ਲੁਧਿਆਣਾ (ਸਹਿਗਲ) : ਜ਼ਿਲ੍ਹੇ ਵਿਚ ਬਲੈਕ ਫੰਗਸ ਨਾਲ ਇਕ ਹੋਰ ਮਰੀਜ਼ ਦੀ ਮੌਤ ਹੋ ਗਈ। 65 ਸਾਲਾ ਉਕਤ ਮਰੀਜ਼ ਦਯਾਨੰਦ ਹਸਪਤਾਲ ’ਚ ਦਾਖ਼ਲ ਸੀ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਸੀ। ਇਸ ਦੇ ਨਾਲ ਹੀ ਜ਼ਿਲ੍ਹੇ ਵਿਚ ਬਲੈਕ ਫੰਗਸ ਨਾਲ ਮਰਨ ਵਾਲਿਆਂ ਦੀ ਗਿਣਤੀ 6 ਹੋ ਗਈ ਹੈ। ਸਥਾਨਕ ਹਸਪਤਾਲਾਂ ’ਚ ਬਲੈਕ ਫੰਗਸ ਦੇ 6 ਨਵੇਂ ਮਰੀਜ਼ ਸਾਹਮਣੇ ਆਏ ਹਨ। ਦੂਜੇ ਪਾਸੇ ਦਯਾਨੰਦ ਹਸਪਤਾਲ ’ਚ ਬਲੈਕ ਫੰਗਸ ’ਚੋਂ ਇਕ ਮਰੀਜ਼ ਨੂੰ ਠੀਕ ਹੋਣ ਉਪਰੰਤ ਛੁੱਟੀ ਦੇ ਦਿੱਤੀ ਗਈ।
ਜ਼ਿਲ੍ਹਾ ਐਪੀਡੇਮਿਓਲੋਜਿਸਟ ਡਾ. ਰਮੇਸ਼ ਭਗਤ ਨੇ ਦੱਸਿਆ ਕਿ ਜ਼ਿਲ੍ਹੇ ਦੇ ਹਸਪਤਾਲਾਂ ਵਿਚ 40 ਬਲੈਕ ਫੰਗਸ ਦੇ ਮਰੀਜ਼ ਹਨ, 20 ਦੇ ਕਰੀਬ ਹੋਰਨਾਂ ਮਰੀਜ਼ਾਂ ਨੂੰ ਸ਼ੱਕੀ ਸ਼੍ਰੇਣੀ ਵਿਚ ਰੱਖਿਆ ਗਿਆ ਹੈ। ਇਕ ਮਰੀਜ਼ ਨੂੰ ਰਜਿੰਦਰਾ ਹਸਪਤਾਲ ਪਟਿਆਲਾ ’ਚ ਰੈਫਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਮੌਜੂਦਾ ਵਿਚ ਦਯਾਨੰਦ ਹਸਪਤਾਲ ’ਚ 19, ਸੀ. ਐੱਮ. ਸੀ. ਹਸਪਤਾਲÇ ’ਚ 7, ਦੀਪ ਹਸਪਤਾਲ ਵਿਚ 4, ਓਸਵਾਲ ਵਿਚ 1, ਐੱਸ. ਪੀ. ਐੱਸ. ਵਿਚ 7, ਗਰੇਵਾਲ ਅਤੇ ਸਿਵਲ ਹਸਪਤਾਲ ’ਚ 1-1 ਮਰੀਜ਼ ਜੇਰੇ ਇਲਾਜ ਹੈ।
ਅੰਮ੍ਰਿਤਸਰ ’ਚ ਵੱਡੀ ਵਾਰਦਾਤ, ਮਹਿਲਾ ਨੂੰ ਮਿਲਣ ਗਏ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
NEXT STORY