ਜਲੰਧਰ (ਪਾਹਵਾ)- ਭਾਰਤੀ ਜਨਤਾ ਪਾਰਟੀ ਵੱਲੋਂ ਦੇਸ਼ ਭਰ ’ਚ ਕਰੀਬ 22 ਕਰੋੜ ਉਨ੍ਹਾਂ ਪਰਿਵਾਰਾਂ ਤੱਕ ਪਹੁੰਚ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜੋ ਸਿੱਧੇ ਤੌਰ ’ਤੇ ਕੇਂਦਰ ਸਰਕਾਰ ਦੀ ਕਿਸੇ ਨਾ ਕਿਸੇ ਯੋਜਨਾ ਤੋਂ ਲਾਭ ਲੈ ਰਹੇ ਹਨ। ਇਨ੍ਹਾਂ ਲੋਕਾਂ ਤੱਕ ਪਹੁੰਚ ਬਣਾਉਣ ਲਈ ਪਾਰਟੀ ਨੇ ਕੁਝ ਸਮਾਂ ਪਹਿਲਾਂ ‘ਸੈਲਫ਼ੀ ਵਿਦ ਬੈਨੀਫਿਸ਼ਰੀ’ ਯੋਜਨਾ ਸ਼ੁਰੂ ਕੀਤੀ ਸੀ, ਜਿਸ ਰਾਹੀਂ ਭਾਜਪਾ ਮਹਿਲਾ ਮੋਰਚਾ ਦੀਆਂ ਮੈਂਬਰਾਂ ਨੂੰ ਉਨ੍ਹਾਂ ਔਰਤਾਂ ਨਾਲ ਮਿਲਣ ਦਾ ਮੌਕਾ ਦਿੱਤਾ ਗਿਆ ਸੀ, ਜੋ ਸਰਕਾਰੀ ਯੋਜਨਾਵਾਂ ਦੀ ਸੂਚੀ ’ਚ ਸ਼ਾਮਲ ਹਨ। ਅਗਲੇ ਸਾਲ ਹੋਣ ਵਾਲੇ ਲੋਕ ਸਭਾ ਚੋਣਾਂ ਨੂੰ ਧਿਆਨ ’ਚ ਰੱਖਦੇ ਹੋਏ ਭਾਜਪਾ ਵੱਲੋਂ ਇਹ ਮੁਹਿੰਮ ਚਲਾਈ ਗਈ ਹੈ। ਇਕ ਕਰੋੜ ਤੱਕ ਪਹੁੰਚ ਦਾ ਟੀਚਾ ਇਸ ਲਈ ਪਾਰਟੀ ਨੇ ਚੋਣਾਂ ਤੋਂ ਪਹਿਲਾਂ 1 ਕਰੋੜ ਲਾਭਪਾਤਰੀਆਂ ਤੱਕ ਪਹੁੰਚ ਬਣਾਉਣ ਦਾ ਟੀਚਾ ਰੱਖਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਭਾਜਪਾ ਮਹਿਲਾ ਮੋਰਚਾ ਦੀਆਂ ਔਰਤਾਂ ਨੇ ਹੁਣ ਤੱਕ 8.36 ਲੱਖ ਲਾਭਪਾਤਰੀ ਔਰਤਾਂ ਨਾਲ ਸੈਲਫੀ ਲੈਣ ਦਾ ਅੰਕੜਾ ਪਾਰ ਕਰ ਲਿਆ ਹੈ। ਹਰੇਕ ਲੋਕ ਸਭਾ ਹਲਕੇ ’ਚ 20,000 ਸੈਲਫੀ ਜਾਣਕਾਰੀ ਅਨੁਸਾਰ ਭਾਜਪਾ ਵੱਲੋਂ ਹਰੇਕ ਲੋਕ ਸਭਾ ਹਲਕੇ ’ਚ 20,000 ਲਾਭਪਾਤਰੀਆਂ ਤੱਕ ਪਹੁੰਚ ਬਣਾਉਣ ਦਾ ਟੀਚਾ ਰੱਖਿਆ ਗਿਆ ਹੈ। ਇਸ ਮੁਹਿੰਮ ਤਹਿਤ ਭਾਜਪਾ ਵਰਕਰ ਵੱਲੋਂ ਲਾਭਪਾਤਰੀ ਨਾਲ ਇਕ ਸੈਲਫੀ ਲਈ ਜਾਂਦੀ ਹੈ ਅਤੇ ਉਨ੍ਹਾਂ ਤੋਂ ਨਾਮ, ਉਮਰ, ਘਰ ਦਾ ਪਤਾ ਅਤੇ ਯੋਜਨਾ ਬਾਰੇ ਫੀਡਬੈਕ ਲਈ ਜਾ ਰਹੀ ਹੈ।
ਇਹ ਵੀ ਪੜ੍ਹੋ- CM ਭਗਵੰਤ ਮਾਨ ਦੇ PM ਮੋਦੀ 'ਤੇ ਤਿੱਖੇ ਸ਼ਬਦੀ ਹਮਲੇ, ਆਖੀਆਂ ਵੱਡੀਆਂ ਗੱਲਾਂ
ਇਸ ਸੈਲਫ਼ੀ ਅਤੇ ਹੋਰ ਜਾਣਕਾਰੀ ਨੂੰ ‘ਨਮੋ ਐਪ’ ’ਤੇ ਅਪਲੋਡ ਕੀਤਾ ਜਾਂਦਾ ਹੈ। ਚੋਣ ਸੂਬਿਆਂ ਨੂੰ ਮਿਲ ਰਿਹਾ ਫਾਇਦਾ ਭਾਜਪਾ ਨੂੰ ਇਸ ਮੁਹਿੰਮ ਤੋਂ ਕਿੰਨਾ ਫਾਇਦਾ ਹੁੰਦਾ ਹੈ, ਇਹ ਤਾਂ ਬਾਅਦ ਦੀ ਗੱਲ ਹੈ ਪਰ ਜਿਨ੍ਹਾਂ ਸੂਬਿਆਂ ’ਚ ਆਉਣ ਵਾਲੇ ਸਮੇਂ ’ਚ ਚੋਣਾਂ ਹੋਣੀਆਂ ਹਨ, ਉੱਥੇ ਇਸ ਦਾ ਕਾਫੀ ਅਸਰ ਦਿਸ ਰਿਹਾ ਹੈ। ਵੈਸੇ, ਹੁਣ ਤੱਕ ਮੁਹਿੰਮ ’ਚ ਸੈਲਫੀ ਲੈਣ ਦੇ ਮਾਮਲੇ ’ਚ ਉੱਤਰ ਪ੍ਰਦੇਸ਼ ਪਹਿਲੇ ਨੰਬਰ ’ਤੇ ਹੈ, ਜਦਕਿ ਗੁਜਰਾਤ ਦੂਜੇ ਨੰਬਰ ’ਤੇ ਹੈ। ਕਮੀਆਂ ਦੂਰ ਕਰਨ ’ਚ ਮਦਦ ਮਿਲੇਗੀ ਭਾਜਪਾ ਨੇਤਾਵਾਂ ਦਾ ਕਹਿਣਾ ਹੈ ਕਿ ਇਸ ਮੁਹਿੰਮ ਨੂੰ ਜਿੱਥੇ ਲਾਭਪਾਤਰੀਆਂ ਦੇ ਸਹੀ ਅੰਕੜੇ ਇਕੱਠੇ ਕਰਨ ’ਚ ਮਦਦ ਮਿਲ ਰਹੀ ਹੈ, ਉੱਥੇ ਇਹ ਉਨ੍ਹਾਂ ਦੇ ਸੁਝਾਵਾਂ ਅਤੇ ਕਮੀਆਂ ਨੂੰ ਜਾਣਨ ’ਚ ਵੀ ਮਦਦ ਮਿਲ ਰਹੀ ਹੈ।
ਕੁਝ ਯੋਜਨਾਵਾਂ ਨੂੰ ਲੈ ਕੇ ਜੋ ਇਤਰਾਜ਼ ਆ ਰਹੇ ਹਨ, ਉਹ ਵੀ ਸਰਕਾਰ ਤੱਕ ਪਹੁੰਚਾਉਣ ’ਚ ਮਦਦ ਕਰਨਗੇ। ਔਰਤਾਂ ਨੂੰ ਨਾਲ ਜੋੜਨ ਦੀ ਕਵਾਇਦ ਹਾਲ ਹੀ ’ਚ ਕੇਂਦਰ ਸਰਕਾਰ ਵੱਲੋਂ ਜੋ ਟਾਇਲਟ ਬਣਾਉਣ ਦੀ ਜੋ ਯੋਜਨਾ ਚਲਾਈ ਗਈ ਸੀ, ਉਸ ’ਚ ਕੁਝ ਕਮੀਆਂ ਸਾਹਮਣੇ ਆਈਆਂ ਸਨ। ਕੁਝ ਸੂਬਿਆਂ ’ਚ ਤਾਂ ਟਾਇਲਟ ਬਣਾਉਣ ਦੇ ਕੰਮ ਨੂੰ ਪੁਰਾ ਹੋ ਜਾਣ ਦਾ ਐਲਾਨ ਕੀਤਾ ਗਿਆ ਸੀ, ਜਦਕਿ ਉੱਥੇ ਇਕ ਤਿਹਾਈ ਹੀ ਕੰਮ ਹੋਇਆ ਸੀ। ਕਈ ਥਾਵਾਂ ’ਤੇ ਪਾਣੀ ਦੀ ਸਪਲਾਈ ਵਰਗੇ ਜ਼ਰੂਰੀ ਕੰਮ ਵੀ ਨਹੀਂ ਹੋਏ ਸਨ। ਭਾਜਪਾ ਦੀ ਕੋਸ਼ਿਸ਼ ਹੈ ਕਿ ਇਸ ਮੁਹਿੰਮ ਨਾਲ ਅਜਿਹੀ ਕਮੀਆਂ ਦਾ ਡਾਟਾ ਵੀ ਇਕੱਠਾ ਕਰ ਕੇ ਸਰਕਾਰ ਤੱਕ ਪਹੁੰਚਾਇਆ ਜਾ ਸਕੇ। ਇਸ ਤੋਂ ਇਲਾਵਾ ਮਹਿਲਾ ਮੋਰਚਾ ਦੇ ‘ਕਮਲ ਮਿੱਤਰਾ’ ਸਿਖਲਾਈ ਪ੍ਰੋਗਰਾਮ ਤਹਿਤ ਮੋਦੀ ਸਰਕਾਰ ਦੀਆਂ 15 ਔਰਤਾਂ ਨਾਲ ਸਬੰਧਤ ਵੱਖ-ਵੱਖ ਯੋਜਨਾਵਾਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ, ਜਿਸ ਨਾਲ ਕਿ ਔਰਤਾਂ ਦੇ ਜੀਵਨ ਜਿਉਣ ਦੇ ਪੱਧਰ ’ਚ ਬਦਲਾਅ ਆ ਸਕੇ। ਸੰਸਥਾ ਵੱਲੋਂ 2023 ਦੇ ਅੰਤ ਤੱਕ ਇਸ ਯੋਜਨਾ ਤਹਿਤ 1 ਲੱਖ ਔਰਤਾਂ ਨੂੰ ਸਿਖਲਾਈ ਦੇਣ ਦਾ ਟੀਚਾ ਰੱਖਿਆ ਗਿਆ ਹੈ। ਹੁਣ ਤੱਕ 58 ਹਜ਼ਾਰ ਔਰਤਾਂ ਨੇ ਇਸ ’ਚ ਰਜਿਸਟ੍ਰੇਸ਼ਨ ਕਰਵਾਇਆ ਹੈ।
ਇਹ ਵੀ ਪੜ੍ਹੋ- ਘਰੋਂ ਸਾਈਕਲਿੰਗ ਕਰਨ ਗਏ ਪੁੱਤ ਦੀ ਹਫ਼ਤੇ ਬਾਅਦ ਭਾਖੜਾ ਨਹਿਰ 'ਚੋਂ ਮਿਲੀ ਲਾਸ਼, ਭੁੱਬਾਂ ਮਾਰ ਰੋਇਆ ਪਰਿਵਾਰ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani
ਮੀਂਹ ਕਾਰਨ ਤਾਪਮਾਨ ’ਚ ਗਿਰਾਵਟ, ਗਰਮੀ ਘਟੀ, ਸੂਬੇ ’ਚ ਪੰਜ ਦਿਨਾਂ ਲਈ ਯੈਲੋ ਅਲਰਟ
NEXT STORY