ਪਟਿਆਲਾ- ਪਟਿਆਲਾ ਸ਼ਹਿਰ ਦੇ ਕਰਮਜੀਤ ਸਿੰਘ ਆਪਣੀ ਧੀ ਦੇ ਵਿਆਹ ’ਤੇ ਅਨੋਖੀ ਪਹਿਲ ਕਰਨ ਵਾਲੇ ਹਨ। ਉਹ ਵਿਆਹ ਦੇ ਸਮਾਗਮ ਦੌਰਾਨ ਥੈਲੇਸੀਮੀਆ ਪੀੜਤ ਬੱਚਿਆਂ ਲਈ ਖ਼ੂਨਦਾਨ ਦਾ ਕੈਂਪ ਲਗਵਾਉਣਗੇ। ਇਸ ’ਚ ਉਨ੍ਹਾਂ ਦੇ ਇਲਾਵਾ ਉਨ੍ਹਾਂ ਦੇ ਰਿਸ਼ਤੇਦਾਰ ਵੀ ਖ਼ੂਨਦਾਨ ਕਰਨਗੇ। ਉਨ੍ਹਾਂ ਦੀ ਧੀ ਗੁਰਪ੍ਰੀਤ ਕੌਰ ਦਾ ਵਿਆਹ ਸੋਮਵਾਰ ਨੂੰ ਹੋਣਾ ਹੈ। ਪੇਸ਼ੇ ਤੋਂ ਠੇਕੇਦਾਰ ਕਰਮਜੀਤ ਸਿੰਘ ਹੁਣ ਤੱਕ 76 ਵਾਰ ਖ਼ੂਨਦਾਨ ਕਰ ਚੁੱਕੇ ਹਨ। ਉਨ੍ਹਾਂ ਨੇ ਹੁਣ 77ਵੀਂ ਵਾਰ ਖ਼ੂਨਦਾਨ ਕਰਨ ਵਾਲੇ ਹਨ। ਖ਼ੂਨਦਾਨ ਕਰਨ ਦੇ ਇਛੁੱਕ 50 ਲੋਕਾਂ ਦੀ ਲਿਸਟ ਤਿਆਰ ਕੀਤੀ ਗਈ। ਖ਼ੂਨਦਾਵਨ ਦਾ ਕੈਂਪ ਮੈਰਿਜ ਪੈਲੇਸ ’ਚ ਹੀ ਕੀਤਾ ਜਾਣਾ ਹੈ। ਇਸ ’ਚ ਕੁੜੀ ਪੱਖ ਦੇ ਇਲਾਵਾ ਮੁੰਡੇ ਪੱਖ ਦੇ ਲੋਕ ਵੀ ਖ਼ੂਨਦਾਨ ਕਰਨ ਸਕਣਗੇ। ਕੁਝ ਸੰਸਥਾਵਾਂ ਨੂੰ ਵੀ ਸੱਦਾ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਸਿਹਤ ਮਹਿਕਮੇ ਦੀ ਵਧੀ ਚਿੰਤਾ, ਸੂਬੇ ’ਚ ਸਿਰਫ਼ 5 ਜ਼ਿਲ੍ਹਿਆਂ ’ਚ 80 ਫ਼ੀਸਦੀ ਲੋਕਾਂ ਨੂੰ ਲੱਗੀ ਕੋਰੋਨਾ ਵੈਕਸੀਨ
ਦੱਸਣਯੋਗ ਹੈ ਕਿ ਬਿਲਡਿੰਗ ਕੰਸਟਰਕਸ਼ਨ ਦਾ ਕੰਮ ਕਰਨ ਵਾਲੇ ਕਰਮਜੀਤ ਸਿੰਘ ਦੀ ਧੀ ਗੁਰਪ੍ਰੀਤ ਕੌਰ ਇੰਜੀਨੀਅਰ ਹੈ। ਜਵਾਈ ਕੈਨੇਡਾ ’ਚ ਆਪਣਾ ਕਾਰੋਬਾਰ ਕਰਦੇ ਹਨ। ਉਹ ਮੂਲ ਰੂਪ ਨਾਲ ਪਟਿਆਲਾ ਸ਼ਹਿਰ ਦੇ ਰਹਿਣ ਵਾਲੇ ਹਨ। ਪਟਿਆਲਾ ਮੈਡੀਕਲ ਕਾਲਜ ਦੇ ਡਿਪਾਰਟਮੈਂਟ ਆਫ਼ ਟਰਾਂਸਫਿਊਜ਼ਨ ਮੈਡੀਸਨ ਦੇ ਪਬਲੀਸਿਟੀ ਅਸਿਸਟੈਂਟ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਮਹਿਕਮੇ ਦੀ ਟੀਮ ਕੈਂਪ ’ਚ ਪੂਰੀ ਵਿਵਸਥਾ ਦੇ ਨਾਲ ਜਾਣ ਵਾਲੀ ਹੈ।
ਕਰਮਜੀਤ ਮੁਤਾਬਕ ਉਨ੍ਹਾਂ ਦੀ ਇੱਛਾ ਸੀ ਕਿ ਉਹ ਆਪਣੇ ਘਰ ’ਚ ਹੋਣ ਵਾਲੇ ਵਿਆਹ ਸਾਮਗਮ ’ਤੇ ਥੈਲੇਸੀਮੀਆ ਪੀੜਤ ਬੱਚਿਆਂ ਲਈ ਖ਼ੂਨਦਾਨ ਦਾ ਕੈਂਪ ਜ਼ਰੂਰ ਲਗਵਾਉਣਗੇ। ਪਟਿਆਲਾ ਥੈਲੇਸੀਮਿਕ ਚਿਲਡਰਨ ਵੈੱਲਫੇਅਰ ਐਸੋਸੀਏਸ਼ਨ ਦੇ ਜਨਰਲ ਸਕੱਤਰ ਵਿਜੇ ਪਾਹਵਾ ਨੇ ਮੁਤਾਬਕ ਸੂਬੇ ’ਚ ਤਿੰਨ ਕਾਲਜਾਂ ’ਚ ਥੈਲੇਸੀਮੀਆ ਪੀੜਤ ਬੱਚਿਆਂ ਨੂੰ ਖ਼ੂਨ ਚੜ੍ਹਾਇਆ ਜਾਂਦਾ ਹੈ। ਇਸ ’ਚ ਸਰਕਾਰੀ ਮੈਡੀਕਲ ਕਾਲਜ, ਪਟਿਆਲਾ, ਫਰੀਦਕੋਟ ਅਤੇ ਅੰਮ੍ਰਿਤਸਰ ਸ਼ਾਮਲ ਹਨ। ਸਰਕਾਰੀ ਮੈਡੀਕਲ ਕਾਲਜ ਪਟਿਆਲਾ ’ਚ 256 ਬੱਚੇ ਹਨ ਜਦਕਿ ਤਿੰਨੋਂ ਕਾਲਜਾਂ ਨੂੰ ਮਿਲਾ ਕੇ ਸੂਬੇ ’ਚ ਇਕ ਹਜ਼ਾਰ ਤੋਂ ਵੱਧ ਥੈਲੇਸੀਮੀਆ ਪੀੜਤ ਬੱਚੇ ਹਨ।
ਇਹ ਵੀ ਪੜ੍ਹੋ: ਨਕੋਦਰ: ਭੈਣ ਦੇ ਪਿੰਡ ਗਏ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ, ਖੂਹ ਤੋਂ ਖ਼ੂਨ ਨਾਲ ਲਥਪਥ ਮਿਲੀ ਲਾਸ਼
ਸੰਸਦ ’ਚ ਸੱਚ ਦਾ ਸਾਹਮਣਾ ਕਰਨ ਤੋਂ ਭੱਜੀ ਮੋਦੀ ਸਰਕਾਰ : ਭਗਵੰਤ ਮਾਨ
NEXT STORY