ਜਲਾਲਾਬਾਦ (ਆਦਰਸ਼,ਜਤਿੰਦਰ) : ਥਾਣਾ ਅਮੀਰ ਖਾਸ ਦੀ ਪੁਲਸ ਵੱਲੋਂ ਪਿੰਡ ਸਵਾਹ ਵਾਲਾ ਵਿਖੇ ਸੋਮਵਾਰ ਨੂੰ ਇਕ ਵਿਅਕਤੀ ਦੀ ਬੇਰਹਿਮੀ ਦੇ ਨਾਲ ਕੁੱਟਮਾਰ ਕਰਕੇ ਕਤਲ ਕਰਨ ਦੇ ਦੋਸ਼ ’ਚ 2 ਔਰਤਾਂ ਸਣੇ 4 ਲੋਕਾਂ ਵਿਰੁੱਧ ਮੁਕੱਦਮਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ.ਐੱਚ.ਓ. ਸ਼ਿਮਲਾ ਰਾਣੀ ਨੇ ਦੱਸਿਆ ਕਿ ਮ੍ਰਿਤਕ ਹੰਸਾ ਦੇ ਭਰਾ ਫੁੱਮਣ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਸੁਆਹ ਵਾਲਾ ਵੱਲੋਂ ਪੁਲਸ ਕੋਲ ਬਿਆਨ ਦਰਜ ਕਰਵਾਏ ਗਏ ਹਨ ਕਿ ਉਸਦੇ ਛੋਟੇ ਭਰਾ ਹੰਸਾ ਸਿੰਘ ਨੇ ਬਿੱਟੂ ਸਿੰਘ ਪੁੱਤਰ ਸੁਰੈਣ ਸਿੰਘ ਵਾਸੀ ਸੁਆਹ ਵਾਲਾ ਨੂੰ ਕਰੀਬ 6 ਮਹੀਨੇ ਪਹਿਲਾਂ 50 ਹਜ਼ਾਰ ਰੁਪਏ ਵਿਆਜ 'ਤੇ ਦਿੱਤੇ ਹੋਏ ਸੀ, ਜੋ ਪੈਸੇ ਬਿੱਟੂ ਸਿੰਘ ਉਸਦੇ ਭਰਾ ਨੂੰ ਵਾਪਸ ਨਹੀਂ ਕਰ ਰਿਹਾ ਸੀ, ਜਦੋ ਕਿ ਮੇਰੇ ਭਰਾ ਹੰਸਾ ਸਿੰਘ ਨੇ ਕਈ ਵਾਰ ਪੈਸਿਆਂ ਦੀ ਮੰਗ ਕੀਤੀ ਗਈ।
ਬੀਤੇ ਦਿਨੀਂ ਸੋਮਵਾਰ ਨੂੰ ਦੁਪਹਿਰ ਬਾਅਦ ਕਰੀਬ 4.15 ਵਜੇ ਦਾ ਸਮਾਂ ਹੋਵੇਗਾ ਕਿ ਉਸਦਾ ਭਰਾ ਹੰਸਾ ਸਿੰਘ ਆਪਣੇ ਘਰ ਤੋਂ ਬਾਹਰ ਫਿਰਨੀ ਨੂੰ ਜਾ ਰਿਹਾ ਸੀ ਅਤੇ ਜਦੋਂ ਬਿੱਟੂ ਸਿੰਘ ਦੇ ਘਰ ਦੇ ਨੇੜੇ ਪੁੱਜਾ ਤਾਂ ਉਸਦੇ ਭਰ ਹੰਸਾ ਸਿੰਘ ਨੂੰ ਖਿੱਚ ਕੇ ਆਪਣੇ ਘਰ ਲੈ ਗਏ। ਇਸ ਬਾਰੇ ਉਨ੍ਹਾਂ ਨੂੰ ਪਤਾ ਲੱਗਾ ਤਾਂ ਉਹ ਅਤੇ ਉਸਦੇ ਭਰਾ ਹੰਸਾ ਸਿੰਘ ਦਾ ਲੜਕਾ ਮੰਗਲ ਸਿੰਘ ਜੋ ਕਿ ਬਿੱਟੂ ਸਿੰਘ ਦੇ ਘਰ ਵਾਲੀ ਗਲੀ ਵਿਚ ਗਏ ਅਤੇ ਦੇਖਿਆ ਕਿ ਬਿੱਟੂ ਸਿੰਘ, ਉਸਦੀ ਪਤਨੀ ਰਾਜ ਰਾਣੀ, ਜੱਗਾ ਸਿੰਘ ਅਤੇ ਗੀਤਾ ਰਾਣੀ ਘਰ ਦੇ ਵਿਹੜੇ ਵਿਚ ਹੰਸਾ ਸਿੰਘ ਨੂੰ ਬੰਨ੍ਹ ਕੇ ਆਪਣੇ ਹੱਥ ਵਿਚ ਫੜੀਆ ਸੋਟੀਆ ਨਾਲ ਕੁੱਟਮਾਰ ਕਰ ਰਹੇ ਸੀ, ਇਸ 'ਤੇ ਉਨ੍ਹਾਂ ਉੱਚੀ ਉਚੀ ਰੌਲਾ ਪਾਇਆ ਅਤੇ ਇਸ ਦੌਰਾਨ ਆਂਢ-ਗੁਆਂਢ ਦੇ ਹੋਰ ਵੀ ਲੋਕ ਇਕੱਠੇ ਹੋ ਗਏ ਅਤੇ ਇਕੱਠ ਹੁੰਦਾ ਵੇਖ ਕੇ ਬਿੱਟੂ ਸਿੰਘ ਆਦਿ ਨੇ ਉਸਦੇ ਭਰਾ ਹੰਸਾ ਸਿੰਘ ਨੂੰ ਕੁੱਟਣਾ ਬੰਦ ਕਰ ਦਿੱਤਾ।
ਉਨ੍ਹਾਂ ਨੇ ਜਲਦੀ ਨਾਲ ਆਪਣੇ ਭਰਾ ਹੰਸਾ ਸਿੰਘ ਨੂੰ ਉਨ੍ਹਾਂ ਦੇ ਚੁੰਗਲ ’ਚੋਂ ਛੁਡਵਾ ਕੇ ਇਲਾਜ ਲਈ ਸਰਕਾਰੀ ਹਸਪਤਾਲ ਜਲਾਲਾਬਾਦ ਵਿਖੇ ਦਾਖਲ ਕਰਵਾਇਆ। ਜਿੱਥੇ ਡਾਕਟਰਾਂ ਨੇ ਹੰਸਾ ਸਿੰਘ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਐਸ.ਐਚ.ੳ ਸ਼ਿਮਲਾ ਰਾਣੀ ਨੇ ਕਿਹਾ ਕਿ ਪੁਲਸ ਵੱਲੋਂ ਮੁਦਈ ਫੁੱਮਣ ਸਿੰਘ ਦੇ ਬਿਆਨਾਂ ਦੇ ਅਧਾਰ 'ਤੇ ਮੁਲਜ਼ਮ ਬਿੱਟੂ ਸਿੰਘ ਪੁੱਤਰ ਸੁਰੈਣ ਸਿੰਘ, ਰਾਜ ਰਾਣੀ ਪਤਨੀ ਬਿੱਟੂ ਸਿੰਘ, ਜੱਗਾ ਸਿੰਘ ਪੁੱਤਰ ਬਿੱਟੂ ਸਿੰਘ ਅਤੇ ਗੀਤਾ ਰਾਣੀ ਪੁੱਤਰੀ ਬਿੱਟੂ ਸਿੰਘ ਵਾਸੀਆਨ ਸੁਆਹ ਵਾਲਾ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਹੈ। ਐਸ.ਐਚ.ੳ ਸ਼ਿਮਲਾ ਰਾਣੀ ਨੇ ਕਿਹਾ ਕਿ ਮ੍ਰਿਤਕ ਹੰਸਾ ਸਿੰਘ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਗਈ ਅਤੇ ਪੁਲਸ ਵੱਲੋਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਅੰਮ੍ਰਿਤਸਰ ਏਅਰਪੋਰਟ 'ਤੇ ਪੈ ਗਿਆ ਭੜਥੂ, ਫਲਾਈਟ 'ਚੋਂ ਉਤਰੇ ਯਾਤਰੀਆਂ ਦੀ ਤਲਾਸ਼ੀ ਲੈਣ 'ਤੇ ਉੱਡੇ ਹੋਸ਼
NEXT STORY