ਨਵੀਂ ਦਿੱਲੀ/ਜਲੰਧਰ- ਆਮ ਆਦਮੀ ਪਾਰਟੀ ਵੱਲੋਂ ਕੇਂਦਰ ਸਰਕਾਰ ਦੇ ਆਰਡੀਨੈਂਸ ਖ਼ਿਲਾਫ਼ ਦਿੱਲੀ ਦੇ ਰਾਮਲੀਲਾ ਮੈਦਾਨ ਵਿਚ ਮੈਗਾ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੋਦੀ ਸਰਕਾਰ 'ਤੇ ਤਿੱਖੇ ਸ਼ਬਦੀ ਹਮਲੇ ਕੀਤੇ। ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਤੰਜ ਕੱਸਦੇ ਕਿਹਾ ਕਿ ਮੋਦੀ ਸਾਬ੍ਹ ਅਤੇ ਭਾਜਪਾ ਨਹੀਂ ਚਾਹੁੰਦੀ ਕਿ ਕੋਈ ਹੋਰ ਪਾਰਟੀ ਸਰਕਾਰ ਬਣਾਏ। ਵਿਧਾਇਕਾਂ ਦੀ ਖ਼ਰੀਦੋ-ਫਰੋਖ਼ਤ ਕਰਕੇ ਸਰਕਾਰਾਂ ਡਿੱਗਾਉਂਦੇ ਹਨ। ਉਨ੍ਹਾਂ ਕਿਹਾ ਕਿ ਇਹ ਦੇਸ਼ ਹਜ਼ਾਰਾਂ ਸੂਰਬੀਰਾਂ ਦੀਆਂ ਕੁਰਬਾਨੀਆਂ ਨਾਲ ਆਜ਼ਾਦ ਹੋਇਆ ਹੈ, ਇਹ ਕਿਸੇ ਦੇ ਪਿਤਾ ਦੀ ਜਾਗੀਰ ਨਹੀਂ ਹੈ ਜੋ ਇਹ ਸੋਚੇ ਕਿ ਸਿਰਫ਼ "ਮੈਂ" ਹੀ ਰਾਜ ਕਰਾਂਗਾ।
ਇਹ ਵੀ ਪੜ੍ਹੋ- ਘਰੋਂ ਸਾਈਕਲਿੰਗ ਕਰਨ ਗਏ ਪੁੱਤ ਦੀ ਹਫ਼ਤੇ ਬਾਅਦ ਭਾਖੜਾ ਨਹਿਰ 'ਚੋਂ ਮਿਲੀ ਲਾਸ਼, ਭੁੱਬਾਂ ਮਾਰ ਰੋਇਆ ਪਰਿਵਾਰ
ਉਨ੍ਹਾਂ ਕਿਹਾ ਕਿ ਜੇਕਰ ਭਾਜਪਾ 2024 ਦੀਆਂ ਚੋਣਾਂ ਜਿੱਤਦੀ ਹੈ ਤਾਂ ਦੇਸ਼ ਦਾ ਸੰਵਿਧਾਨ ਬਦਲ ਦਿੱਤਾ ਜਾਵੇਗਾ। ਚੋਣਾਂ ਨਹੀਂ ਹੋਣਗੀਆਂ ਅਤੇ ਨਰਿੰਦਰ ਮੋਦੀ ਨਰਿੰਦਰ ਪੁਤਿਨ' ਬਣ ਜਾਣਗੇ। ਮਾਨ ਨੇ ਕਿਹਾ ਹੁਣ ਆਦਮੀ ਵੀ ਕਹਿੰਦਾ ਹੈ ਕਿ ਭਾਜਪਾ ਦਾ ਮਤਲਬ ਹੈ- ਭਾਰਤੀ ਜੁਗਾੜੂ ਪਾਰਟੀ ਹੈ।ਭਗਵੰਤ ਮਾਨ ਨੇ ਕਿਹਾ ਅੱਜ ਇਹ ਕੋਈ ਸ਼ਕਤੀ ਪ੍ਰਦਰਸ਼ਨ ਨਹੀਂ ਹੈ। ਇਹ ਗੱਲ ਲੋਕਾਂ ਤੱਕ ਪਹੁੰਚਾਉਣੀ ਹੈ ਕਿਵੇਂ ਤੁਹਾਡੇ ਹੱਕ ਖੋਹੇ ਜਾ ਰਹੇ ਹਨ। ਤੁਸੀਂ ਲਾਈਨ ਵਿੱਚ ਖੜ੍ਹੇ ਹੋ ਕੇ ਵੋਟ ਦਿੰਦੇ ਹੋ ਅਤੇ ਨੇਤਾ ਚੁਣਦੇ ਹੋ ਪਰ ਮੋਦੀ ਸਾਬ੍ਹ ਅਤੇ ਭਾਜਪਾ ਵਾਲੇ ਨਹੀਂ ਚਾਹੁੰਦੇ ਕਿ ਉਨ੍ਹਾਂ ਤੋਂ ਇਲਾਵਾ ਕਿਸੇ ਦੂਜੇ ਦੀ ਸਰਕਾਰ ਬਣ ਜਾਵੇ।
ਭਗਵੰਤ ਮਾਨ ਨੇ ਕਿਹਾ ਕਿ ਜੇਕਰ ਚੋਣਾਂ ਨਾਲ ਭਾਜਪਾ ਦੀ ਸਰਕਾਰ ਨਹੀਂ ਬਣਦੀ ਹੈ ਤਾਂ ਇਹ ਲੋਕ ਪਿਛਲੇ ਦਰਵਾਜ਼ੇ ਰਾਹੀਂ ਬਣਾ ਲੈਂਦੇ ਹਨ। ਉਨ੍ਹਾਂ ਦੇ ਵਿਧਾਇਕ ਖ਼ਰੀਦ ਲੈਂਦੇ ਹਨ। ਫਿਰ ਜ਼ਿਮਨੀ ਚੋਣਾਂ ਕਰਵਾ ਲੈਂਦੇ ਹਨ। ਸਵੇਰੇ 4 ਵਜੇ ਰਾਜਪਾਲ ਨੂੰ ਜਗਾਓ। CM ਨੂੰ ਇਕ ਵਾਰ ਸਹੁੰ ਚੁਕਵਾ ਦਿਓ, ਬਾਕੀ ਬਾਅਦ ਵਿੱਚ ਵੇਖ ਲਵਾਂਗੇ। ਇਹ ਸਭ ਚੱਲ ਰਿਹਾ ਹੈ।
ਰਾਜਪਾਲ 'ਤੇ CM ਮਾਨ ਦਾ ਵੱਡਾ ਇਲਜ਼ਾਮ, ਕਿਹਾ-'ਮੇਰੀ ਸਰਕਾਰ' ਕਹਿਣ ਨੂੰ ਤਿਆਰ ਨਹੀਂ ਸਨ ਗਵਰਨਰ
ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਰਾਜਪਾਲ ਬਨਵਾਰੀ ਲਾਲ ਪੁਰੋਹਿਤ 'ਤੇ ਵੀ ਤੰਜ ਕੱਸਦਿਆਂ ਕਿਹਾ ਕਿ ਪੰਜਾਬ ਇਕ ਪੂਰਨ ਸੂਬਾ ਹੈ। ਉਥੇ ਵੀ ਰਾਜਪਾਲ ਬਜਟ ਸੈਸ਼ਨ ਬੁਲਾਉਣ ਲਈ ਇਜਾਜ਼ਤ ਨਹੀਂ ਦੇ ਰਹੇ ਸਨ ਅਤੇ ਸਾਨੂੰ ਸੁਪਰੀਮ ਕੋਰਟ ਜਾਣਾ ਪਿਆ। ਸੁਪਰੀਮ ਕੋਰਟ ਵੱਲੋਂ ਕਿਹਾ ਗਿਆ ਕਿ ਬਜਟ ਸੈਸ਼ਨ ਹੋਵੇਗਾ ਅਤੇ ਇਸ ਦੀ ਇਜਾਜ਼ਤ ਦਿੱਤੀ ਜਾਵੇ। ਵਿਧਾਨ ਸਭਾ ਵਿਚ ਭਾਸ਼ਣ ਪੜ੍ਹਨ ਤੋਂ ਪਹਿਲਾਂ ਵੀ ਰਾਜਪਾਲ ਬੋਲੇ ਸਨ ਕਿ ਮੈਂ ਇਸ ਨੂੰ 'ਮੇਰੀ ਸਰਕਾਰ' ਨਹੀਂ ਬੋਲਾਂਗੇ। ਫਿਰ ਮੈਂ ਕਿਹਾ ਕਿ ਸਾਨੂੰ ਫਿਰ ਸੁਪਰੀਮ ਕੋਰਟ ਜਾਣਾ ਪਵੇਗਾ। ਮੈਂ ਕਿਹਾ ਕਿ ਇਹ ਭਾਸ਼ਣ ਮੰਤਰੀਮੰਡਲ ਵੱਲੋਂ ਪਾਸ ਕੀਤਾ ਗਿਆ ਭਾਸ਼ਣ ਹੈ ਅਤੇ ਇਸ ਨੂੰ ਤੁਹਾਨੂੰ ਪੜ੍ਹਨਾ ਹੀ ਪਵੇਗਾ, ਫਿਰ ਉਨ੍ਹਾਂ ਨੇ ਮੇਰੀ ਸਰਕਾਰ ਕਹਿੰਦੇ ਹੋਏ ਭਾਸ਼ਣ ਨੂੰ ਪੜ੍ਹਿਆ। ਇਹ ਹਰ ਸਟੇਟ ਵਿਚ ਕੋਈ ਨਾ ਕੋਈ ਅੜਿੱਕਾ ਕਰਦੇ ਰਹਿੰਦੇ ਹਨ ਪਰ ਹੁਣ ਅਜਿਹਾ ਕੁਝ ਨਹੀਂ ਚੱਲੇਗਾ।
ਇਹ ਵੀ ਪੜ੍ਹੋ- 14239 ਕੱਚੇ ਅਧਿਆਪਕਾਂ ਨੂੰ ਪੰਜਾਬ ਸਰਕਾਰ ਦਾ ਵੱਡਾ ਤੋਹਫ਼ਾ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani
ਲੁਧਿਆਣਾ 'ਚ ਟੈਕਸੀ ਡਰਾਈਵਰ ਦੀ ਗੁੰਡਾਗਰਦੀ, ਟ੍ਰੈਫਿਕ ਮੁਲਾਜ਼ਮ ਨੇ ਮਸਾਂ ਬਚਾਈ ਜਾਨ
NEXT STORY