ਫਿਰੋਜ਼ਪੁਰ : ਚੱਲਦੀ ਟਰੇਨ ਨੂੰ ਜਦੋਂ ਅਚਾਨਕ ਰਾਹ 'ਚ ਰੋਕ ਲਿਆ ਗਿਆ ਤਾਂ ਸਭ ਦੇ ਸਾਹ ਸੁੱਕ ਗਏ ਕਿਉਂਕਿ ਟਰੇਨ 'ਚ ਬੰਬ ਹੋਣ ਦੀ ਖ਼ਬਰ ਫੈਲ ਗਈ। ਇਸ ਤੋਂ ਬਾਅਦ ਰੇਲਵੇ ਵਿਭਾਗ, ਪੁਲਸ ਅਤੇ ਪ੍ਰਸ਼ਾਸਨ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਦਰਅਸਲ ਜੰਮੂ-ਤਵੀ ਟਰੇਨ ਨੇ ਫਿਰੋਜ਼ਪੁਰ ਤੋਂ ਚੱਲ ਕੇ ਬਠਿੰਡਾ ਜਾਣਾ ਸੀ। ਜਦੋਂ ਟਰੇਨ 'ਚ ਬੰਬ ਹੋਣ ਬਾਰੇ ਸੂਚਨਾ ਮਿਲੀ ਤਾਂ ਟਰੇਨ ਨੂੰ ਰਾਹ 'ਚ ਹੀ ਕਾਸੂ ਬੇਗੂ ਰੇਲਵੇ ਸਟੇਸ਼ਨ 'ਤੇ ਰੋਕਿਆ ਗਿਆ ਅਤੇ ਮੌਕੇ 'ਤੇ ਟਰੇਨ 'ਚ ਸਵਾਰ ਯਾਤਰੀਆਂ ਨੂੰ ਬਾਹਰ ਕੱਢਿਆ ਗਿਆ।
ਇਹ ਵੀ ਪੜ੍ਹੋ : ਪੰਜਾਬ 'ਚ 'ਆਪ' ਦਾ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਅੱਜ, ਸਾਰੇ ਮੰਤਰੀ ਅਤੇ ਵਿਧਾਇਕ ਲੈਣਗੇ ਹਿੱਸਾ
ਫਿਲਹਾਲ ਟਰੇਨ ਦੀ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਬੰਬ ਨਿਰੋਧਕ ਦਸਤੇ ਵੀ ਮੌਕੇ 'ਤੇ ਪਹੁੰਚ ਰਹੇ ਹਨ। ਟਰੇਨ 'ਚ ਸਫ਼ਰ ਕਰ ਰਹੇ ਯਾਤਰੀ ਬੁਰੀ ਤਰ੍ਹਾਂ ਘਬਰਾਏ ਹੋਏ ਹਨ। ਜਾਣਕਾਰੀ ਮੁਤਾਬਕ ਕੰਟਰੋਲ ਰੂਮ 'ਚ ਫੋਨ ਆਇਆ ਸੀ ਕਿ ਉਕਤ ਟਰੇਨ 'ਚ ਬੰਬ ਹੈ।
ਇਹ ਵੀ ਪੜ੍ਹੋ : ਮਾਸੀ ਦੇ ਮੁੰਡਿਆਂ ਦਾ ਇੱਕੋ ਕੁੜੀ 'ਤੇ ਆਇਆ ਦਿਲ, ਇਕ ਦੇ ਘਰ ਵੱਜੇ ਵਾਜੇ, ਦੂਜੇ ਦੇ ਘਰ ਪਏ ਵੈਣ
ਇਸ ਤੋਂ ਬਾਅਦ ਰੇਲਵੇ ਵਿਭਾਗ ਦੇ ਨਾਲ-ਨਾਲ ਪੁਲਸ ਅਤੇ ਪ੍ਰਸ਼ਾਸਨ ਨੂੰ ਭਾਜੜਾਂ ਪੈ ਗਈਆਂ ਅਤੇ ਇਸ ਤੋਂ ਬਾਅਦ ਟਰੇਨ ਨੂੰ ਰਾਹ 'ਚ ਹੀ ਰੋਕ ਕੇ ਹੁਣ ਚੈਕਿੰਗ ਕੀਤੀ ਗਈ। ਮੌਕੇ 'ਤੇ ਭਾਰੀ ਪੁਲਸ ਫੋਰਸ ਪੁੱਜੀ ਗਈ। ਪੁਲਸ ਦਾ ਕਹਿਣਾ ਹੈ ਕਿ ਮੌਕੇ 'ਤੇ ਜੀ. ਆਰ. ਪੀ. ਪੁਲਸ, ਫਾਇਰ ਬ੍ਰਿਗੇਡ ਦੀਆਂ ਟੀਮਾਂ ਪੁੱਜ ਗਈਆਂ ਹਨ ਅਤੇ ਸਰਚ ਮੁਹਿੰਮ ਚਲਾਈ ਗਈ। ਤਲਾਸ਼ੀ ਤੋਂ ਬਾਅਦ ਟਰੇਨ ’ਚੋਂ ਕੁਝ ਨਹੀਂ ਮਿਲਿਆ। 45 ਮਿੰਟ ਬਾਅਦ ਟਰੇਨ ਯਾਤਰੀਆਂ ਨੂੰ ਲੈ ਕੇ ਅਹਿਮਦਾਬਾਦ ਲਈ ਰਵਾਨਾ ਹੋ ਗਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਵੱਲੋਂ ਜਲਦ ਕੀਤਾ ਜਾਵੇਗਾ 11 ਮੈਂਬਰੀ ਪ੍ਰੀਜ਼ੀਡੀਅਮ ਦਾ ਐਲਾਨ
NEXT STORY