ਜਲੰਧਰ (ਜਸਪ੍ਰੀਤ)— ਸ਼ਹਿਰ ਦੇ ਮਸ਼ਹੂਰ ਏਰੀਆ 'ਚ ਬੁਕੀ ਚਲਾਉਣਾ ਬੁਕੀਆਂ 'ਚ ਸ਼ਾਨ ਜਿਹਾ ਸਮਝਿਆ ਜਾ ਰਿਹਾ ਹੈ। ਪੁਲਸ ਨੇ ਬੀਤੇ ਦਿਨ ਸ਼ਿਵ ਵਿਹਾਰ ਦੇ ਇਕ ਘਰ 'ਚ ਰੇਡ ਕਰਕੇ 3 ਨੌਜਵਾਨਾਂ ਨੂੰ ਉਠਾਇਆ ਸੀ, ਜਿਸ 'ਚ ਜਤਿੰਦਰ, ਸੁਮਿਤ ਮਾਹਨਾ, ਕਰਨ ਉਰਫ ਘੋਨੀ ਸ਼ਾਮਲ ਸਨ। ਰੇਡ 'ਚ ਥਾਣਾ 8 ਦੇ ਐੱਸ. ਐੱਚ. ਓ. ਨਵਦੀਪ ਸਿੰਘ, ਐੱਸ. ਐੱਚ. ਓ. 7 ਓਂਕਾਰ ਸਿੰਘ ਬਰਾੜ, ਜਿਨ੍ਹਾਂ ਨੇ ਜੁਆਇੰਟ ਆਪਰੇਸ਼ਨ ਕਰਕੇ ਵੱਡਾ ਰੈਕੇਟ ਫੜਿਆ ਸੀ। ਪੰਜਾਬ ਕੇਸਰੀ ਨੇ ਇਸ ਖਬਰ ਨੂੰ ਪ੍ਰਮੁੱਖਤਾ ਨਾਲ ਛਾਪਿਆ ਸੀ, ਜਿਸ ਦੇ ਚਲਦਿਆਂ ਅਗਲੇ ਹੀ ਦਿਨ ਪੁਲਸ ਨੇ ਕਰਨ ਉਰਫ ਘੋਨੀ ਨੂੰ ਵੀ ਨਾਮਜ਼ਦ ਕਰਕੇ ਫੋਨ ਭਰਿਆ ਅਟੈਚੀ, 2 ਲੈਪਟਾਪ, ਐੱਲ. ਸੀ. ਡੀ, 20 ਖੁੱਲ੍ਹੇ ਫੋਨ ਅਤੇ ਵੱਡੀ ਮਾਤਰਾ 'ਚ ਨਕਦੀ ਬਰਾਮਦ ਕੀਤੀ ਸੀ। ਇਸ ਦੇ ਬਾਵਜੂਦ ਰਹੀਸਜ਼ਾਦੇ 2 ਦਿਨ 'ਚ ਬੇਲ ਲੈ ਕੇ ਸ਼ਹਿਰ 'ਚ ਫਿਰ ਤੋਂ ਸਰਗਰਮ ਹੋ ਗਏ, ਜੋ ਪੁਲਸ ਦੀ ਕਾਰਗੁਜ਼ਾਰੀ 'ਤੇ ਸਵਾਲੀਆਂ ਚਿੰਨ੍ਹ ਲਗਾ ਰਿਹਾ ਹੈ।
ਜੇਲ ਤੋਂ ਨਿਕਲਦੇ ਹੀ ਸ਼ਹਿਰ ਦੇ ਮਸ਼ਹੂਰ ਇਲਾਕਿਆਂ 'ਚ ਫਿਰ ਧੱੜਲੇ ਨਾਲ ਇਨ੍ਹਾਂ ਦਾ ਕੰਮ ਸ਼ੁਰੂ ਹੋ ਗਿਆ ਹੈ। ਸ਼ਹਿਰ ਦੇ 66 ਫੁੱਟ ਰੋਡ, ਬੈਂਕ ਇਨਕਲੇਵ, ਅਰਬਨ ਅਸਟੇਟ, ਕੁੱਕੀ ਢਾਪ, ਸੋਢਲ ਮੰਦਿਰ ਰੋਡ, ਮਾਈ ਹੀਰਾ ਗੇਟ, ਗੋਪਾਲ ਨਗਰ, ਬਸਤੀ ਸ਼ੇਖ, ਬਸਤੀ ਦਾਨਿਸ਼ਮੰਦਾ ਆਦਿ 'ਚ ਬੁਕੀ ਸਰਗਰਮ ਹਨ, ਜਿਨ੍ਹਾਂ ਨੂੰ ਸਫਲਤਾ ਦਿਵਾਉਣ 'ਚ ਪੁਲਸ ਅਧਿਕਾਰੀ ਅਤੇ ਲੋਕਲ ਲੀਡਰਾਂ ਦਾ ਵੀ ਹੱਥ ਹੈ।
ਸ਼੍ਰੋਮਣੀ ਕਮੇਟੀ ਦਾ ਹਾਈਕੋਰਟ 'ਤੇ ਇਤਰਾਜ਼, ਗੁਰਦੁਆਰੇ 'ਚ ਸਹੁੰ ਚੁੱਕਣ ਦੀ ਕੋਈ ਪ੍ਰਥਾ ਨਹੀਂ
NEXT STORY