ਜਲਾਲਾਬਾਦ (ਸੇਤੀਆ, ਟਿੰਕੂ ਨਿਖੰਜ, ਟੀਨੂੰ, ਸੁਮਿਤ) : ਸ਼ਹਿਰ ਦੀ ਗੋਬਿੰਦ ਨਗਰੀ ਨਜਦੀਕ ਝਾੜੀਆਂ 'ਚ ਅੱਜ ਸਵੇਰੇ ਬਿਜਲੀ ਬੋਰਡ ਫਿਰੋਜ਼ਪੁਰ 'ਚ ਜੇਈ ਦੀ ਪੋਸਟ 'ਤੇ ਤੈਨਾਤ ਵਿਅਕਤੀ ਦੀ ਲਾਸ਼ ਮਿਲੀ ਨਾਲ ਇਲਾਕੇ 'ਚ ਸਨਸਨੀ ਫੈਲ ਗਈ। ਉਧਰ ਲਾਸ਼ ਮਿਲਣ ਦੀ ਸੂਚਨਾ ਤੋਂ ਬਾਅਦ ਲੋਕਾਂ ਨੇ ਇਸ ਦੀ ਜਾਣਕਾਰੀ ਥਾਣਾ ਸਿਟੀ ਜਲਾਲਾਬਾਦ ਨੂੰ ਦਿੱਤੀ ਗਈ। ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈਣ ਤੋਂ ਬਾਅਦ ਸਿਵਲ ਹਸਪਤਾਲ ਭੇਜਿਆ, ਜਿੱਥੇ ਸ਼ਨਾਖਤ ਹੋਣ ਤੋਂ ਬਾਅਦ ਪੋਸਟਮਾਰਟਮ ਲਈ ਫਾਜ਼ਿਲਕਾ ਭੇਜ ਦਿੱਤਾ ਗਿਆ। ਮ੍ਰਿਤਕ ਸੁਖਵਿੰਦਰ ਸਿੰਘ (29) ਪੁੱਤਰ ਸੁਰਜੀਤ ਸਿੰਘ ਪਿੰਡ ਮੌਜਦੀਨ ਸੂਰਘੁਰੀ ਦਾ ਵਾਸੀ ਹੈ। ਮੌਕੇ 'ਤੇ ਪੁੱਜੇ ਜਾਂਚ ਅਧਿਕਾਰੀ ਸਹਾਇਕ ਐੱਸ. ਐੱਚ. ਓ. ਮੈਡਮ ਦੀਪਿਕਾ ਨੇ ਦੱਸਿਆ ਕਿ ਮੁਹੱਲਾ ਵਾਸੀਆਂ ਵਲੋਂ ਇਕ ਵਿਅਕਤੀ ਦੀ ਲਾਸ਼ ਮਿਲਣ ਬਾਰੇ ਜਾਣਕਾਰੀ ਮਿਲੀ, ਜਿਸ ਤੋਂ ਬਾਅਦ ਉਹ ਪੁਲਸ ਪਾਰਟੀ ਸਮੇਤ ਮੌਕੇ 'ਤੇ ਪੁੱਜੇ ਅਤੇ ਲਾਸ਼ ਨੂੰ ਕਬਜ਼ੇ 'ਚ ਲੈਣ ਤੋਂ ਬਾਅਦ ਸ਼ਨਾਖਤ ਸ਼ੁਰੂ ਕੀਤੀ। ਜਿਸ ਤੋਂ ਬਾਅਦ ਮ੍ਰਿਤਕ ਦੇ ਭਰਾ ਬਲਵਿੰਦਰ ਸਿੰਘ ਨੇ ਲਾਸ਼ ਦੀ ਸ਼ਨਾਖਤ ਕੀਤੀ ਅਤੇ ਉਸਦੇ ਬਿਆਨਾਂ 'ਤੇ ਮੁੱਢਲੀ ਕਾਰਵਾਈ ਕਰਦੇ ਹੋਏ ਧਾਰਾ 304ਏ ਦੇ ਅਧੀਨ ਮੁਕੱਦਮਾ ਦਰਜ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਨਸ਼ੇ ਦੀ ਹਾਲਤ 'ਚ ਵਿਅਕਤੀ ਨੇ ਆਪਣੇ 38 ਸਾਲਾ ਰਿਸ਼ਤੇਦਾਰ ਦਾ ਕੀਤਾ ਕਤਲ
ਇਹ ਵੀ ਪੜ੍ਹੋ : ਪੰਜਾਬ 'ਚ ਪਰਿਵਾਰਾਂ ਨੂੰ ਉਜਾੜਨ ਲੱਗਾ ਕੋਰੋਨਾ, 6 ਦਿਨਾਂ 'ਚ ਲੁਧਿਆਣਾ ਦੇ ਇਕੋ ਪਰਿਵਾਰ ਦੇ 3 ਜੀਆਂ ਦੀ ਮੌਤ
ਨਾਲ ਹੀ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਸਾਫ਼ ਹੋਵੇਗਾ ਕਿ ਆਖਿਰਕਾਰ ਉਸਦੀ ਮੌਤ ਕਿਸ ਤਰ੍ਹਾਂ ਹੋਈ ਹੈ। ਸਹਾਇਕ ਐੱਸ. ਐੱਚ. ਓ. ਮੈਡਮ ਦੀਪਿਕਾ ਨੇ ਦੱਸਿਆ ਕਿ ਮ੍ਰਿਤਕ ਦੇ ਮੂੰਹ 'ਤੇ ਸੱਟਾਂ ਦੇ ਨਿਸ਼ਾਨ ਹਨ। ਮ੍ਰਿਤਕ ਦੇ ਭਰਾ ਬਲਵਿੰਦਰ ਸਿੰਘ ਨੇ ਦੱਸਿਆ ਕਿ ਸੁਖਵਿੰਦਰ ਸਿੰਘ ਨੇ 20 ਮਾਰਚ ਨੂੰ ਹੀ ਬਤੌਰ ਜੇ. ਈ. ਦੀ ਪੋਸਟ 'ਤੇ ਡਿਊਟੀ ਜੁਆਇਨ ਕੀਤੀ ਸੀ ਅਤੇ ਉਸਦੇ ਭਰਾ ਦਾ ਕਰੀਬ 7 ਸਾਲ ਪਹਿਲਾਂ ਵਿਆਹ ਹੋ ਚੁੱਕਿਆ ਹੈ। ਉਸਦੇ 2 ਬੱਚੇ ਵੀ ਹਨ। ਉਸਨੇ ਦੱਸਿਆ ਕਿ ਅੱਜ ਤੜਕਸਾਰ ਉਹ ਘਰ ਤੋਂ ਗਿਆ ਸੀ ਪਰ ਸ਼ੋਸ਼ਲ ਮੀਡੀਆ 'ਤੇ ਜਿਵੇਂ ਹੀ ਇਕ ਵਿਅਕਤੀ ਦੇ ਮ੍ਰਿਤਕ ਪਾਏ ਜਾਣ ਦੀ ਖ਼ਬਰ ਮਿਲੀ ਤਾਂ ਉਨ੍ਹਾਂ ਨੂੰ ਸੁਖਵਿੰਦਰ ਦੀ ਮੌਤ ਹੋਣ ਬਾਰੇ ਪਤਾ ਲੱਗਿਆ। ਉਸਨੇ ਦੱਸਿਆ ਕਿ ਸੁਖਵਿੰਦਰ ਦੀ ਹੱਤਿਆ ਕੀਤੀ ਗਈ ਹੈ।
ਇਹ ਵੀ ਪੜ੍ਹੋ : ਕੋਰੋਨਾ ਟੈਸਟ ਨੂੰ ਲੈ ਕੇ ਪੀ. ਜੀ. ਆਈ. ਦਾ ਵੱਡਾ ਫੈਸਲਾ
ਲੁਧਿਆਣਾ 'ਚ ਮੇਲੇ ਦੌਰਾਨ ਉੱਡੀਆਂ 'ਕੋਰੋਨਾ' ਨਿਯਮਾਂ ਦੀਆਂ ਧੱਜੀਆਂ, ਲੱਗੀ ਲੋਕਾਂ ਦੀ ਭੀੜ
NEXT STORY