ਟਾਂਡਾ ਉੜਮੁੜ, (ਪੰਡਿਤ, ਜਸਵਿੰਦਰ, ਕੁਲਦੀਸ਼)- ਟਾਂਡਾ ਪੁਲਸ ਨੇ ਬੱਸ ਅੱਡੇ 'ਚੋਂ ਅੱਜ ਸਵੇਰੇ ਇਕ ਬਜ਼ੁਰਗ ਦੀ ਲਾਸ਼ ਬਰਾਮਦ ਕੀਤੀ ਹੈ, ਜਿਸ ਦੀ ਅਜੇ ਤੱਕ ਕੋਈ ਪਛਾਣ ਨਹੀਂ ਹੋ ਸਕੀ ਹੈ। ਟਾਂਡਾ ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈਕੇ 174 ਸੀ. ਆਰ. ਪੀ. ਸੀ. ਅਧੀਨ ਕਾਰਵਾਈ ਕਰਕੇ ਸ਼ਿਨਾਖਤ ਲਈ ਹਸਪਤਾਲ ਵਿਚ ਰਖਵਾਇਆ ਹੈ। ਲਗਭਗ 65-70 ਵਰ੍ਹਿਆਂ ਦਾ ਇਹ ਮ੍ਰਿਤਕ ਬਜ਼ੁਰਗ ਕਸ਼ਮੀਰੀ ਦੱਸਿਆ ਜਾ ਰਿਹਾ, ਜੋ ਬੀਤੇ ਕਾਫੀ ਦਿਨਾਂ ਤੋਂ ਅੱਡੇ ਦੇ ਆਸ ਪਾਸ ਹੀ ਰਹਿੰਦਾ ਸੀ ਅਤੇ ਮੰਗ ਕੇ ਗੁਜ਼ਾਰਾ ਕਰਦਾ ਸੀ। ਉਸਦੀ ਮੌਤ ਬੀਮਾਰੀ ਜਾਂ ਠੰਡ ਕਰਕੇ ਹੋਈ ਹੈ, ਬਾਰੇ ਪਤਾ ਨਹੀਂ ਚਲ ਸਕਿਆ ਹੈ।
ਹੁਸ਼ਿਆਰਪੁਰ 'ਚ ਸਿਰਫ਼ 32 ਟਰੈਵਲ ਏਜੰਟ ਜਿਸਟਰਡ
NEXT STORY