ਚੰਡੀਗੜ੍ਹ : ਚੰਡੀਗੜ੍ਹ ਜ਼ਿਲ੍ਹਾ ਅਦਾਲਤ 'ਚ ਬੰਬ ਦੀ ਸੂਚਨਾ ਮਿਲਣ ਤੋਂ ਮਗਰੋਂ ਹਫੜਾ-ਦਫੜੀ ਮਚ ਗਈ। ਜਾਣਕਾਰੀ ਮੁਤਾਬਕ ਪੁਲਸ ਨੂੰ ਇਕ ਕਾਲ ਆਈ ਸੀ, ਜਿਸ 'ਚ ਕਿਹਾ ਗਿਆ ਕਿ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ 'ਚ ਬੰਬ ਰੱਖਿਆ ਗਿਆ ਹੈ। ਇਸ ਤੋਂ ਬਾਅਦ ਪੁਲਸ ਤੁਰੰਤ ਉੱਥੇ ਪਹੁੰਚੀ। ਪੁਲਸ ਵੱਲੋਂ ਪੂਰੇ ਕੰਪਲੈਕਸ ਨੂੰ ਖ਼ਾਲੀ ਕਰਕੇ ਸੀਲ ਕਰ ਦਿੱਤਾ ਗਿਆ ਹੈ। ਸਾਰੇ ਵਕੀਲਾਂ ਨੂੰ ਵੀ ਬਾਹਰ ਰਹਿਣ ਨੂੰ ਕਿਹਾ ਗਿਆ ਹੈ।
ਇਹ ਵੀ ਪੜ੍ਹੋ : ਅਹਿਮ ਖ਼ਬਰ : ਭਾਰਤ 'ਚ 26 ਜਨਵਰੀ ਦਾ ਰਿਫਰੈਂਡਮ ਫੇਲ੍ਹ ਹੋਣ 'ਤੇ ਬੌਖ਼ਲਾਇਆ ਗੁਰਪਤਵੰਤ ਪੰਨੂ

ਇਹ ਵੀ ਪੜ੍ਹੋ : ਲਿਵ-ਇਨ 'ਚ ਰਹਿੰਦੇ ਕਰਵਾਇਆ ਪ੍ਰੇਮਿਕਾ ਦਾ ਗਰਭਪਾਤ, ਰਿਸ਼ਤਾ ਜਨਤਕ ਹੋਇਆ ਤਾਂ ਵਿਆਹ ਤੋਂ ਮੁੱਕਰਿਆ

ਇਸ ਤੋਂ ਬਾਅਦ ਆਪਰੇਸ਼ਨ ਸੈੱਲ ਦੇ ਕਮਾਂਡੋ, ਡਾਗ ਸਕੁਆਇਡ, ਬੰਬ ਡਿਸਪੋਜ਼ਲ ਟੀਮ ਅਤੇ ਰਿਜ਼ਰਵ ਫੋਰਸ ਅਦਾਲਤ ਪਹੁੰਚੀ ਹੈ। ਸਰਚ ਮੁਹਿੰਮ ਚਲਾ ਕੇ ਬੰਬ ਨੂੰ ਲੱਭਿਆ ਜਾ ਰਿਹਾ ਹੈ। ਸੈਕਟਰ-43 'ਚ ਜਿਸ ਥਾਂ 'ਤੇ ਪੁਲਸ ਦੀ ਸਰਚ ਮੁਹਿੰਮ ਚੱਲ ਰਹੀ ਹੈ, ਉਸ ਤੋਂ ਥੋੜ੍ਹੀ ਦੂਰ ਹੀ ਚੰਡੀਗੜ੍ਹ ਦਾ ਬੱਸ ਅੱਡਾ ਵੀ ਹੈ। ਉੱਥੇ ਵੀ ਪੁਲਸ ਵੱਲੋਂ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।


ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਲਾਮਿਸਾਲ ਕਾਰਗੁਜ਼ਾਰੀ ਕਰਨ ਵਾਲੇ 22 ਅਫ਼ਸਰਸ਼ਾਹਾਂ ਦੀ ਸੂਚੀ 'ਚ ਸ਼ਾਮਲ ਹੋਇਆ DC ਸਾਕਸ਼ੀ ਸਾਹਨੀ ਦਾ ਨਾਂ
NEXT STORY