ਅੰਮ੍ਰਿਤਸਰ (ਜਸ਼ਨ) - ਗੁਰੂ ਨਗਰੀ ’ਚ ਹੱਡ ਚੀਰਵੀਂ ਠੰਡ ਦਾ ਕਹਿਰ ਜਾਰੀ ਹੈ। ਇਸ ਵਾਰ ਠੰਡ ਭਾਵੇਂ ਆਪਣੇ ਤੈਅ ਸਮੇਂ ਤੋਂ ਦੇਰੀ ਨਾਲ ਆਈ ਪਰ ਇਸ ਵਾਰ ਠੰਡ ਨੇ ਲੋਕਾਂ ਨੂੰ ਘਰਾਂ ਵਿਚ ਰਹਿਣ ਲਈ ਮਜਬੂਰ ਕਰ ਦਿੱਤਾ ਹੈ। ਹਾਲਾਤ ਇੰਨੇ ਮਾੜੇ ਹਨ ਕਿ ਬਜ਼ੁਰਗ ਅਤੇ ਬੱਚੇ ਸਾਰਾ ਦਿਨ ਘਰਾਂ ਵਿਚ ਹੀ ਰਹਿੰਦੇ ਹਨ ਅਤੇ ਜ਼ਿਆਦਾਤਰ ਲੋਕ ਲੋੜ ਪੈਣ ’ਤੇ ਹੀ ਘਰਾਂ ਤੋਂ ਬਾਹਰ ਨਿਕਲਦੇ ਹਨ, ਨਹੀਂ ਤਾਂ ਕੜਾਕੇ ਦੀ ਠੰਡ ਕਾਰਨ ਉਹ ਵੀ ਆਪਣੇ ਘਰਾਂ ਵਿਚ ਹੀ ਰਹਿਣ ਨੂੰ ਤਰਜੀਹ ਦਿੰਦੇ ਹਨ। ਇਸ ਵਿਚ ਕੋਈ ਸ਼ੱਕ ਨਹੀਂ ਕਿ ਇਸ ਵਾਰ ਦੀ ਠੰਡ ਨੇ ਲਗਭਗ ਸਾਰੇ ਕਾਰੋਬਾਰਾਂ ਨੂੰ ਪ੍ਰਭਾਵਿਤ ਕੀਤਾ ਹੈ। ਠੰਡ ਕਾਰਨ ਗਰਮ ਕੱਪੜਿਆਂ ਅਤੇ ਜੈਕੇਟਾਂ ਆਦਿ ਦਾ ਬਾਜ਼ਾਰ ਪੂਰੀ ਤਰ੍ਹਾਂ ਗਰਮ ਹੈ।
ਇਹ ਵੀ ਪੜ੍ਹੋ: ਧੁੰਦ ਤੇ ਠੰਡ ’ਚ ਕੰਬਦੇ ਹੋਏ ਸਕੂਲਾਂ ’ਚ ਪਹੁੰਚੇ ਵਿਦਿਆਰਥੀ, ਹੋ ਰਹੇ ਬੀਮਾਰੀਆਂ ਦਾ ਸ਼ਿਕਾਰ
ਦੂਜੇ ਪਾਸੇ ਇਹ ਵੀ ਪਤਾ ਲੱਗਾ ਹੈ ਕਿ ਬਹੁਤੇ ਅੰਬਰਸਰੀਏ ਨਵੇਂ ਸਾਲ ਦਾ ਜਸ਼ਨ ਮਨਾਉਣ ਲਈ ਪਹਾੜੀ ਥਾਵਾਂ ’ਤੇ ਜਾਂਦੇ ਹਨ ਪਰ ਇਸ ਵਾਰ ਕੜਾਕੇ ਦੀ ਠੰਡ ਕਾਰਨ ਉਨ੍ਹਾਂ ਨੇ ਆਪਣੇ ਘਰਾਂ ਵਿਚ ਰਹਿ ਕੇ ਹੀ ਨਵਾਂ ਸਾਲ ਮਨਾਇਆ ਹੈ ਕਿਉਂਕਿ ਇਸ ਵਾਰ ਹਿਮਾਚਲ ਪ੍ਰਦੇਸ਼ ਵਿਚ ਬਰਫਬਾਰੀ ਅਤੇ ਠੰਡੀਆਂ ਹਵਾਵਾਂ ਜ਼ੋਰਾਂ ’ਤੇ ਹਨ। ਭਾਰੀ ਬਰਫਬਾਰੀ ਕਾਰਨ ਕਈ ਇਲਾਕਿਆਂ ਦਾ ਅਜੇ ਵੀ ਸੰਪਰਕ ਟੁੱਟਾ ਹੋਇਆ ਹੈ ਅਤੇ ਆਵਾਜਾਈ ਤੋਂ ਇਲਾਵਾ ਉੱਥੇ ਸੰਚਾਰ ਸਹੂਲਤਾਂ ਵੀ ਉਪਲੱਬਧ ਨਹੀਂ ਹਨ। ਇਸ ਕਾਰਨ ਉਥੋਂ ਦੇ ਮੌਸਮ ਵਿਗਿਆਨੀਆਂ ਨੇ ਸਾਰਿਆਂ ਨੂੰ ਚਿਤਾਵਨੀ ਦਿੱਤੀ ਸੀ ਕਿ ਲੋਕ ਇਸ ਵਾਰ ਨਵੇਂ ਸਾਲ ਕਾਰਨ ਪਹਾੜਾਂ ’ਤੇ ਆਉਣ ਤੋਂ ਪ੍ਰਹੇਜ਼ ਕਰਨ, ਨਹੀਂ ਤਾਂ ਉਨ੍ਹਾਂ ਦੀ ਜਾਨ ਨੂੰ ਵੀ ਖਤਰਾ ਹੋ ਸਕਦਾ ਹੈ।
ਇਹ ਵੀ ਪੜ੍ਹੋ: ਨਿਕਾਰਾਗੁਆ ਮਨੁੱਖੀ ਤਸਕਰੀ ਮਾਮਲਾ: ਬਟਾਲਾ ਦੇ ਟਰੈਵਲ ਏਜੰਟ ਵਿਰੁੱਧ ਦੋ FIR ਦਰਜ
ਅੰਮ੍ਰਿਤਸਰ ਵਿਚ ਧੁੰਦ ਨੂੰ ਲੈ ਕੇ 20 ਦਿਨ ਤੋਂ ਵੱਧ ਸਮਾਂ ਹੋ ਗਿਆ ਹੈ ਪਰ ਇਸ ਤੋਂ ਰਾਹਤ ਮਿਲਣ ਦੇ ਕੋਈ ਸੰਕੇਤ ਨਜ਼ਰ ਨਹੀਂ ਆ ਰਹੇ ਹਨ। ਸ਼ਾਮ ਨੂੰ ਹੀ ਧੁੰਦ ਪੈਣੀ ਸ਼ੁਰੂ ਹੋ ਜਾਂਦੀ ਹੈ ਅਤੇ ਪਿੰਡਾਂ ਵਿਚ ਦਿਨ ਭਰ ਧੁੰਦ ਛਾਈ ਰਹਿੰਦੀ ਹੈ। ਇਸ ਕਾਰਨ ਸੜਕਾਂ ’ਤੇ ਆਵਾਜਾਈ ਵੀ ਕਾਫੀ ਪ੍ਰਭਾਵਿਤ ਹੋਈ ਹੈ। ਪਿਛਲੇ ਇਕ ਮਹੀਨੇ ਤੋਂ ਹਾਈਵੇ ਅਤੇ ਹੋਰ ਲਿੰਕ ਸੜਕਾਂ ’ਤੇ ਹਾਦਸਿਆਂ ਦਾ ਵਧ ਰਿਹਾ ਗ੍ਰਾਫ ਸਾਫ਼ ਦਰਸਾਉਂਦਾ ਹੈ ਕਿ ਇਹ ਧੁੰਦ ਵਾਹਨ ਚਾਲਕਾਂ ’ਤੇ ਕਿਸ ਤਰ੍ਹਾਂ ਤਬਾਹੀ ਮਚਾ ਰਹੀ ਹੈ। ਕਈ ਵਾਰ ਧੁੰਦ ਇੰਨੀ ਜ਼ਿਆਦਾ ਪੈਂਦੀ ਹੈ ਕਿ ਵਿਜ਼ੀਬਿਲਟੀ ਜ਼ੀਰੋ ਹੋ ਜਾਂਦੀ ਹੈ, ਜਿਸ ਕਾਰਨ ਵਾਹਨ ਸੜਕਾਂ ’ਤੇ ਚੱਲਦੇ ਨਹੀਂ, ਸਗੋਂ ਰੇਂਗਦੇ ਨਜ਼ਰ ਆਉਂਦੇ ਹਨ ਅਤੇ ਜ਼ਿਆਦਾਤਰ ਹਾਦਸੇ ਵੀ ਘੱਟ ਵਿਜ਼ੀਬਿਲਟੀ ਕਾਰਨ ਵਾਪਰਦੇ ਹਨ।
ਇਹ ਵੀ ਪੜ੍ਹੋ : ਜਲੰਧਰ ਜ਼ਿਲ੍ਹੇ ਦੀ ਸ਼ਾਨਦਾਰ ਪ੍ਰਾਪਤੀ : ਸੇਵਾ ਕੇਂਦਰਾਂ ਰਾਹੀਂ ਸੇਵਾਵਾਂ ਦੇਣ ’ਚ ਸੂਬੇ ’ਚੋਂ ਪ੍ਰਾਪਤ ਕੀਤਾ ਪਹਿਲਾ ਸਥਾਨ
ਮੌਸਮ ਮਾਹਿਰਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਦੋ ਦਿਨਾਂ ਵਿਚ ਪੰਜਾਬ ’ਚ ਫਿਰ ਤੋਂ ਸੀਤ ਲਹਿਰ ਪੂਰੇ ਜ਼ੋਰਾਂ ’ਤੇ ਰਹੇਗੀ। ਇਸ ਦੇ ਨਾਲ ਹੀ ਧੁੰਦ ਦਾ ਦਬਦਬਾ ਵੀ ਜਾਰੀ ਰਹਿਣ ਵਾਲਾ ਹੈ। ਹਿਮਾਚਲ ਪ੍ਰਦੇਸ਼ ਵਿਚ ਫਿਰ ਭਾਰੀ ਬਰਫਬਾਰੀ ਹੋਣ ਦੀ ਸੰਭਾਵਨਾ ਹੈ। ਜ਼ਿਕਰਯੋਗ ਹੈ ਕਿ ਜਦੋਂ ਹਿਮਾਚਲ ਪ੍ਰਦੇਸ਼ ’ਚ ਬਰਫ਼ਬਾਰੀ ਹੁੰਦੀ ਹੈ, ਉਸੇ ਸਮੇਂ ਪੰਜਾਬ ਦੇ ਸਾਰੇ ਮੈਦਾਨੀ ਇਲਾਕਿਆਂ ਵਿਚ ਬਹੁਤ ਠੰਡ ਪੈ ਜਾਂਦੀ ਹੈ। ਇਹ ਤੈਅ ਹੈ ਕਿ ਸੰਘਣੀ ਧੁੰਦ ਕਾਰਨ ਦਿਨ ਦਾ ਤਾਪਮਾਨ ਹੋਰ ਹੇਠਾਂ ਜਾਵੇਗਾ ਅਤੇ ਸ਼ੀਤ ਲਹਿਰ ਕਾਰਨ ਠੰਡ ਵਧੇਗੀ।
ਇਕ ਪਾਸੇ ਜਿੱਥੇ ਅਮੀਰ ਲੋਕ ਠੰਡ ਤੋਂ ਬਚਣ ਲਈ ਆਪਣੇ ਦਫ਼ਤਰਾਂ ਅਤੇ ਘਰਾਂ ਵਿਚ ਹੀਟਰਾਂ ਦਾ ਸਹਾਰਾ ਲੈ ਰਹੇ ਹਨ, ਉਥੇ ਹੀ ਦੂਜੇ ਪਾਸੇ ਹੇਠਲੇ ਵਰਗ ਦੇ ਲੋਕ ਅੱਗ ਬਾਲ ਕੇ ਆਪਣੇ ਆਪ ਨੂੰ ਠੰਡ ਤੋਂ ਬਚਾ ਰਹੇ ਹਨ। ਅੰਬਰਸਰ ਵਿਚ ਇਸ ਵਾਰ ਕੜਾਕੇ ਦੀ ਠੰਡ ਪਿਛਲੇ ਕਈ ਸਾਲਾਂ ਦੇ ਰਿਕਾਰਡ ਤੋੜ ਰਹੀ ਹੈ। ਇੱਥੇ ਲੋਕਾਂ ਨੇ ਸੂਰਜ ਦੇਵਤਾ ਦੇ ਪੂਰਨ ਦਰਸ਼ਨ ਕੀਤੇ ਕਈ ਦਿਨ ਬੀਤ ਚੁੱਕੇ ਹਨ ਅਤੇ ਉਮੀਦ ਜਤਾਈ ਜਾ ਰਹੀ ਹੈ ਕਿ ਇਕ-ਦੋ ਦਿਨ ਸਥਿਤੀ ਇਹੀ ਰਹੇਗੀ, ਯਾਨੀ ਠੰਡ ਵਧਣ ਨਾਲ ਇਹ ਵੀ ਤੈਅ ਹੈ ਕਿ ਠੰਡੀ ਸੀਤ ਲਹਿਰ ਕੜਾਕੇ ਦੀ ਠੰਡ ਕਾਰਨ ਅੰਬਰਸਰ ਵਿਚ ਵੀ ਕਾਫੀ ਕੰਮ ਪ੍ਰਭਾਵਿਤ ਹੋਇਆ ਹੈ। ਸੋਮਵਾਰ ਨੂੰ ਵੱਧ ਤੋਂ ਵੱਧ ਤਾਪਮਾਨ 10 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 4 ਡਿਗਰੀ ਸੈਲਸੀਅਸ ਰਿਹਾ।
‘ਜਗਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਕੜਾਕੇ ਦੀ ਠੰਡ ਦਰਮਿਆਨ ਰੈੱਡ ਅਲਰਟ ਜਾਰੀ, ਪੰਜਾਬ ਦੇ 16 ਜ਼ਿਲ੍ਹਿਆਂ ’ਚ ਹੋਰ ਵਿਗੜ ਸਕਦੇ ਨੇ ਹਾਲਾਤ
NEXT STORY