ਚੰਡੀਗੜ੍ਹ (ਸੁਸ਼ੀਲ) : ਸ਼ਹਿਰ ’ਚ ਲਗਭਗ 7 ਮਹੀਨਿਆਂ ਬਾਅਦ ਫਿਰ ਮੋਰਟਾਰ ਬੰਬ ਸ਼ੈੱਲ ਮਿਲਣ ਨਾਲ ਭਾਜੜ ਮਚ ਗਈ। ਐਤਵਾਰ ਬਾਪੂਧਾਮ ਦੇ ਪਿੱਛੇ ਸ਼ਾਸਤਰੀ ਨਗਰ ਦੇ ਬਰਸਾਤੀ ਚੋਅ 'ਚੋਂ ਜ਼ਿੰਦਾ ਮੋਰਟਾਰ ਸ਼ੈੱਲ ਮਿਲਿਆ। ਮੋਰਟਾਰ ਸ਼ੈੱਲ ਨੂੰ ਬੱਚੇ ਚੋਅ 'ਚੋਂ ਕੱਢ ਕੇ ਸੜਕ ’ਤੇ ਲੈ ਆਏ। ਬੱਚਿਆਂ ਕੋਲ ਜ਼ਿੰਦਾ ਮੋਰਟਾਰ ਸ਼ੈੱਲ ਵੇਖ ਕੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਸੂਚਨਾ ਮਿਲਦਿਆਂ ਹੀ ਬੰਬ ਡਿਸਪੋਜ਼ਲ ਟੀਮ, ਆਪਰੇਸ਼ਨ ਸੈੱਲ ਅਤੇ ਆਈ. ਟੀ. ਪਾਰਕ ਥਾਣਾ ਪੁਲਸ ਮੌਕੇ ’ਤੇ ਪਹੁੰਚੀ। ਟ੍ਰੈਫਿਕ ਪੁਲਸ ਨੇ ਸ਼ਾਸਤਰੀ ਨਗਰ ਤੋਂ ਬਾਪੂਧਾਮ ਜਾਣ ਵਾਲੀ ਸੜਕ ਨੂੰ ਬੰਦ ਕਰ ਦਿੱਤਾ ਅਤੇ ਆਸ-ਪਾਸ ਦਾ ਸਾਰਾ ਇਲਾਕਾ ਖ਼ਾਲੀ ਕਰਵਾਇਆ ਗਿਆ। ਚੰਡੀਗੜ੍ਹ ਪੁਲਸ ਦੇ ਅਫ਼ਸਰਾਂ ਨੇ ਜ਼ਿੰਦਾ ਮੋਰਟਾਰ ਸ਼ੈੱਲ ਸਬੰਧੀ ਤੁਰੰਤ ਵੈਸਟ ਕਮਾਂਡ ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ। ਸਾਢੇ ਪੰਜ ਵਜੇ ਫ਼ੌਜ ਦੇ ਜਵਾਨ ਮੌਕੇ ’ਤੇ ਪਹੁੰਚੇ। ਉਨ੍ਹਾਂ ਨੇ ਜ਼ਿੰਦਾ ਮੋਰਟਾਰ ਸ਼ੈੱਲ ਦੀ ਜਾਂਚ ਕੀਤੀ ਅਤੇ ਗੱਡੀ ’ਚ ਲੋਡ ਕਰ ਕੇ ਆਪਣੇ ਨਾਲ ਲੈ ਗਏ। ਜਾਂਚ ’ਚ ਸਾਹਮਣੇ ਆਇਆ ਕਿ ਮੀਂਹ ’ਚ ਮੋਰਟਾਰ ਸ਼ੈੱਲ ਰੁੜ੍ਹ ਕੇ ਸੁਖਨਾ ਚੋਅ ਤੋਂ ਸ਼ਾਸਤਰੀ ਨਗਰ ਪੁਲ ਕੋਲ ਪਹੁੰਚ ਗਿਆ ਸੀ।
ਇਹ ਵੀ ਪੜ੍ਹੋ : ਪੰਜਾਬ 'ਚ ਅੱਜ ਭਾਰੀ ਮੀਂਹ ਦਾ ਅਲਰਟ, ਇਨ੍ਹਾਂ ਜ਼ਿਲ੍ਹਿਆਂ ਲਈ ਜਾਰੀ ਹੋਈ ਚਿਤਾਵਨੀ
ਬੰਬ ਡਿਸਪੋਜ਼ਲ, ਆਪਰੇਸ਼ਨ ਸੈੱਲ ਤੇ ਥਾਣਾ ਪੁਲਸ ਪਹੁੰਚੀ
ਐਤਵਾਰ ਦੁਪਹਿਰ ਸਾਢੇ 12 ਵਜੇ ਰਾਹਗੀਰ ਨੇ ਸ਼ਾਸਤਰੀ ਨਗਰ ਦੇ ਪੁਲ ਕੋਲ ਮੋਰਟਾਰ ਸ਼ੈੱਲ ਪਿਆ ਵੇਖ ਕੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ ਸੀ। ਸੂਚਨਾ ਮਿਲਦਿਆਂ ਹੀ ਬੰਬ ਡਿਸਪੋਜ਼ਲ ਟੀਮ, ਆਪਰੇਸ਼ਨ ਸੈੱਲ ਅਤੇ ਆਈ. ਟੀ. ਪਾਰਕ ਥਾਣਾ ਪੁਲਸ ਮੌਕੇ ’ਤੇ ਪਹੁੰਚੀ। ਪੁਲਸ ਨੇ ਵੇਖਿਆ ਤਾਂ ਜ਼ਮੀਨ ’ਤੇ ਜ਼ਿੰਦਾ ਮੋਰਟਾਰ ਸ਼ੈੱਲ ਪਿਆ ਸੀ। ਇਸ ਤੋਂ ਬਾਅਦ ਪੁਲਸ ਨੇ ਸਾਰਾ ਇਲਾਕਾ ਖ਼ਾਲੀ ਕਰਵਾਇਆ। ਸ਼ਾਸਤਰੀ ਨਗਰ ਅਤੇ ਬਾਪੂਧਾਮ ਦੇ ਲੋਕ ਸ਼ੈੱਲ ਦੇਖਣ ਲਈ ਆਉਣ ਲੱਗੇ ਤਾਂ ਪੁਲਸ ਨੇ ਉਨ੍ਹਾਂ ਨੂੰ ਰੋਕ ਦਿੱਤਾ। ਮੋਰਟਾਰ ਸ਼ੈੱਲ ਤੋਂ ਕੁੱਝ ਕਦਮ ਦੂਰੀ ’ਤੇ ਲੋਕਾਂ ਦੀ ਭੀੜ ਇਕੱਠੀ ਹੋਈ। ਪੁਲਸ ਮੁਲਾਜ਼ਮ ਅਤੇ ਆਮ ਲੋਕ ਮੋਰਟਾਰ ਸ਼ੈੱਲ ਨੂੰ ਗੰਭੀਰਤਾ ਨਾਲ ਲੈ ਰਹੇ ਸਨ।
ਇਹ ਵੀ ਪੜ੍ਹੋ : ਪੰਜਾਬ 'ਚ ਸਤਲੁਜ, ਬਿਆਸ ਤੇ ਘੱਗਰ ਨੇ ਧਾਰਿਆ ਭਿਆਨਕ ਰੂਪ, ਹਰ ਪਾਸੇ ਮਚੀ ਤਬਾਹੀ
12 ਸਾਲ ਦਾ ਸ਼ੁਭਮ ਘਰ ਲੈ ਆਇਆ ਤੇ ਧੋ ਕੇ ਵਾਪਸ ਲਿਆਇਆ
ਬਾਪੂਧਾਮ ਨਿਵਾਸੀ 12 ਸਾਲਾ ਸ਼ੁਭਮ ਨੇ ਦੱਸਿਆ ਕਿ ਦੁਪਹਿਰ ਸਾਢੇ 12 ਵਜੇ ਉਹ ਆਪਣੇ 2 ਦੋਸਤਾਂ ਨਾਲ ਸ਼ਾਸਤਰੀ ਨਗਰ ਦੇ ਬਰਸਾਤੀ ਚੋਅ ’ਚ ਖੇਡ ਰਿਹਾ ਸੀ। ਇਸ ਦੌਰਾਨ ਉਨ੍ਹਾਂ ਨੂੰ ਕੱਪੜੇ ’ਚ ਲਪੇਟਿਆ ਬੰਬ ਮਿਲਿਆ। ਸ਼ੁਭਮ ਬੰਬ ਘਰ ਲੈ ਆਇਆ ਤੇ ਪਾਣੀ ਨਾਲ ਧੋਤਾ ਅਤੇ ਇਸ ਤੋਂ ਬਾਅਦ ਉਹ ਬੰਬ ਗਰਾਊਂਡ ’ਚ ਲੈ ਗਿਆ। ਲੋਕਾਂ ਨੇ ਬੱਚੇ ਨੂੰ ਝਿੜਕ ਕੇ ਬੰਬ ਵਾਪਸ ਬਰਸਾਤੀ ਨਾਲੇ ’ਚ ਸੁੱਟਣ ਲਈ ਕਹਿ ਦਿੱਤਾ। ਸ਼ੁਭਮ ਬੰਬ ਲੈ ਕੇ ਬਰਸਾਤੀ ਨਾਲੇ ਵੱਲ ਆਉਣ ਲੱਗਾ ਤਾਂ ਪੁਲਸ ਜਵਾਨਾਂ ਨੇ ਬੰਬ ਪੁਲ ਕੋਲ ਰੱਖਵਾ ਕੇ ਉਸ ਨੂੰ ਭਜਾ ਦਿੱਤਾ। ਬੰਬ ਰੱਖਣ ਤੋਂ ਪਹਿਲਾਂ ਸ਼ੁਭਮ ਨੇ ਮੋਰਟਾਰ ਸ਼ੈੱਲ ਨਾਲ ਸੈਲਫੀ ਵੀ ਕਰਵਾਈ ਸੀ।
ਰਸਤਾ ਬੰਦ ਹੋਣ ਕਾਰਨ ਮੱਧਿਆ ਮਾਰਗ ’ਤੇ ਲੱਗਾ ਜਾਮ
ਸ਼ਾਸਤਰੀ ਨਗਰ ਪੁਲ ਕੋਲ ਮੋਰਟਾਰ ਸ਼ੈੱਲ ਮਿਲਣ ਕਾਰਨ ਚੰਡੀਗੜ੍ਹ ਪੁਲਸ ਨੇ ਟ੍ਰੈਫਿਕ ਨੂੰ ਬੰਦ ਕਰ ਦਿੱਤਾ, ਜਿਸ ਕਾਰਨ ਮੱਧਿਆ ਮਾਰਗ ’ਤੇ ਫਿਰ ਜਾਮ ਹੀ ਜਾਮ ਲੱਗ ਗਿਆ। ਟ੍ਰੈਫਿਕ ਪੁਲਸ ਨੇ ਦੁਪਹਿਰ ਸਾਢੇ 12 ਵਜੇ ਸ਼ਾਸਤਰੀ ਨਗਰ ਤੋਂ ਬਾਪੂਧਾਮ ਲਾਈਟ ਪੁਆਇੰਟ ਤੱਕ ਦਾ ਰਸਤਾ ਬੰਦ ਕੀਤਾ ਹੋਇਆ ਸੀ। ਇਹ ਰਸਤਾ 7 ਵਜੇ ਤੱਕ ਬੰਦ ਰਿਹਾ। ਫ਼ੌਜ ਦੇ ਜਵਾਨਾਂ ਦੇ ਮੋਰਟਾਰ ਸੈੱਲ ਲੈ ਕੇ ਜਾਣ ਤੋਂ ਬਾਅਦ ਹੀ ਰਸਤਾ ਖੋਲ੍ਹਿਆ ਗਿਆ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਪਹਿਲੀ ਜਮਾਤ ਤੋਂ ਕੈਨੇਡਾ 'ਚ ਪੜ੍ਹਾਓ ਬੱਚੇ ਮਾਈਨਰ ਸਟੱਡੀ ਵੀਜ਼ੇ 'ਤੇ, ਮਾਂ-ਪਿਓ ਵੀ ਜਾ ਸਕਣਗੇ ਨਾਲ
NEXT STORY