ਅੰਮ੍ਰਿਤਸਰ (ਇੰਦਰਜੀਤ)- ਅਜਨਾਲਾ ਇਲਾਕੇ ’ਚ ਕਮਾਲਪੁਰ ਦੇ ਜੰਗਲਾਂ ’ਚੋਂ ਇਕ ਵਾਰ ਫਿਰ ਆਬਕਾਰੀ ਵਿਭਾਗ ਵਲੋਂ ਸ਼ਰਾਬ ਦਾ ਜ਼ਖੀਰਾ ਬਰਾਮਦ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਜੇਕਰ ਆਬਕਾਰੀ ਵਿਭਾਗ ਦੀ ਪਿਛਲੀ ਕਾਰਵਾਈ ਵੇਖੀ ਜਾਵੇ ਤਾਂ ਕਮਾਲਪੁਰ ਦੇ ਜੰਗਲਾਂ ’ਚੋਂ 6ਵੀਂ ਵਾਰ ਸ਼ਰਾਬ ਬਰਾਮਦ ਹੋਈ ਹੈ। ਜਾਣਕਾਰੀ ਮੁਤਾਬਕ ਅੱਜ ਵੀ ਈ. ਟੀ. ਓ. ਸੁਖਜੀਤ ਸਿੰਘ ਦੇ ਹੁਕਮ ’ਤੇ ਇੰਸਪੈਕਟਰ ਰਾਜਵਿੰਦਰ ਕੌਰ ਨੇ ਕਮਾਲਪੁਰ ਦੇ ਜੰਗਲਾਂ ’ਚ ਛਾਪਾਮਾਰੀ ਦੌਰਾਨ 15 ਡਰੰਮ, 4 ਵੱਡੀਆਂ ਤਰਪਾਲਾਂ ਸ਼ਰਾਬ ਨਾਲ ਭਰੀਆਂ ਬਰਾਮਦ ਕੀਤੀਆਂ। ਵਿਭਾਗ ਦੀ ਟੀਮ ਨੇ ਇਸ ’ਚ 2 ਹੈਂਡਪੰਪ ਵੀ ਬਰਾਮਦ ਕੀਤੇ, ਜਿਸ ਨਾਲ ਪਾਣੀ ਕੱਢ ਕੇ ਸ਼ਰਾਬ ਲਈ ਵਰਤੋਂ ਕੀਤੀ ਜਾਂਦੀ ਹੈ।
ਪੜ੍ਹੋ ਇਹ ਵੀ ਖ਼ਬਰ - ਮਜੀਠੀਆ ਦੀ ਨਵਜੋਤ ਸਿੱਧੂ ’ਤੇ ਚੁਟਕੀ, ਕਿਹਾ-ਕੈਪਟਨ ਸਾਹਿਬ ਮੇਰੀ ਸਿਫ਼ਾਰਿਸ਼ ’ਤੇ ਸਿੱਧੂ ਨੂੰ ਬਣਾ ਦਿਓ ਮੁੱਖ ਮੰਤਰੀ
ਇੰਸ. ਰਾਜਵਿੰਦਰ ਕੌਰ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਰਾਮਦ ਕੀਤੀ ਗਈ ਸ਼ਰਾਬ ਦੀ ਮਾਤਰਾ 4 ਹਜ਼ਾਰ ਲਿਟਰ ਤੋਂ ਜ਼ਿਆਦਾ ਹੈ। ਇਸ ਸਬੰਧ ’ਚ ਅਜਨਾਲਾ ਦੇ ਡੀ. ਐੱਸ. ਪੀ. ਵਿਪਨ ਕੁਮਾਰ ਨਾਲ ਪਹਿਲਾਂ ਵੀ ਸੰਪਰਕ ਕੀਤਾ ਜਾ ਚੁੱਕਿਆ ਹੈ ਹਾਲਾਂ ਕਿ ਉਨ੍ਹਾਂ ਇਸ ਜੰਗਲਾਂ ’ਚ ਕਾਰਵਾਈ ਕਰਨ ਦੀ ਗੱਲ ਕੀਤੀ ਸੀ ਪਰ ਉਨ੍ਹਾਂ ਦੇ ਦਾਅਵੇ ਦੇ ਸਿਰਫ਼ 10 ਦਿਨ ਬਾਅਦ ਹੀ ਫਿਰ ਸਮੱਗਲਰਾਂ ਨੇ ਡੇਰੇ ਜਮ੍ਹਾ ਲਏ। ਹੈਰਾਨੀ ਵਾਲੀ ਗੱਲ ਹੈ ਕਿ ਇਨ੍ਹਾਂ ਪਾਬੰਦੀਸ਼ੁਦਾ ਇਲਾਕਿਆਂ ’ਚ ਕਾਰਵਾਈ ਕਰਨ ਲਈ ਆਬਕਾਰੀ ਵਿਭਾਗ ਨੂੰ ਆਗਿਆ ਲੈਣੀ ਪੈਂਦੀ ਹੈ ਪਰ ਸਮੱਗਲਰ ਕਿਸ ਤਰ੍ਹਾਂ ਇਨ੍ਹਾਂ ਵੱਡਾ ਮਟੀਰੀਅਲ ਲੈ ਕੇ ਅੰਦਰ ਡੇਰਾ ਜਮ੍ਹਾਂ ਕੇ ਬੈਠੇ ਹਨ?
ਪੜ੍ਹੋ ਇਹ ਵੀ ਖ਼ਬਰ - ਸਾਢੇ ਚਾਰ ਸਾਲ ਬਾਅਦ ਪਿੰਡ ਡਾਲਾ ਪਹੁੰਚੇ ‘ਆਪ’ ਵਿਧਾਇਕ, ਲੋਕਾਂ ਨੇ ਘੇਰਾ ਪਾ ਪੁੱਛੇ ਸਵਾਲ (ਵੀਡੀਓ)
ਅਰਧ ਸੈਨਿਕ ਬਲਾਂ ਦੇ ਹਵਾਲੇ ਕੀਤਾ ਜਾਵੇ ਜੰਗਲ :
ਕਮਾਲਪੁਰ ਦੇ ਜੰਗਲ 1000 ਏਕੜ ’ਚ ਫੈਲੇ ਹੋਏ ਹਨ, ਜੋ 4 ਵਰਗ ਕਿਲੋਮੀਟਰ ਇਲਾਕੇ ’ਚ ਆਉਂਦੇ ਹਨ। ਅਫਗਾਨਿਸਤਾਨ ’ਚ ਬਦਲਦੇ ਘਟਨਾਕ੍ਰਮ ’ਚ ਭਾਰਤ-ਪਾਕਿ ਦੀਆਂ ਸਰਹੱਦਾਂ ’ਤੇ ਸੁਰੱਖਿਆ ਟੀਮ ਜ਼ਿਆਦਾ ਸਰਗਰਮ ਹੈ। ਸੁਰੱਖਿਆ ਦੇ ਮੱਦੇਨਜ਼ਰ ਇਸ ਸੰਵੇਦਨਸ਼ੀਲ ਇਲਾਕੇ ਨੂੰ ਅਰਧ-ਫੌਜੀ ਬਲਾਂ ਦੇ ਹਵਾਲੇ ਕੀਤਾ ਜਾਣਾ ਚਾਹੀਦਾ ਹੈ।
ਪੜ੍ਹੋ ਇਹ ਵੀ ਖ਼ਬਰ - ਪਤਲੇ ਕਰਨ ਦਾ ਝਾਂਸਾ ਦੇ ਜਿੰਮ ਸੰਚਾਲਕ ਨੇ 6 ਸਾਲ ਤੱਕ ਬਲੈਕਮੇਲ ਕਰਕੇ ਕੀਤਾ ਜਬਰ-ਜ਼ਿਨਾਹ, ਵਿਦੇਸ਼ ਜਾ ਵਾਇਰਲ ਕੀਤੀ ਅਸ਼ਲੀਲ ਵੀਡੀਓ
ਜਲੰਧਰ ਜ਼ਿਲ੍ਹੇ 'ਚ ਕੋਰੋਨਾ ਕਾਰਨ 81 ਸਾਲਾ ਬਜ਼ੁਰਗ ਦੀ ਮੌਤ, ਇਕ ਨਵਾਂ ਕੇਸ ਮਿਲਿਆ
NEXT STORY