ਜਲੰਧਰ, (ਕਮਲੇਸ਼)— ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਰਮਨ ਪੱਬੀ ਦੀ ਪ੍ਰਧਾਨਗੀ 'ਚ ਸਥਾਨਕ ਪਟੇਲ ਚੌਕ 'ਚ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ 'ਤੇ ਉਥੋਂ ਦੇ ਲੋਕਾਂ ਵਲੋਂ ਪਥਰਾਅ ਕੀਤੇ ਜਾਣ ਦੀ ਘਟਨਾ ਦਾ ਵਿਰੋਧ ਕਰਦਿਆਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਪੁਤਲਾ ਫੂਕ ਕੇ ਆਪਣਾ ਰੋਸ ਪ੍ਰਗਟ ਕੀਤਾ ਗਿਆ। ਇਸ ਦੌਰਾਨ ਭਾਜਪਾ ਸੂਬਾ ਮੀਤ ਪ੍ਰਧਾਨ ਮਹਿੰਦਰ ਭਗਤ, ਸਾਬਕਾ ਵਿਧਾਇਕ ਕ੍ਰਿਸ਼ਨ ਦੇਵ ਭੰਡਾਰੀ, ਸਾਬਕਾ ਵਿਧਾਇਕ ਮਨੋਰੰਜਨ ਕਾਲੀਆ, ਸੂਬਾ ਪ੍ਰਧਾਨ ਭਾਰਤੀ ਜਨਤਾ ਪਾਰਟੀ ਯੁਵਾ ਮੋਰਚਾ ਸੰਨੀ ਸ਼ਰਮਾ ਮੌਜੂਦ ਸਨ।
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰਮਨ ਪੱਬੀ ਨੇ ਕਿਹਾ ਕਿ ਪਾਕਿਸਤਾਨ 'ਚ ਸਥਿਤ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ 'ਤੇ ਉਥੋਂ ਦੇ ਲੋਕਾਂ ਵਲੋਂ ਪਥਰਾਅ ਕੀਤੇ ਜਾਣ ਦੀ ਘਟਨਾ ਸਬੰਧੀ ਅੱਜ ਪੂਰੇ ਵਿਸ਼ਵ 'ਚ ਸਿੱਖ ਭਾਈਚਾਰੇ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਪੱਬੀ ਨੇ ਕਿਹਾ ਕਿ ਭਾਰਤ ਸਰਕਾਰ ਨੇ ਵੀ ਪਾਕਿਸਤਾਨ 'ਚ ਪਵਿੱਤਰ ਸ੍ਰੀ ਨਨਕਾਣਾ ਸਾਹਿਬ ਗੁਰਦੁਆਰੇ 'ਚ ਭੰਨ-ਤੋੜ ਦੀ ਘਟਨਾ ਦੀ ਨਿੰਦਾ ਕੀਤੀ ਹੈ।
ਇਸ ਮੌਕੇ ਸੁਭਾਸ਼ ਸੂਦ, ਵਿਨੋਦ ਸ਼ਰਮਾ, ਸ਼ਿਵ ਦਿਆਲ ਚੁੱਘ, ਜ਼ਿਲਾ ਜਨਰਲ ਸਕੱਤਰ ਰਾਜੀਵ ਢੀਂਗਰਾ, ਕਿਸ਼ਨ ਲਾਲ ਸ਼ਰਮਾ, ਪਰਵੀਨ ਹਾਂਡਾ, ਪਰਵੀਨ ਸ਼ਰਮਾ, ਸੁਮਨ ਸਹਿਗਲ, ਕੰਚਨ ਸ਼ਰਮਾ, ਅਮਿਤ ਸੰਧਾ, ਸੁਦੇਸ਼ ਭਗਤ, ਸੁਰਿੰਦਰ ਮੋਹਨ, ਰਣਜੀਤ ਆਰੀਆ, ਅਮਰਨਾਥ ਸ਼ਰਮਾ, ਜੇ. ਕੇ. ਸਿੰਘ, ਰਾਜੇਸ਼ ਜੈਨ, ਸੌਰਭ ਸੇਠ, ਰਿਤੇਸ਼ ਨਿਹੰਗ, ਅਮਿਤ ਲੂਥਰਾ, ਦਵਿੰਦਰ ਭਾਰਦਵਾਜ, ਅਸ਼ੋਕ ਚੱਢਾ, ਮਨਜੀਤ ਪਾਂਡੇ, ਜੀ. ਕੇ. ਸੋਨੀ, ਅਮਿਤ ਭਾਟੀਆ, ਰਾਜਨ ਸ਼ਰਮਾ, ਵਰੁਣ ਨਾਗਪਾਲ, ਵਿਸ਼ਵ ਮਹਿੰਦਰੂ, ਅਰੁਣ ਮਲਹੋਤਰਾ, ਰਾਹੁਲ ਚੋਪੜਾ, ਮਨੀ ਕੁਮਾਰ, ਸ਼ਿਵਮ ਚੋਪੜਾ, ਮਨੀਸ਼ ਠਾਕੁਰ, ਭਾਰਤ ਸਿੱਕਾ, ਉਮੇਸ਼ ਬੱਤਰਾ, ਕਾਰਤਿਕ ਦੁੱਗਲ, ਯਜੀਤ ਹੁਰੀਆ, ਸੰਦੀਪ ਸ਼ਰਮਾ ਅਤੇ ਸੰਦੀਪ ਸੱਪਲ ਮੌਜੂਦ ਸਨ।
ਭੀੜ 'ਚ ਧੱਕਾ ਲੱਗਣ ਨੂੰ ਲੈ ਕੇ ਹੋਈ ਬਹਿਸ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਪੁਤਲਾ ਸਾੜਨ ਸਮੇਂ ਭੀੜ 'ਚ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਨੂੰ ਧੱਕਾ ਲੱਗਣ ਕਾਰਣ ਉਨ੍ਹਾਂ ਦੀ ਭਾਜਪਾ ਵਰਕਰਾਂ ਨਾਲ ਬਹਿਸ ਹੋ ਗਈ, ਮਾਮਲੇ ਨੂੰ ਤੁਰੰਤ ਰਮਨ ਪੱਬੀ ਅਤੇ ਕੇ. ਡੀ. ਭੰਡਾਰੀ ਨੇ ਸ਼ਾਂਤ ਕਰਵਾਇਆ।
ਪੰਜਾਬ 'ਚ ਹੈੱਡ ਟੀਚਰਾਂ ਦੇ ਤਬਾਦਲਿਆਂ 'ਤੇ ਹਾਈ ਕੋਰਟ ਨੇ ਲਾਈ ਰੋਕ
NEXT STORY