ਤਪਾ ਮੰਡੀ (ਮੇਸ਼ੀ,ਹਰੀਸ਼): ਬੀਤੀ ਰਾਤ ਸਥਾਨਕ ਢਿੱਲਵਾਂ ਰੋਡ ਤੇ ਸਥਿਤ ਪਿਆਰਾ ਲਾਲ ਬਸਤੀ 'ਚ ਰਾਤ ਕਰੀਬ 10 ਵਜੇ ਦੋ ਧਿਰਾਂ 'ਚ ਪੁਰਾਣੀ ਰੰਜਿਸ਼ ਨੂੰ ਲੈ ਕੇ ਖੂਨੀ ਝੜਪ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਦੌਰਾਨ ਆਪਸ 'ਚ ਇੱਟਾਂ ਰੌੜੇ ਚਲਾਉਣ ਕਾਰਨ 4 ਵਿਅਕਤੀ ਅਤੇ ਇਕ 6 ਸਾਲ ਦਾ ਬੱਚਾ ਗਭੀਰ ਰੂਪ 'ਚ ਜ਼ਖ਼ਮੀ ਹੋ ਗਿਆ। ਇਨ੍ਹਾਂ ਨੂੰ ਸਰਕਾਰੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਮੌਕੇ ਤੇ ਬਸਤੀ ਦੇ ਲੋਕਾਂ ਨੇ ਕਿਹਾ ਕਿ ਇਕ ਵਿਅਕਤੀ ਜਾਣ ਬੁੱਝ ਕੇ ਰੋਜ਼ਾਨਾ ਲੜਾਈ ਝਗੜਾ ਕਰਕੇ ਬਸਤੀ ਦਾ ਮਾਹੌਲ ਖਰਾਬ ਕਰਦਾ ਆ ਰਿਹਾ ਹੈ। ਰਾਤ ਸਮੇਂ ਉਨ੍ਹਾਂ ਦੇ ਪਰਿਵਾਕ ਮੈਂਬਰ ਗਲੀ 'ਚ ਦੁਕਾਨ ਤੋਂ ਸੌਦਾ ਲੈਣ ਗਏ ਸੀ ਕਿ ਇਸ ਵਿਅਕਤੀ ਨੇ ਆਪਣੇ ਸਾਥੀਆਂ ਸਮੇਤ ਗਲੀ 'ਚ ਇੱਟਾਂ ਰੋੜੇ ਚਲਾਉਣੇ ਸੁਰੂ ਕਰ ਦਿੱਤੇ, ਜਿਸ 'ਚ ਉਨਾਂ ਦੇ ਪਰਿਵਾਰਕ ਮੈਂਬਰ, 6 ਸਾਲ ਦਾ ਬੱਚਾ ਅਤੇ 4 ਵਿਅਕਤੀਆਂ ਦੇ ਇੱਟਾਂ ਵੱਜਣ ਤੇ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਬਸਤੀ ਦੇ ਲੋਕਾਂ ਨੇ ਇਹ ਵੀ ਦੋਸ਼ ਲਾਏ ਕਿ ਇੱਟਾਂ ਪੱਥਰ ਨਾਲ ਸੱਟਾ ਤੋਂ ਇਲਾਵਾ ਗਲੀ 'ਚ ਖੜ੍ਹੀਆਂ ਕਾਰਾਂ ਦੀ ਭੰਨਤੋੜ ਹੋਈ ਹੈ।
ਇਹ ਵੀ ਪੜ੍ਹੋ: ਚੜ੍ਹਦੀ ਸਵੇਰ ਫਗਵਾੜਾ ਵਿਖੇ ਬਜ਼ੁਰਗ ਦਾ ਬੇਰਹਿਮੀ ਨਾਲ ਕਤਲ
ਦੂਜੇ ਪਾਸੇ ਨਾਨਕ ਸਿੰਘ ਨੇ ਕਿਹਾ ਕਿ ਬਸਤੀ ਦੇ ਕੁੱਝ ਨੌਜਵਾਨ ਉਸ ਨੂੰ ਲੰਬੇ ਸਮੇਂ ਤੋਂ ਪਰੇਸ਼ਾਨ ਕਰਦੇ ਆ ਰਹੇ ਹਨ। ਰਾਤ ਨੂੰ ਉਨ੍ਹਾਂ ਦੇ ਘਰ ਆ ਕੇ ਕੁੱਟਮਾਰ ਕੀਤੀ ਜਿਸ ਕਰਕੇ ਉਨ੍ਹਾਂ ਦੇ ਸੱਟਾਂ ਲੱਗੀਆਂ ਹਨ। ਇਸ ਸਬੰਧੀ ਜੇਕਰ ਪੁਲਸ ਦੀ ਗੱਲ ਕੀਤੀ ਜਾਵੇ ਤਾਂ ਪੁਲਸ ਥਾਣਾ ਤਪਾ ਦੇ ਏ.ਐੱਸ.ਆਈ ਜਸਵੀਰ ਸਿੰਘ ਨੇ ਕਿਹਾ ਕਿ ਕੁੜੀ ਦੇ ਮਾਮਲੇ 'ਚ ਦੋਵੇਂ ਧਿਰਾਂ ਵਿਚਾਲੇ ਤਕਰਾਰ ਚੱਲ ਰਹੀ ਹੈ। ਨਾਨਕ ਸਿੰਘ ਨੇ ਅੱਜ ਆਪਣੇ ਰਿਸ਼ਤੇਦਾਰ ਬੁਲਾ ਕੇ ਮਾਹੌਲ ਖਰਾਬ ਕੀਤਾ ਹੈ। ਪਹਿਲਾਂ ਵੀ ਮਾਮਲਾ ਦਰਜ ਕੀਤਾ ਗਿਆ ਸੀ,ਅੱਜ ਫਿਰ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਮੌਕੇ ਤੇ ਪੁਲਸ ਨੇ ਪਹੁੰਚ ਕੇ ਮਾਹੌਲ ਨੂੰ ਸਾਂਤ ਕਰਵਾਇਆ ਅਤੇ ਬਿਆਨਾਂ ਦੇ ਆਧਾਰ ਤੇ ਜਾਂਚ ਕਰਕੇ ਸਖ਼ਤੀ ਨਾਲ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਅਕਾਲੀ ਦਲ ਵਲੋਂ ਤੇਲ ਦੀਆਂ ਕੀਮਤਾਂ 'ਚ ਵਾਧੇ ਅਤੇ ਹੋਰ ਲੋਕ ਮਾਰੂ ਨੀਤੀਆਂ ਖ਼ਿਲਾਫ਼ ਭੋਗਪੁਰ 'ਚ ਰੋਸ ਮੁਜ਼ਾਹਰਾ
ਰਾਸ਼ਨ, ਬੀਜ ਘੁਟਾਲੇ ਤੇ ਤੇਲ ਕੀਮਤਾਂ 'ਚ ਵਾਧੇ ਦੇ ਵਿਰੋਧ 'ਚ ਅਕਾਲੀਆਂ ਦਾ ਦੋਆਬੇ 'ਚ ਪ੍ਰਦਰਸ਼ਨ
NEXT STORY