ਲੁਧਿਆਣਾ (ਗੁਪਤਾ)- ਕਾਂਗਰਸ ਵੱਲੋਂ ਭਾਰਤ ਜੋੜੋ ਯਾਤਰਾ ਤੋਂ ਬਾਅਦ ‘ਹੱਥ ਨਾਲ ਹੱਥ ਜੋੜੋ’ ਪ੍ਰੋਗਰਾਮ ਚਲਾਉਣ ਦੀ ਘੋਸ਼ਣਾ ’ਤੇ ਤੰਜ ਕੱਸਦੇ ਹੋਏ ਪੰਜਾਬ ਭਾਜਪਾ ਦੀ ਕਾਰਜਕਾਰਣੀ ਦੇ ਮੈਂਬਰ ਰਾਕੇਸ਼ ਕਪੂਰ ਨੇ ਕਿਹਾ ਕਿ ਕਾਂਗਰਸ ਦੇ ਹੱਥ ਦੇ ਨਾਲ ਕੋਈ ਹੱਥ ਨਹੀਂ ਮਿਲਾਉਣਾ ਚਾਹੁੰਦਾ ਕਿਉਂਕਿ ਕਾਂਗਰਸ ਦਾ ਹੱਥ ਭ੍ਰਿਸ਼ਟਾਚਾਰ ਦੇ ਨਾਲ ਹੈ।
ਇਹ ਖ਼ਬਰ ਵੀ ਪੜ੍ਹੋ - ਨਾਬਾਲਗਾ ਨਾਲ ਜਬਰ-ਜ਼ਿਨਾਹ ਅਤੇ ਜਬਰੀ ਧਰਮ ਪਰਿਵਰਤਨ ਦੀ ਕੋਸ਼ਿਸ਼ ਦੇ ਮਾਮਲੇ 'ਚ 50 ਸਾਲਾ ਔਰਤ ਗ੍ਰਿਫ਼ਤਾਰ
ਉਨ੍ਹਾਂ ਅੱਗੇ ਕਿਹਾ ਕਿ ਭਾਰਤ ਵਿਚ ਹੋਏ ਹੁਣ ਤਕ ਦੇ ਇਤਿਹਾਸਕ ਘਪਲੇ ਕਾਂਗਰਸ ਦੀ ਸਰਰਕਾਰ ਸਮੇਂ ਹੋਏ ਹਨ। ਜਿਨ੍ਹਾਂ ਘਪਲਿਆਂ ਨੇ ਭਾਰਤ ਨੂੰ ਖੋਖਲਾ ਕੀਤਾ ਹੈ। ਇਸ ਲਈ ਭਾਰਤ ਦੀ ਜਨਤਾ ਨੇ ਕਾਂਗਰਸ ਨੂੰ ਪੂਰੀ ਤਰ੍ਹਾਂ ਨਕਾਰ ਕੇ ਭਾਰਤੀ ਜਨਤਾ ਪਾਰਟੀ ਨੂੰ ਵਿਸ਼ਵ ਦੀ ਸਭ ਤੋਂ ਵੱਡੀ ਸਿਆਸੀ ਪਾਰਟੀ ਬਣਾ ਕੇ ਕੇਂਦਰ ਵਿਚ ਸਤਾ ਸੌਂਪੀ ਹੈ। 2014 ਵਿਚ ਕੇਂਦਰ ਦੀ ਸੱਤਾ ਸੰਭਾਲਣ ਉਪਰੰਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਨੂੰ ਘਪਲਿਆਂ ਤੋਂ ਮੁਕਤ ਕਰਦੇ ਹੋਏ ਭਾਰਤ ਦਾ ਨਾਂ ਸਾਰੀ ਦੁਨੀਆਂ ਵਿਚ ਉੱਚਾ ਕੀਤਾ ਹੈ। ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਵਾਂਗ ਕਾਂਗਰਸ ਦਾ ਹੱਥ ਨਾਲ ਹੱਥ ਜੋੜੋ ਪ੍ਰੋਗਰਾਮ ਵੀ ਫਲਾਪ ਹੋਵੇਗਾ।
ਇਹ ਖ਼ਬਰ ਵੀ ਪੜ੍ਹੋ - ਗੱਡੀਆਂ ਦੀ ਆਹਮੋ-ਸਾਹਮਣੀ ਟੱਕਰ 'ਚ ਪ੍ਰਿੰਸੀਪਲ ਦੀ ਮੌਤ, ਬੱਚੇ ਦੀ ਦਵਾਈ ਲੈਣ ਜਾ ਰਹੇ ਪਰਿਵਾਰਕ ਮੈਂਬਰ ਵੀ ਹੋਏ ਜ਼ਖ਼ਮੀ
ਰਾਕੇਸ਼ ਕਪੂਰ ਨੇ ਕਿਹਾ ਕਿ ਭਾਰਤ ਦੇ ਲੋਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਚਟਾਨ ਵਾਂਗ ਖੜ੍ਹੇ ਹਨ ਅਤੇ 2024 ਦੀਆਂ ਲੋਕ ਸਭਾ ਚੋਣਾਂ ਵਿਚ ਉਨ੍ਹਾਂ ਨੂੰ ਹੀ ਦੇਸ਼ ਦੀ ਕਮਾਨ ਸੌਂਪਣਗੇ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਕ ਅਜਿਹੇ ਨੇਤਾ ਹਨ ਜੋ ਭਵਿੱਖ ਨੂੰ ਸਮਝਦੇ ਹਨ। ਮੋਦੀ ਦੀ ਇਕ ਵੱਖਰੀ ਪਛਾਣ ਆਧੁਨਿਕਤਾਵਾਦੀ ਨੇਤਾ ਦੀ ਹੈ। ਉਨ੍ਹਾਂ ਦੀ ਆਧੁਨਿਕਤਾ ਵਿਚ ਕੁਦਰਤ ਅਤੇ ਮਨੁੱਖ ਦੀ ਰਚਨਾਤਮਕਤਾ ਦਾ ਤਾਲਮੇਲ ਹੈ। ਇਹੀ ਨਰਿੰਦਰ ਮੋਦੀ ਨੂੰ ਮਹਾਨ ਨੇਤਾਵਾਂ ਦੀ ਸ਼੍ਰੇਣੀ ਵਿਚ ਲਿਆ ਕੇ ਖੜ੍ਹਾ ਕਰਦੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜੰਮੂ-ਕਸ਼ਮੀਰ 'ਚ ਵੰਡੀ ਗਈ 693ਵੇਂ ਟਰੱਕ ਦੀ ਰਾਹਤ ਸਮੱਗਰੀ
NEXT STORY