ਫਾਜ਼ਿਲਕਾ (ਸੁਖਵਿੰਦਰ) : ਫਾਜ਼ਿਲਕਾ ਦੇ ਨਾਲ ਲੱਗਦੇ ਪਿੰਡ ਦੋਨਾ ਨਾਨਕਾ ਇਲਾਕੇ ਅੰਦਰ ਪਿਛਲੇ ਕਈ ਦਿਨਾਂ ਤੋਂ ਹੜ੍ਹਾਂ ਨੇ ਦਸਤਕ ਦਿੱਤੀ ਹੋਈ ਹੈ ਅਤੇ ਲੋਕਾਂ ਦਾ ਸੜਕ ਨਾਲ ਸੰਪਰਕ ਟੁੱਟ ਚੁੱਕਿਆਂ ਹੈ। ਇਸ ਦੇ ਚੱਲਦੇ ਪਿੰਡਾਂ ਦੇ ਲੋਕ ਜਦੋਂ ਆਪਣੇ ਕੰਮਕਾਜ ਲਈ 10 ਤੋਂ 12 ਦੇ ਕਰੀਬ ਵਿਅਕਤੀ ਬੇੜੀ ਰਾਹੀਂ ਦਰਿਆ ਪਾਰ ਕਰ ਰਹੇ ਸਨ ਤਾਂ ਅਚਾਨਕ ਹੀ ਬੇੜੀ ਡੁੱਬ ਗਈ। ਇਸ ਮੌਕੇ ਲੋਕਾਂ ਨੇ ਬੜੀ ਮੁਸ਼ਕਿਲ ਨਾਲ ਆਪਣੀ ਜਾਨ ਬਚਾਈ।
ਇਹ ਵੀ ਪੜ੍ਹੋ : ਕੇਂਦਰ ਸਰਕਾਰ ਦੀ ਨਸ਼ਾ ਤਸਕਰਾਂ 'ਤੇ ਵੱਡੀ ਕਾਰਵਾਈ, ਖੰਨਾ ਪੁਲਸ ਨੂੰ ਦਿੱਤੇ ਇਹ ਹੁਕਮ
ਇਸ ਸਬੰਧੀ ਪਿੰਡ ਦੇ ਸਰਪੰਚ ਬੂੜ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਪਿਛਲੇ ਕਈ ਦਿਨਾਂ ਤੋਂ ਹੜ੍ਹਾਂ ਦੀ ਲਪੇਟ 'ਚ ਹਨ ਤਾਂ ਹਰ ਰੋਜ਼ ਕੋਈ ਨਾ ਕੋਈ ਬੇੜੀ ਰਾਹੀਂ ਦਰਿਆ ਪਾਰ ਕਰਕੇ ਸ਼ਹਿਰ ਆਪਣੇ ਕੰਮ ਕਾਜ ਆਉਂਦਾ ਹੈ ਤਾਂ ਅੱਜ ਇੱਕ ਔਰਤ ਸਮੇਤ 12 ਜਣੇ ਬੇੜੀ ਰਾਹੀਂ ਦਰਿਆ ਪਾਰ ਕਰ ਰਹੇ ਸਨ ਤਾਂ ਅਚਾਨਕ ਹੀ ਬੇੜੀ ਅੰਦਰ ਪਾਣੀ ਵੜ ਗਿਆ ਅਤੇ ਬੇੜੀ ਡੁੱਬ ਗਈ।
ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਕੈਬ ਬੁੱਕ ਕਰਨ ਵਾਲੇ ਪੜ੍ਹ ਲੈਣ ਇਹ ਖ਼ਬਰ, ਜਾਰੀ ਹੋ ਗਏ ਹੁਕਮ
ਉਨ੍ਹਾਂ ਦੱਸਿਆ ਕਿ ਕੁੱਝ ਲੋਕ ਤਾਂ ਤੈਰਨਾ ਜਾਣਦੇ ਸਨ ਅਤੇ ਕੁੱਝ ਦਰਖ਼ੱਤਾਂ ਨੂੰ ਫੜ੍ਹ ਕੇ ਦਰਖ਼ਤਾਂ ਦੇ ਉਪਰ ਚੜ੍ਹ ਗਏ, ਜਿਸਦੇ ਚੱਲਦੇ ਬੜੀ ਮੁਸ਼ਕਿਲ ਨਾਲ ਲੋਕਾਂ ਨੇ ਆਪਣੀ ਜਾਣ ਬਚਾਈ। ਸਰਪੰਚ ਅਤੇ ਹੋਰ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਦੇ ਕੋਲ ਕੁੱਝ ਸਮਾਨ, ਮੋਬਾਇਲ ਸਨ, ਜਿਨ੍ਹਾਂ ਦਾ ਨੁਕਸਾਨ ਹੋ ਗਿਆ ਹੈ ਅਤੇ ਬੇੜੀ ਡੁੱਬਣ ਦਾ ਕਾਰਨ ਬੇੜੀ ਕੰਡਮ ਸੀ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅੱਧੀ ਰਾਤ ਨੂੰ ਪੰਜਾਬ ਪੁਲਸ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, CIA ਇੰਚਾਰਜ ਜ਼ਖ਼ਮੀ, 2 ਔਰਤਾਂ ਸਮੇਤ 3 ਗ੍ਰਿਫ਼ਤਾਰ
NEXT STORY