ਡੇਰਾਬੱਸੀ (ਅਨਿਲ) : ਵਿਆਹ ਦੇ ਝਾਂਸੇ ’ਚ ਤਿੰਨ ਸਾਲਾਂ ਤੋਂ ਲਿਵ-ਇਨ ਰਿਲੇਸ਼ਨਸ਼ਿਪ 'ਚ ਰਹੀ ਇਕ ਬੱਚੇ ਦੀ ਮਾਂ ਨਾਲ ਜਬਰ-ਜ਼ਿਨਾਹ ਕਰਨ ਦੇ ਦੋਸ਼ ਵਿਚ ਸਥਾਨਕ ਪੁਲਸ ਨੇ ਦੋ ਬੱਚਿਆਂ ਦੇ ਪਿਓ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਮਈ 2022 ਨੂੰ ਦਿੱਤੀ ਗਈ ਇਸ ਸ਼ਿਕਾਇਤ ਦੀ ਜਾਂਚ ਜ਼ਿਲ੍ਹਾ ਪੁਲਸ ਵਲੋਂ ਕੀਤੀ ਗਈ ਸੀ, ਜਿਸ ਦੇ ਨਿਰਦੇਸ਼ਾਂ ’ਤੇ 8 ਮਹੀਨਿਆਂ ਬਾਅਦ ਆਈ. ਪੀ. ਸੀ. 417, 376, 312 ਅਤੇ 336 ਤਹਿਤ ਐੱਫ. ਆਈ. ਆਰ. ਨੰਬਰ-34 ਦਰਜ ਕੀਤੀ ਗਈ ਹੈ। ਮੁਲਜ਼ਮ ਹਾਲੇ ਪੁਲਸ ਦੀ ਗ੍ਰਿਫ਼ਤ ਤੋਂ ਬਾਹਰ ਹੈ। ਜਾਣਕਾਰੀ ਮੁਤਾਬਕ ਪੀੜਤਾ ਨੇ ਆਪਣੀ ਸ਼ਿਕਾਇਤ ’ਚ ਦੱਸਿਆ ਹੈ ਕਿ ਉਸ ਦਾ ਵਿਆਹ 2014 ’ਚ ਹੋਇਆ ਸੀ, ਉਸ ਕੋਲ 7 ਸਾਲ ਦਾ ਪੁੱਤਰ ਵੀ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ ਦਾ ਅੱਜ ਤੋਂ ਬਦਲਿਆ ਸਮਾਂ, ਜਾਣੋ ਹੁਣ ਕਿੰਨੇ ਵਜੇ ਖੁੱਲ੍ਹਣਗੇ
ਘਰੇਲੂ ਝਗੜੇ ਕਾਰਨ ਉਸ ਦਾ 2 ਅਗਸਤ 2019 ਨੂੰ ਤਲਾਕ ਹੋ ਗਿਆ ਅਤੇ ਉਹ ਆਪਣੇ ਪੁੱਤਰ ਨਾਲ ਆਪਣੇ ਪੇਕੇ ਘਰ ਰਹਿਣ ਲੱਗ ਪਈ। ਉਸ ਨੇ ਇਕ ਨਿੱਜੀ ਸੁਰੱਖਿਆ ਏਜੰਸੀ ਵਿਚ ਕੰਮ ਕਰਨਾ ਸ਼ੁਰੂ ਕਰ ਦਿੱਤਾ, ਜਿੱਥੇ ਉਸ ਦੀ ਜਾਣ-ਪਛਾਣ ਮੈਨੇਜਰ ਮਨੋਜ ਕੁਮਾਰ ਰਾਣਾ ਪੁੱਤਰ ਜੈ ਪ੍ਰਕਾਸ਼ ਵਾਸੀ ਬਲੌਂਗੀ ਮੋਹਾਲੀ ਨਾਲ ਹੋ ਗਈ। ਮਨੋਜ ਫ਼ੌਜ ਤੋਂ ਸੇਵਾਮੁਕਤ ਹੈ ਅਤੇ ਉਸ ਦੀ ਪਹਿਲੀ ਪਤਨੀ ਤੋਂ ਦੋ ਬੱਚੇ ਹਨ। ਉਸ ਦੀ ਪਤਨੀ ਦੀ ਹਾਦਸੇ ਵਿਚ ਮੌਤ ਹੋ ਗਈ ਸੀ।
ਇਹ ਵੀ ਪੜ੍ਹੋ : ਅਹਿਮ ਖ਼ਬਰ : ਭਾਰਤ 'ਚ 26 ਜਨਵਰੀ ਦਾ ਰਿਫਰੈਂਡਮ ਫੇਲ੍ਹ ਹੋਣ 'ਤੇ ਬੌਖ਼ਲਾਇਆ ਗੁਰਪਤਵੰਤ ਪੰਨੂ
ਪੀੜਤਾ ਨੇ ਕਿਹਾ ਕਿ ਮਨੋਜ ਦੀ ਦੂਜੀ ਪਤਨੀ ਨਾਲ ਵੀ ਨਹੀਂ ਬਣੀ ਸੀ ਅਤੇ ਇਸ ਤੋਂ ਬਾਅਦ ਉਸ ਨਾਲ ਘਰ ਵਸਾਉਣ ਦਾ ਝਾਂਸਾ ਦੇ ਕੇ ਤਿੰਨ ਸਾਲਾਂ ਤਕ ਲਿਵ-ਇਨ ਰਿਲੇਸ਼ਨਸਿਪ ’ਚ ਰਹਿੰਦੇ ਹੋਏ ਜਬਰ-ਜ਼ਿਨਾਹ ਕਰਦਾ ਰਿਹਾ। ਇਸ ਦੌਰਾਨ ਜਦੋਂ ਉਹ ਗਰਭਵਤੀ ਹੋ ਗਈ ਤਾਂ ਉਸ ਦਾ ਗਰਭਪਾਤ ਵੀ ਕਰਵਾ ਦਿੱਤਾ ਗਿਆ। ਹੁਣ ਉਹ ਵਿਆਹ ਤੋਂ ਵੀ ਪਿੱਛੇ ਹੱਟ ਰਿਹਾ ਹੈ, ਜਦੋਂ ਕਿ ਉਨ੍ਹਾਂ ਦਾ ਰਿਸ਼ਤਾ ਜਨਤਕ ਹੋ ਗਿਆ ਹੈ। ਡੇਰਾਬੱਸੀ ਥਾਣਾ ਮੁਖੀ ਅਨੁਸਾਰ ਮਾਮਲਾ ਦਰਜ ਕਰ ਕੇ ਇਸ ਸਬੰਧੀ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਪੰਜਾਬ 'ਚ ਆਪਣੇ ਅਕਸ ਨੂੰ 'ਧੋਣ' ਦੀ ਕੋਸ਼ਿਸ਼ 'ਚ ਭਾਜਪਾ, ਸਿੱਖ ਚਿਹਰਿਆਂ ਨਾਲ ‘ਪਰਿਵਾਰ’ ਵਧਾਉਣ ਦੀ ਰੌਂਅ 'ਚ
NEXT STORY