ਟਾਂਡਾ ਉੜਮੁੜ, (ਪਰਮਜੀਤ ਸਿੰਘ ਮੋਮੀ)- ਟਾਂਡਾ ਉੜਮੁੜ, ਪੰਜਾਬ ਸਰਕਾਰ ਤੇ ਜਿਲਾ ਪ੍ਰਸ਼ਾਸਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿੱਥੇ 7 ਵੱਜਦਿਆਂ ਹੀ ਟਾਂਡਾ ਦੇ ਵਪਾਰਕ ਅਦਾਰੇ ਬੰਦ ਹੋ ਗਏ ਉੱਥੇ ਹੀ ਸਾਇਰਣ ਵੱਜਣ ਤੋਂ ਕੁਝ ਸਮਾਂ ਬਾਅਦ ਬਲੈਕ ਆਊਟ ਵੀ ਸ਼ੁਰੂ ਹੋ ਗਿਆ।
ਡੀਸੀ ਹੋਸ਼ਿਆਰਪੁਰ ਆਸ਼ਿਕਾ ਜੈਨ ਵੱਲੋਂ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਹ ਬਲੈਕ ਆਊਟ ਸ਼ੁਰੂ ਹੋ ਗਿਆ ਜਿਸ ਦੌਰਾਨ ਲੋਕਾਂ ਨੇ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਘਰਾਂ ਦੀਆਂ ਅਤੇ ਹੋਰ ਟੈਕਨੋਲੋਜੀ ਨਾਲ ਚੱਲਣ ਵਾਲੀਆਂ ਲਾਈਟਾਂ ਪੂਰਨ ਤੌਰ ਤੇ ਬੰਦ ਕਰ ਦਿੱਤੀਆਂ।
ਜਾਣਕਾਰੀ ਮੁਤਾਬਕ ਇਹ ਬਲੈਕ ਆਊਟ ਲੇ ਹੁਕਮਾਂ ਤੱਕ ਜਾਰੀ ਰਹੇਗਾ।
ਡੀਸੀ ਹੁਸ਼ਿਆਰਪੁਰ ਨੇ ਦਿੱਤੇ ਗਏ ਮੈਸੇਜ ਵਿੱਚ ਲੋਕਾਂ ਨੂੰ ਕਿਸੇ ਡਰ ਜਾਂ ਦਹਿਸ਼ਤ ਵਿੱਚ ਨਾ ਆਉਣ ਲਈ ਕਿਹਾ ਹੈ। ਬਲੈਕ ਕਾਰਡ ਦੌਰਾਨ ਜਿੱਥੇ ਚਾਰੇ ਪਾਸੇ ਹਨੇਰਾ ਸੀ ਉਥੇ ਹੀ ਲੋਕ ਆਪਣੇ ਆਪਣੇ ਘਰਾਂ ਵਿੱਚ ਮੌਜੂਦ ਸਨ ਅਤੇ ਰਾਸ਼ਟਰੀ ਇਮਾਰਤ ਤੇ ਆਵਾਜਾਈ ਨਾਂ ਦੇ ਬਰਾਬਰ ਸੀ।
ਪਟਿਆਲਾ, ਪਠਾਨਕੋਟ, ਅੰਮ੍ਰਿਤਸਰ 'ਚ ਹੋ ਗਿਆ ਬਲੈਕਆਊਟ, ਵੱਜਣ ਲੱਗੇ ਹੂਟਰ
NEXT STORY