ਤਲਵੰਡੀ ਭਾਈ (ਗੁਲਾਟੀ) : ਭਾਜਪਾ ਦੀ ਸੂਬਾ ਸੈਕਟਰੀ ਦਾ ਤਲਵੰਡੀ ਭਾਈ 'ਚ ਪੁੱਜਣ 'ਤੇ ਕਿਸਾਨਾਂ ਨੇ ਵਿਰੋਧ ਕੀਤਾ। ਅੱਜ ਤਲਵੰਡੀ ਭਾਈ ਵਿਖੇ ਭਾਜਪਾ ਆਗੂ ਦੀ ਦੁਕਾਨ 'ਤੇ ਭਾਜਪਾ ਦੀ ਸੂਬਾ ਜਨਰਲ ਸੈਕਟਰੀ ਸੁਨੀਤਾ ਗਰਗ ਵੱਲੋਂ ਕੈਪਟਨ ਸਰਕਾਰ ਦੀਆਂ ਚਾਰ ਸਾਲ ਦੀਆਂ ਪ੍ਰਾਪਤੀਆਂ ਦੇ ਵਿਰੋਧ ਵਿੱਚ ਕੀਤੀ ਜਾ ਰਹੀ ਪ੍ਰੈਸ ਕਾਨਫਰੰਸ ਸਮੇਂ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂ ਅਵਤਾਰ ਸਿੰਘ ਫੇਰੋਕੇ ਅਤੇ ਬਲਦੇਵ ਸਿੰਘ ਸਰਾਂ ਨੂੰ ਜਦੋਂ ਇਸ ਦੀ ਭਿਣਕ ਪਈ ਤਾਂ ਉਹ ਵੱਡੀ ਗਿਣਤੀ ਵਿੱਚ ਉਹ ਉਸ ਥਾਂ 'ਤੇ ਇੱਕਤਰ ਹੋਣ ਨੇ ਸ਼ੁਰੂ ਹੋ ਗਏ ਅਤੇ ਭਾਜਪਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ : ਭਾਜਪਾ ਆਗੂ ਦਾ ਵੱਡਾ ਦੋਸ਼, ਗਾਂਧੀ ਪਰਿਵਾਰ ਦੇ ਹੁਕਮਾਂ ’ਤੇ ਕਾਨੂੰਨ ਦੀਆਂ ਧੱਜੀਆਂ ਉਡਾ ਰਹੇ ਕੈਪਟਨ
ਇਸ ਮੌਕੇ ਉਨ੍ਹਾਂ ਨਾਲ ਡੀ. ਐਸ. ਪੀ. ਸਤਨਾਮ ਸਿੰਘ, ਥਾਣਾ ਤਲਵੰਡੀ ਭਾਈ ਦੇ ਐਸ. ਐਚ. ਓ. ਗੁਰਮੀਤ ਸਿੰਘ, ਥਾਣਾ ਘੱਲ ਖੁਰਦ ਦੇ ਐਸ. ਐਚ. ਓ. ਅਭਿਨਵ ਚੌਹਾਨ ਆਦਿ ਵੱਡੀ ਗਿਣਤੀ ਵਿੱਚ ਪੁਲਸ ਨੇ ਉਕਤ ਭਾਜਪਾ ਆਗੂ ਨੂੰ ਉਥੋਂ ਕੱਢਿਆ। ਇਸ ਮੌਕੇ ਕਿਸਾਨ ਆਗੂ ਅਵਤਾਰ ਸਿੰਘ ਫੇਰੋਕੇ, ਬਲਦੇਵ ਸਿੰਘ ਸਰਾਂ, ਕੁਲਵਿੰਦਰ ਸਿੰਘ ਸੇਖੋਂ, ਬਾਬੂ ਸਿੰਘ ਬਰਾੜ, ਜਗਰੂਪ ਸਿੰਘ ਪ੍ਰਧਾਨ ਕੋਟ ਕਰੋੜ ਖੁਰਦ ਨੇ ਦੱਸਿਆ ਕਿ ਜਿਨ੍ਹਾਂ ਸਮਾਂ ਮੋਦੀ ਹਕੂਮਤ ਖੇਤੀ ਕਾਨੂੰਨਾਂ ਨੂੰ ਵਾਪਸ ਨਹੀਂ ਲੈਂਦੀ, ਉਨ੍ਹਾਂ ਸਮਾਂ ਭਾਜਪਾ ਦੇ ਹਰ ਆਗੂਆਂ ਦਾ ਵੀ ਵਿਰੋਧ ਕੀਤਾ ਜਾਵੇਗਾ ਅਤੇ ਜੇਕਰ ਫ਼ਿਰ ਵੀ ਆਪਣੀਆਂ ਹਰਕਤਾਂ ਤੋਂ ਬਾਜ਼ ਨਾ ਆਏ ਤਾਂ ਇਨ੍ਹਾਂ ਨੂੰ ਬੰਦੀ ਬਣਾਇਆ ਜਾਵੇਗਾ।
ਇੱਥੇ ਇਹ ਦੱਸਣਯੋਗ ਹੈ ਕਿ ਅੱਜ ਮਲੋਟ ਵਿਖੇ ਪੰਜਾਬ ਸਰਕਾਰ ਦੇ ਚਾਰ ਸਾਲਾਂ ਦੀ ਕਾਰਗੁਜਾਰੀ ਨੂੰ ਲੈ ਕੇ ਮਲੋਟ ਵਿਖੇ ਪ੍ਰੈੱਸ ਕਾਨਫਰੰਸ ਕਰਨ ਪੁੱਜੇ ਭਾਜਪਾ ਦੇ ਅਬੋਹਰ ਤੋਂ ਵਿਧਾਇਕ ਅਰੁਣ ਨਾਰੰਗ ਅਤੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਰਾਜੇਸ਼ ਪਠੇਲਾ ਗੋਰਾ ਨੂੰ ਕਿਸਾਨ ਆਗੂਆਂ ਦੇ ਰੋਹ ਦਾ ਸਾਹਮਣਾ ਕਰਨਾ ਪਿਆ। ਇਹ ਰੋਹ ਇਸ ਹੱਦ ਤੱਕ ਪੁੱਜਾ ਗਿਆ ਕਿ ਆਗੂਆਂ ਦੀ ਕੁੱਟਮਾਰ ਤੋਂ ਇਲਾਵਾ ਵਿਧਾਇਕ ਦੇ ਕੱਪੜੇ ਪਾੜ ਕਿ ਉਸ ਨੂੰ ਅਲਫ਼ ਨੰਗਾ ਕਰ ਦਿੱਤਾ। ਕੁਝ ਕਿਸਾਨ ਵਰਕਰਾਂ ਨੇ ਕਾਲੇ ਤੇਲ ਵਰਗਾ ਕੋਈ ਤਰਲ ਪਦਾਰਥ ਵੀ ਭਾਜਪਾ ਆਗੂਆਂ ਉਪਰ ਸੁੱਟਿਆ, ਜਿਹੜਾ ਉਨ੍ਹਾਂ ਦੇ ਮੂੰਹ ਤੇ ਤਾਂ ਨਹੀਂ ਲੱਗਾ ਪਰ ਗੱਡੀ ਅਤੇ ਕੱਪੜਿਆਂ ਉਪਰ ਪੈ ਗਿਆ।ਇਸ ਦੌਰਾਨ ਦੋਵਾਂ ਪਾਸਿਆਂ ਤੋਂ ਇੱਕਾ ਦੁੱਕਾ ਰੋੜੇ ਵੀ ਚੱਲੇ।
ਇਹ ਵੀ ਪੜ੍ਹੋ : ਅੰਸਾਰੀ ਦੇ ਕੈਪਟਨ ਅਤੇ ਰੰਧਾਵਾ ਨਾਲ ਸਬੰਧਾਂ ਦੀ ਹੋਵੇ ਸੀ. ਬੀ. ਆਈ. ਜਾਂਚ : ਹਰਪਾਲ ਚੀਮਾ
ਨੋਟ- ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਭਲਕੇ ਹੋਲੇ-ਮਹੱਲੇ ਮੌਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਵੇਗੀ ਵਿਸ਼ਾਲ ਕਿਸਾਨ ਕਾਨਫਰੰਸ, ਵੱਡੇ ਲੀਡਰ ਹੋਣਗੇ ਸ਼ਾਮਲ
NEXT STORY