ਸਮਾਣਾ (ਦਰਦ) - ਭਵਾਨੀਗੜ੍ਹ-ਸਮਾਣਾ ਸੜਕ ਅਤੇ ਸ਼ਹਿਰ ਵਿਚ ਲੱਗੇ ਸਾਈਨ ਬੋਰਡਾਂ ਦੇ ਉੱਪਰਲੇ ਪਾਸੇ ਪੰਜਾਬੀ ਭਾਸ਼ਾ ਦੀ ਬਜਾਏ ਹਿੰਦੀ ਤੇ ਅੰਗਰੇਜ਼ੀ ਲਿਖੀ ਹੋਣ ਕਾਰਨ ਸਤਿਕਾਰ ਕਮੇਟੀ ਦੇ ਮੈਂਬਰਾਂ ਵੱਲੋਂ ਕਾਲਖ ਪੋਚੇ ਜਾਣ ਦਾ ਸਮਾਚਾਰ ਹੈ।
ਇਸ ਸਬੰਧੀ ਮਾਂ-ਬੋਲੀ ਸਤਿਕਾਰ ਕਮੇਟੀ ਦੇ ਪ੍ਰਧਾਨ ਲੱਖਾ ਸਡਾਨਾ ਨੇ ਦੱਸਿਆ ਕਿ ਪੰਜਾਬ ਵਿਚ ਸੜਕਾਂ 'ਤੇ ਲੱਗੇ ਸਾਈਨ ਬੋਰਡਾਂ 'ਤੇ ਪੰਜਾਬੀ ਭਾਸ਼ਾ ਦੀ ਬਜਾਏ ਹੋਰ ਭਾਸ਼ਾਵਾਂ ਲਿਖੀਆਂ ਹੋਈਆਂ ਹਨ। ਇਸ ਕਾਰਨ 1967 ਦੇ ਮਾਂ- ਬੋਲੀ ਐਕਟ ਦੀਆਂ ਧਾਰਾਵਾਂ ਤਹਿਤ ਬੋਰਡਾਂ 'ਤੇ ਕਾਲਖ ਪੋਚੀ ਜਾ ਰਹੀ ਹੈ। ਇਸ ਸਬੰਧੀ ਉਨ੍ਹਾਂ 22 ਜ਼ਿਲਿਆਂ ਦੇ ਡਿਪਟੀ ਕਮਿਸ਼ਨਰਾਂ, ਮੁੱਖ ਮੰਤਰੀ ਤੇ ਪੰਜਾਬ ਦੇ ਰਾਜਪਾਲ ਨੂੰ ਮੰਗ-ਪੱਤਰ ਭੇਜ ਕੇ ਕਾਨੂੰਨੀ ਲੜਾਈ ਲੜੀ ਜਾ ਰਹੀ ਹੈ। ਉਨ੍ਹਾਂ ਖਿਲਾਫ ਮਾਮਲੇ ਦਰਜ ਹੋਏ ਹਨ ਤੇ ਉਨ੍ਹਾਂ ਰੱਦ ਕਰਨ ਦੀ ਕਾਰਵਾਈ ਚੱਲ ਰਹੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਸਾਥ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪ੍ਰਧਾਨ ਸੁਰਜੀਤ ਸਿੰਘ, ਦਲ ਖਾਲਸਾ ਮੁਖੀ ਹਰਦੀਪ ਸਿੰਘ ਮਹਿਰਾਜ ਤੇ ਅਕਾਲੀ ਦਲ ਮਾਨ ਦੇ ਜ਼ਿਲਾ ਪ੍ਰਧਾਨ ਰਾਜਿੰਦਰ ਸਿੰਘ, ਜਗਰੂਪ ਸਿੰਘ ਵਿਦਰੋਹੀ ਤੇ ਹੋਰ ਮੈਂਬਰ ਦੇ ਰਹੇ ਹਨ।
ਲੱਖਾ ਸਡਾਨਾ ਨੇ ਦੱਸਿਆ ਕਿ ਇਸ ਸਬੰਧੀ ਮਨਾਏ ਜਾ ਰਹੇ ਪੰਦਰਵਾੜੇ ਤਹਿਤ ਪੰਜਾਬ ਦੀਆਂ ਬਠਿੰਡਾ, ਪਟਿਆਲਾ, ਸਰਦੂਲਗੜ੍ਹ, ਅੰਮ੍ਰਿਤਸਰ ਦੀਆਂ ਸੜਕਾਂ ਸਣੇ ਹੋਰਨਾਂ ਸੜਕਾਂ 'ਤੇ ਸਾਈਨ ਬੋਰਡਾਂ 'ਤੇ ਕਾਲਖ ਪੋਚੀ ਗਈ ਹੈ। ਕਈ ਥਾਵਾਂ 'ਤੇ ਪੁਲਸ ਵੱਲੋਂ ਰੋਕੇ ਜਾਣ 'ਤੇ ਉਨ੍ਹਾਂ ਵੱਲੋਂ ਭਾਸ਼ਾ ਵਿਭਾਗ ਵੱਲੋਂ ਵਿਖਾਏ ਹੁਕਮਾਂ 'ਤੇ ਪੁਲਸ ਪਿੱਛੇ ਹਟ ਗਈ। ਉਨ੍ਹਾਂ ਦੱਸਿਆ ਕਿ ਇਹ ਮੁਹਿੰਮ ਮਾਂ-ਬੋਲੀ ਪੰਜਾਬੀ ਭਾਸ਼ਾ ਸਾਈਨ ਬੋਰਡਾਂ ਦੇ ਉੱਪਰਲੇ ਪਾਸੇ ਲਿਖੇ ਜਾਣ ਤੱਕ ਜਾਰੀ ਰਹੇਗੀ।
ਦਲਿਤ ਭਾਈਚਾਰੇ ਨੇ ਫੂਕਿਆ ਪ੍ਰਧਾਨ ਮੰਤਰੀ ਦਾ ਪੁਤਲਾ
NEXT STORY