਾ ਝਾੜਦੇ ਨਜ਼ਰ ਆਏ ਹਨ। ਇਸ ਮੁਲਾਕਾਤ ਦਾ ਹਰ ਪਾਸਿਓਂ ਹੋਏ ਭਾਰੀ ਵਿਰੋਧ ਤੋਂ ਅੱਜ ਕਿਸਾਨ ਆਗੂ ਜੇਜੀ ਡਿੱਕੀ ਨੇ ਕਿਹਾ ਕਿ ਮੇਰਾ ਭਾਜਪਾ ਆਗੂ ਨਾਲ ਕੋਈ ਸਬੰਧ ਨਹੀਂ। ਮੈਂ ਤਾਂ ਸਿਰਫ ਕਿਸਾਨਾਂ ਦੀਆਂ ਮੰਗਾਂ ’ਤੇ ਚਰਚਾ ਕਰਨ ਲਈ ਗਿਆ ਸੀ।
ਇਹ ਵੀ ਪੜ੍ਹੋ : ਪੰਜਾਬ ’ਚ ਮੁਕੰਮਲ ਲਾਕਡਾਊਨ ਲੱਗਣਾ ਲਗਭਗ ਤੈਅ, ਸਿਹਤ ਮੰਤਰੀ ਨੇ ਦਿੱਤਾ ਵੱਡਾ ਬਿਆਨ
ਕਿਸਾਨ ਰੋਡ ਸੰਘਰਸ਼ ਕਮੇਟੀ ਦੇ ਕਿਸਾਨ ਆਗੂ ਹਰਮਨ ਜੇਜੀ ਡਿੱਕੀ ਨੇ ਕਿਹਾ ਕਿ 36 ਦਿਨ ਤੋਂ ਉਨ੍ਹਾਂ ਦਾ ਧਰਨਾ ਲਗਾਤਾਰ ਇੱਥੇ ਜਾਰੀ ਹੈ ਅਤੇ ਅਸੀਂ 15 ਦਿਨ ਪਹਿਲਾਂ ਇਹ ਗੱਲ ਕਹਿ ਦਿੱਤੀ ਸੀ ਕਿ ਅਸੀਂ ਮੋਤੀ ਮਹਿਲ ਦਾ ਘਿਰਾਓ ਕਰਾਂਗੇ ਪਰ ਇਸ ਘਿਰਾਓ ਵਾਲੇ ਦਿਨ ਸਾਨੂੰ ਯੋਜਨਾਬੱਧ ਤਰੀਕੇ ਨਾਲ ਪ੍ਰਸ਼ਾਸਨ ਸ਼ਹਿਰ ਵੱਲ ਤੋਰਨਾ ਚਾਹੁੰਦਾ ਸੀ ਪਰ ਅਸੀਂ ਇਹ ਕਦਮ ਨਹੀਂ ਚੁੱਕਿਆ। ਆਗੂਆਂ ਨੇ ਦੋਸ਼ ਲਾਇਆ ਕਿ ਧੱਕਾ ਪ੍ਰਸ਼ਾਸਨ ਵੱਲੋਂ ਕੀਤਾ ਗਿਆ ਹੈ, ਸਾਡੇ ਵੱਲੋਂ ਨਹੀਂ। ਭਾਜਪਾ ਨੇਤਾ ਨਾਲ ਹੋਈ ਮੁਲਾਕਾਤ ਦੇ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਭਾਜਪਾ ਨਾਲ ਕੋਈ ਸਬੰਧ ਨਹੀਂ। ਅਸੀਂ ਤੇ ਆਪਣੀ ਕਿਸਾਨ ਸੰਘਰਸ਼ ਦੀ ਗੱਲ ਰੱਖਣ ਲਈ ਉਨ੍ਹਾਂ ਦੇ ਕੋਲ ਗਏ ਸੀ, ਜਿਹੜੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਕੀਤੀਆਂ ਜਾ ਰਹੀਆਂ ਹਨ, ਉਹ ਝੂਠ ਦਾ ਪੁਲੰਦਾ ਹਨ। ਸਾਡੀ ਜਥੇਬੰਦੀ ਇਕ ਮੰਚ ’ਤੇ ਇਸ ਦੀ ਕਰੜੀ ਆਲੋਚਨਾ ਕਰਦੀ ਹੈ।
ਇਹ ਵੀ ਪੜ੍ਹੋ : ਪੰਜਾਬ ’ਚ ਹੁਣ ਅਮਰਿੰਦਰ ਹੀ ਹੋਣਗੇ ‘ਕੈਪਟਨ’, ਸਿੱਧੂ ’ਤੇ ਗਾਜ ਡਿੱਗਣੀ ਤੈਅ !
ਉਨ੍ਹਾਂ ਇਹ ਵੀ ਕਿਹਾ ਕਿ ਸਾਡੇ ਕੋਲ ਇਸ ਸੰਘਰਸ਼ ਦੌਰਾਨ ਬਹੁਤ ਸਾਰੇ ਲੀਡਰ ਆਏ ਅਤੇ ਤਸਵੀਰਾਂ ਖਿਚਵਾ ਕੇ ਚਲਦੇ ਬਣੇ। ਉਨ੍ਹਾਂ ਦੱਸਿਆ ਕਿ 4 ਤਾਰੀਖ ਨੂੰ ਇਕ ਬੈਠਕ ਲਈ ਸਾਨੂੰ ਸਮਾਂ ਦਿੱਤਾ ਗਿਆ ਹੈ ਅਤੇ ਇਸ ਬੈਠਕ ਤੋਂ ਬਾਅਦ ਹੀ ਸਥਿਤੀ ਸਪੱਸ਼ਟ ਹੋਵੇਗੀ ਕਿ ਸਾਨੂੰ ਨੈਗੇਟਿਵ ਜਾਂ ਪਾਜ਼ੇਟਿਵ ਰਿਸਪਾਂਸ ਮਿਲਿਆ ਹੈ। ਫਿਰ ਅਸੀਂ ਆਪਣੀ ਗੱਲ ਮੀਡੀਆ ਦੇ ਰੂ-ਬ-ਰੂ ਕਰਾਂਗੇ। ਆਗੂਆਂ ਨੇ ਗੱਲ ਇਹ ਵੀ ਸਪੱਸ਼ਟ ਕੀਤੀ ਕਿ ਜਿਨ੍ਹਾਂ ਕਿਸਾਨਾਂ ’ਤੇ ਇਹ ਝੂਠੇ ਪਰਚੇ ਦਰਜ ਕੀਤੇ ਗਏ ਹਨ ਉਨ੍ਹਾਂ ਦੇ ਇਨਸਾਫ਼ ਲਈ ਕਾਨੂੰਨੀ ਲੜਾਈ ਲੜਾਂਗੇ।
ਇਹ ਵੀ ਪੜ੍ਹੋ : ਨਵਜੋਤ ਸਿੱਧੂ ਤੋਂ ਬਾਅਦ ਪਰਗਟ ਸਿੰਘ ਨੇ ਵੀ ਖੋਲ੍ਹਿਆ ਮੋਰਚਾ, ਕੈਪਟਨ ’ਤੇ ਦਿੱਤਾ ਵੱਡਾ ਬਿਆਨ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਕੋਰੋਨਾ ਕਾਲ ’ਚ ਲੋਕਾਂ ਦੇ ‘ਸਾਹਾਂ ਦੀ ਡੋਰ’ ਕਿਸਾਨਾਂ ਦੇ ਹੱਥ, ਹਰ ਪਾਸੇ ਫੇਲ ਹੋਈਆਂ ਸਰਕਾਰਾਂ ਨਿਭਾਉਣ ਹੁਣ ਆਪਣੇ ਫ਼ਰਜ
NEXT STORY