ਨੂਰਪੁਰਬੇਦੀ (ਸਮਸ਼ੇਰ ਸਿੰਘ ਡੂਮੇਵਾਲ)- ਬੀਤੇ ਦਿਨੀਂ ਜੰਮੂ-ਕਸ਼ਮੀਰ ਦੇ ਪੁੰਛ ’ਚ ਸ਼ਹੀਦ ਹੋਏ 16 ਆਰ. ਆਰ. ਦੇ ਲਾਂਸ ਨਾਇਕ ਸ਼ਹੀਦ ਗੱਜਣ ਸਿੰਘ ਦੇ ਘਰ ਪਿੰਡ ਪਚਰੰਡਾ (ਨੂਰਪੁਰਬੇਦੀ) ਵਿਖੇ ਬੀਤੇ ਦਿਨ ਸਵੇਰੇ ਭਾਰਤੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਅਤੇ ਭਾਜਪਾ ਦੇ ਕੌਮੀ ਬੁਲਾਰੇ ਇਕਬਾਲ ਸਿੰਘ ਲਾਲਪੁਰਾ ਦਾ ਪਹੁੰਚਣ ਦਾ ਪ੍ਰੋਗਰਾਮ ਸੀ। ਇਸ ਤਹਿਤ ਬੀਤੇ ਦਿਨ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਅਧਿਕਾਰੀ ਜਿਉਂ ਹੀ ਸ਼ਹੀਦ ਦੇ ਘਰ ਲਾਲਪੁਰਾ ਦੀ ਆਮਦ ਦਾ ਸੁਨੇਹਾ ਲੈ ਕੇ ਪਹੁੰਚੇ ਤਾਂ ਸ਼ਹੀਦ ਦੇ ਭਰਾ ਕੰਵਲਜੀਤ ਸਿੰਘ ਵੱਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸਪੱਸ਼ਟ ਜਵਾਬ ਦਿੰਦਿਆਂ ਇਕਬਾਲ ਸਿੰਘ ਲਾਲਪੁਰਾ ਨੂੰ ਆਪਣੇ ਘਰ ਆਉਣ ਤੋਂ ਇਨਕਾਰ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ: ਮੁੱਖ ਮੰਤਰੀ ਚੰਨੀ ਦੀ ਕਾਰਜ ਪ੍ਰਣਾਲੀ ਦੇ ਕਾਇਲ ਹੋਏ ਲੋਕ, ਹਵਾਈ ਸਫ਼ਰ ਦੌਰਾਨ ਸਰਕਾਰੀ ਫਾਈਲਾਂ ਨਿਪਟਾਈਆਂ
ਸ਼ਹੀਦ ਪਰਿਵਾਰ ਦਾ ਤਰਕ ਸੀ ਕਿ ਗੱਜਣ ਸਿੰਘ ਆਪਣੇ ਜੀਵਨ ਕਾਲ ’ਚ ਕਿਸਾਨ ਹਿੱਤਾਂ ਲਈ ਸੰਘਰਸ਼ ਕਰਦਾ ਰਿਹਾ ਹੈ। ਬੀਤੇ ਫਰਵਰੀ ’ਚ ਜਦ ਉਸ ਦਾ ਵਿਆਹ ਹੋਇਆ ਤਾਂ ਉਹ ਕਿਸਾਨੀ ਝੰਡਾ ਲਾ ਕੇ ਟਰੈਕਟਰ ’ਤੇ ਹੀ ਵਿਆਹੁਣ ਗਿਆ ਸੀ। ਇਸ ਤੋਂ ਬਾਅਦ ਵੀ ਉਹ ਕਿਸਾਨਾਂ ਦੇ ਹੱਕ ’ਚ ਆਵਾਜ਼ ਬੁਲੰਦ ਕਰਦਾ ਰਿਹਾ, ਜਦਕਿ ਇਕਬਾਲ ਸਿੰਘ ਲਾਲਪੁਰਾ ਸਮੇਂ-ਸਮੇਂ ’ਤੇ ਟੀ. ਵੀ. ਚੈਨਲਾਂ ’ਤੇ ਖੇਤੀ ਵਿਰੋਧੀ ਕਾਨੂੰਨਾਂ ਦੇ ਹੱਕ ’ਚ ਵਕਾਲਤ ਕਰਦਾ ਰਿਹਾ, ਜਿਸ ਦਾ ਖਮਿਆਜ਼ਾ ਉਸ ਨੂੰ ਭੁਗਤਣਾ ਪਿਆ।
ਇਸ ਕਰਕੇ ਉਸ ਨੂੰ ਸ਼ਹੀਦ ਪਰਿਵਾਰ ਨਾਲ ਹਮਦਰਦੀ ਜ਼ਾਹਿਰ ਕਰਨ ਦਾ ਕੋਈ ਇਖਲਾਕੀ ਹੱਕ ਨਹੀਂ ਹੈ। ਇਸ ਦੌਰਾਨ ਪੁੱਜੇ ਸਿਵਲ ਅਤੇ ਪੁਲਸ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਉੱਚ ਅਧਿਕਾਰੀਆਂ ਨਾਲ ਫੋਨ ’ਤੇ ਸਲਾਹ-ਮਸ਼ਵਰਾ ਕੀਤਾ ਅਤੇ ਲਾਲਪੁਰਾ ਨੂੰ ਕੁਝ ਕੁ ਕਿਲੋਮੀਟਰ ਦੀ ਦੂਰੀ ਤੋਂ ਵਾਪਸ ਮੁਡ਼ ਜਾਣ ਦੀ ਨਸੀਹਤ ਦਿੱਤੀ।
ਇਹ ਵੀ ਪੜ੍ਹੋ: ਵਿਰੋਧ ਦਾ ਲੋਕਾਂ ਨੇ ਲੱਭਿਆ ਅਨੋਖਾ ਢੰਗ, ‘ਦੁਸਹਿਰੇ’ ’ਤੇ ਨਸ਼ਾ, ਅੱਤਵਾਦ ਤੇ ਮੰਗਾਂ ਲਈ ਸੜਨ ਲੱਗੇ ਆਗੂਆਂ ਦੇ ਪੁਤਲੇ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਛੋਟੇ ਭਰਾ ਨੇ ਪੁੱਤਰਾਂ ਨਾਲ ਮਿਲ ਕੇ ਭਰਾ-ਭਰਜਾਈ ਨੂੰ ਕੁੱਟਿਆ, ਇਲਾਜ ਦੌਰਾਨ ਭਰਜਾਈ ਦੀ ਮੌਤ
NEXT STORY