ਜਲੰਧਰ,(ਵੈਬ ਡੈਸਕ) : ਪੰਜਾਬ ਦੀ ਸਰਹੱਦ ਨੇੜੇ ਅੱਜ ਪਾਕਸਿਤਾਨ ਦੇ ਐਫ-16 ਲੜਾਕੂ ਜਹਾਜ਼ ਦੇਖੇ ਗਏ, ਜਿਨ੍ਹਾਂ ਦੀ ਗਿਣਤੀ 4 ਸੀ। ਸੋਮਵਾਰ ਸਵੇਰੇ 3 ਵਜੇ ਜਦੋਂ ਪੂਰਾ ਦੇਸ਼ ਸੌਂ ਰਿਹਾ ਸੀ ਤਾਂ ਪਾਕਿਸਤਾਨੀ ਆਪਣੀ ਕਾਇਰਤਾ ਦਿਖਾਉਣ 'ਚ ਰੁੱਝੇ ਹੋਏ ਸਨ। ਪਾਕਿਸਤਾਨ ਨੇ ਆਪਣੇ ਐੱਫ-16 ਜਹਾਜ਼ਾਂ ਦੇ ਨਾਲ ਭਾਰਤੀ ਹਵਾਈ ਹੱਦ 'ਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਪਰ ਉਹ ਨਾਕਾਮ ਰਿਹਾ। ਭਾਰਤੀ ਹਵਾਈ ਫੌਜ ਦੇ ਜਹਾਜ਼ਾਂ ਨੇ ਉਨ੍ਹਾਂ ਨੂੰ ਖਦੇੜ ਦਿੱਤਾ।
ਸੂਤਰਾਂ ਮੁਤਾਬਕ ਸੋਮਵਾਰ ਨੂੰ ਸਵੇਰੇ 3 ਵਜੇ ਭਾਰਤੀ ਹਵਾਈ ਫੌਜ ਦੇ ਰਾਡਾਰ ਨੇ ਪੰਜਾਬ ਦੇ ਖੇਮਕਰਨ ਸੈਕਟਰ 'ਚ ਪਾਕਿਸਤਾਨੀ ਹਵਾਈ ਫੌਜ ਦੇ 4 ਜਹਾਜ਼ਾਂ ਨੂੰ ਡਿਟੈਕਟ ਕੀਤਾ। ਇਹ ਜਹਾਜ਼ ਪਾਕਿਸਤਾਨੀ ਹਵਾਈ ਫੌਜ ਦੇ ਐੱਫ-16 ਜਹਾਜ਼ ਸਨ, ਜੋ ਪੂਰੀ ਤਰ੍ਹਾਂ ਹਥਿਆਰਾਂ ਨਾਲ ਲੈਸ ਸਨ ਅਤੇ ਬਾਰਡਰ ਦੇ ਨੇੜੇ ਉੱਡ ਰਹੇ ਸਨ, ਜਿਸ ਨੂੰ ਵੇਖਦੇ ਹੋਏ ਭਾਰਤੀ ਹਵਾਈ ਫੌਜ ਦੇ ਸੁਖੋਈ ਅਤੇ ਮਿਰਾਜ ਜਹਾਜ਼ਾਂ ਨੇ ਉਡਾਣ ਭਰੀ ਅਤੇ ਪਾਕਿਸਤਾਨੀ ਹਵਾਈ ਫੌਜ ਦੇ ਜਹਾਜ਼ਾਂ ਨੂੰ ਭਜਾ ਦਿੱਤਾ।
ਮੰਨਿਆ ਜਾ ਰਿਹਾ ਹੈ ਕਿ ਮਿਸ਼ਨ ਸ਼ਕਤੀ ਨੂੰ ਲੈ ਕੇ ਪਾਕਿਸਤਾਨ ਬੌਖਲਾਇਆ ਹੋਇਆ ਹੈ ਕਿਉਂਕਿ ਭਾਰਤ ਦੁਨੀਆ ਦਾ ਚੌਥਾ ਅਜਿਹਾ ਦੇਸ਼ ਬਣ ਗਿਆ ਹੈ, ਜੋ ਦੁਸ਼ਮਣ ਦੀ ਸੈਟੇਲਾਈਟ ਨੂੰ ਪੁਲਾੜ ਵਿਚ ਹੀ ਤਬਾਹ ਸਕਦਾ ਹੈ। ਮਿਸ਼ਨ ਸ਼ਕਤੀ ਤੋਂ ਬਾਅਦ ਪਾਕਿਸਤਾਨ ਹੁਣ ਭਾਰਤ ਦੀ ਜਾਸੂਸੀ ਨਹੀਂ ਕਰ ਸਕੇਗਾ। ਇਸੇ ਕਾਰਨ ਉਹ ਬੌਖਲਾਇਆ ਹੋਇਆ ਹੈ ਤੇ ਅਜਿਹੀਆਂ ਹਰਕਤਾਂ ਕਰ ਰਿਹਾ ਹੈ। ਚੀਨ ਨੇ ਵੀ ਇਸ ਮਾਮਲੇ ਵਿਚ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ, ਜਿਸ ਨਾਲ ਪਾਕਿਸਤਾਨ ਖੁਸ਼ ਹੋ ਸਕੇ, ਸਗੋਂ ਉਹ ਵੀ ਡਰਿਆ ਹੋਇਆ ਹੈ।
ਪੰਥ ਰਤਨ ਗੁਰਚਰਨ ਸਿੰਘ ਟੌਹੜਾ ਦੀ ਬਰਸੀ ਮੌਕੇ ਅਕਾਲੀ ਦਲ 'ਤੇ ਤਿੱਖੇ ਵਾਰ
NEXT STORY