ਪਟਿਆਲਾ (ਕੰਵਲਜੀਤ) : ਪਟਿਆਲਾ ਦੇ ਟਰੱਕ ਯੂਨੀਅਨ ’ਚ ਪੁਰਾਣੀ ਰੰਜਿਸ਼ ਨੂੰ ਲੈ ਕੇ 2 ਧਿਰਾਂ ਆਪਸ ’ਚ ਭਿੜ ਗਈਆਂ ਅਤੇ ਮਾਹੌਲ ਇਨਾਂ ਜ਼ਿਆਦਾ ਗਰਮਾ ਗਿਆ ਕਿ ਨੌਬਤ ਚਾਕੂ ਮਾਰਨ ਤੱਕ ਪਹੁੰਚ ਗਈ। ਇਸ ਝੜਪ ’ਚ 2 ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਦਾ ਨਾਮ ਸੰਦੀਪ ਸਿੰਘ ਅਤੇ ਭੋਲਾ ਹੈ। ਜ਼ਖਮੀਆਂ ਨੂੰ ਇਲਾਜ ਲਈ ਸਰਕਾਰੀ ਰਾਜਿੰਦਰਾ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਮੌਕੇ ’ਤੇ ਮੌਜੂਦ ਟਰੱਕ ਯੂਨੀਅਨ ਦੇ ਲੋਕਾਂ ਨੇ ਦੱਸਿਆ ਕਿ ਮਾਮਲਾ ਪੁਰਾਣੀ ਰੰਜਿਸ਼ ਦਾ ਹੈ ਜਿਨ੍ਹਾਂ ਨੇ ਇਹ ਹਮਲਾ ਕੀਤਾ ਹੈ ਉਨ੍ਹਾਂ ਦੇ ਪਿਤਾ ਵੀ ਟਰੱਕ ਯੂਨੀਅਨ ਦੇ ਮੈਂਬਰ ਹਨ ਅਤੇ ਜਿਨ੍ਹਾਂ ਦੇ ਉਪਰ ਹਮਲਾ ਕੀਤਾ ਹੈ ਉਹ ਵੀ ਟਰੱਕ ਯੂਨੀਅਨ ਦੇ ਹਨ।
ਇਹ ਵੀ ਪੜ੍ਹੋ : ਖਰੜ ਤੀਹਰਾ ਕਤਲ ਕਾਂਡ ਦੇ ਮ੍ਰਿਤਕਾਂ ਦਾ ਹੋਇਆ ਸਸਕਾਰ, ਮਾਂ-ਪੁੱਤ ਨੂੰ ਇੱਕੋ ਚਿਤਾ ’ਤੇ ਦਿੱਤੀ ਗਈ ਅਗਨੀ
ਇਨ੍ਹਾਂ ਦੀ ਪਹਿਲਾਂ ਤੋਂ ਲੜਾਈ ਚੱਲਦੀ ਆ ਰਹੀ ਹੈ, ਜਿਸ ਕਰਕੇ ਇਹ ਸਾਰਾ ਮਾਹੌਲ ਬਣਿਆ ਹੈ। ਦੂਜੇ ਪਾਸੇ ਮੌਕੇ ’ਤੇ ਪਹੁੰਚੇ ਐੱਸ. ਐੱਚ. ਓ ਸੁਖਵਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਇਸ ਝੜਪ ਵਿਚ 2 ਵਿਅਕਤੀ ਜ਼ਖਮੀ ਹੋਏ ਹਨ ਜਿਨ੍ਹਾਂ ਦੇ ਨਾਮ ਸੰਦੀਪ ਸਿੰਘ ਤੇ ਭੋਲਾ ਹੈ। ਜ਼ਖਮੀਆਂ ’ਤੇ ਚਾਕੂ ਨਾ ਹਮਲਾ ਕੀਤਾ ਗਿਆ ਹੈ। ਪੁਲਸ ਵਲੋਂ ਮੌਕਾ ਵੇਖਿਆ ਗਿਆ ਹੈ ਹੁਣ ਜ਼ਖਮੀਆਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ।
ਇਹ ਵੀ ਪੜ੍ਹੋ : ਕੈਨੇਡਾ ਤੋਂ ਫਿਰ ਆਈ ਦਿਲ ਝੰਜੋੜਨ ਵਾਲੀ ਖ਼ਬਰ, ਮਹਿਲ ਕਲਾਂ ਦੀ ਦਿਲਪ੍ਰੀਤ ਕੌਰ ਦੀ ਅਚਾਨਕ ਮੌਤ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਸ਼ਹੂਰ ਫੁੱਟਬਾਲ ਖਿਡਾਰੀ ਦੇ ਭਰਾ ਦੀ ਆਸਟ੍ਰੇਲੀਆ ’ਚ ਮੌਤ, ਪਰਿਵਾਰ 'ਚ ਮਚਿਆ ਚੀਕ-ਚਿਹਾੜਾ
NEXT STORY