ਸ਼ਾਹਕੋਟ (ਤ੍ਰੇਹਣ)— ਇਥੋਂ ਦੇ ਪਿੰਡ ਚੱਕ ਬਾਹਮਣੀਆਂ ਨੇੜੇ ਸਤਲੁਜ ਦਰਿਆ 'ਚੋਂ ਇਕ ਅਣਪਛਾਤੀ ਬੱਚੀ ਦੀ ਸ਼ੱਕੀ ਹਾਲਾਤ 'ਚ ਲਾਸ਼ ਮਿਲਣ ਨਾਲ ਇਲਾਕੇ 'ਚ ਸਨਸਨੀ ਫੈਲ ਗਈ। ਡੀ.ਐੱਸ.ਪੀ. ਵਰਿੰਦਰ ਪਾਲ ਸਿੰਘ ਅਤੇ ਥਾਣਾ ਸ਼ਾਹਕੋਟ ਦੇ ਇੰਚਾਰਜ ਸੁਰਿੰਦਰ ਕੁਮਾਰ ਕੰਬੋਜ ਅਤੇ ਜਾਂਚ ਅਧਿਕਾਰੀ ਏ. ਐੱਸ. ਆਈ. ਬਲਵਿੰਦਰ ਸਿੰਘ ਨੇ ਦੱਸਿਆ ਕਿ ਬੁੱਧਵਾਰ ਦੁਪਹਿਰ ਦੇ ਸਮੇਂ ਐੱਸ. ਡੀ.ਆਰ. ਐੱਫ. (ਸਟੇਟ ਡਿਸਚਾਰਜ ਰਿਸਪਾਂਸ ਫੋਸ) ਵੱਲੋਂ ਚੱਕ ਬਾਹਮਣੀਆਂ ਪਿੰਡ ਨੇੜੇ ਸਤਲੁਜ ਦਰਿਆ ਦੇ ਕੋਲ ਇਕ ਕੈਂਪ ਲੱਗਿਆ ਹੋਇਆ ਸੀ ਅਤੇ ਬੋਰਡਿੰਗ ਕਰ ਰਹੇ ਸਨ। ਇਸੇ ਦੌਰਾਨ ਇਕ ਬੱਚੀ ਦੀ ਲਾਸ਼ ਤੈਰਦੇ ਹੋਏ ਵੇਖ ਉਨ੍ਹਾਂ ਨੇ ਤੁਰੰਤ ਸ਼ਾਹਕੋਟ ਦੀ ਪੁਲਸ ਨੂੰ ਸੂਚਨਾ ਦਿੱਤੀ।
ਇਹ ਵੀ ਪੜ੍ਹੋ: ਕਿਸਾਨੀ ਰੰਗ 'ਚ ਰੰਗੀ ਗਈ ਵਿਆਹ ਦੀ 'ਜਾਗੋ', 'ਪੇਚਾ ਪੈ ਗਿਆ ਸੈਂਟਰ' ਨਾਲ ਗੀਤ 'ਤੇ ਪਏ ਭੰਗੜੇ (ਤਸਵੀਰਾਂ)
ਉਨ੍ਹਾਂ ਦੱਸਿਆ ਕਿ ਬੱਚੀ ਨੇ ਫੌਜੀ ਵਰਦੀ ਪਾਈ ਹੋਈ ਸੀ। ਬੱਚੀ ਦਾ ਚਿਹਰਾ ਬੁਰੀ ਤਰ੍ਹਾਂ ਖ਼ਰਾਬ ਹੋ ਚੁੱਕਾ ਹੈ ਅਤੇ ਉਸ ਦਾ ਸਰੀਰ ਵੀ ਫੁੱਲਿਆ ਸੀ। ਬੱਚੀ ਦੇ ਸਰੀਰ ਦੇ ਕੋਲ ਇਕ ਖਿਡੌਣਾ ਵੀ ਸੀ। ਬੱਚੀ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ।
ਭਾਰੀ ਵਸਤੂ ਨਾਲ ਬੰਨ੍ਹ ਦਰਿਆ 'ਚ ਸੁੱਟੀ ਗਈ ਬੱਚੀ ਦੀ ਲਾਸ਼
ਮੌਕੇ 'ਤੇ ਪਹੁੰਚੀ ਪੁਲਸ ਵੱਲੋਂ ਲਾਸ਼ ਨੂੰ ਬਾਹਰ ਕੱਢਿਆ ਗਿਆ। ਪੁਲਸ ਮੁਤਾਬਕ ਬੱਚੀ ਦੇ ਸਰੀਰ ਨਾਲ ਕੋਈ ਭਾਰੀ ਵਸਤੂ ਬੰਨ੍ਹ ਕੇ ਅਤੇ ਨਾਲ ਹੀ ਖਿਲੌਣੇ ਰੱਖ ਕੇ ਦਰਿਆ 'ਚ ਸੁੱਟਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਨੇੜੇ ਦੇ ਲੋਕਾਂ ਨਾਲ ਸ਼ੁਰੂਆਤੀ ਜਾਂਚ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਛੋਟੀ ਜਿਹੀ ਬੱਚੀ ਦਾ ਸਸਕਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਹੋ ਸਕਦਾ ਹੈ ਕਿ ਛੋਟੇ ਬੱਚੇ ਨੂੰ ਸਾੜਦੇ ਨਹੀਂ ਹਨ, ਇਸ ਲਈ ਉਸ ਨੂੰ ਦਰਿਆ 'ਚ ਵਹਾ ਦਿੱਤਾ ਗਿਆ ਹੋਵੇ। ਪੁਲਸ ਨੇ ਉਕਤ ਬੱਚੀ ਦੀ ਲਾਸ਼ ਨੂੰ ਨਕੋਦਰ ਦੇ ਸਰਕਾਰੀ ਹਸਪਤਾਲ 'ਚ ਪੋਸਟਮਾਰਟਮ ਲਈ ਭੇਜ ਦਿੱਤਾ ਅਤੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਨੋਟ: ਪੰਜਾਬ 'ਚ ਆਏ ਦਿਨ ਵਾਪਰ ਰਹੀਆਂ ਇਹੋ ਜਿਹੀਆਂ ਘਟਨਾਵਾਂ ਲਈ ਕੌਣ ਹੈ ਜ਼ਿੰਮੇਵਾਰ, ਕੁਮੈਂਟ ਕਰਕੇ ਦਿਓ ਆਪਣੀ ਰਾਏ
ਇਹ ਵੀ ਪੜ੍ਹੋ: ਭਾਰਤ ਬੰਦ ਦੌਰਾਨ ਜਲੰਧਰ 'ਚ ਗੁੰਡਾਗਰਦੀ, ਹਥਿਆਰਬੰਦ ਨੌਜਵਾਨਾਂ ਨੇ ਫੈਕਟਰੀ ਕਾਮਿਆਂ ਦੀ ਕੀਤੀ ਕੁੱਟਮਾਰ
ਟਿਕਰੀ ਸਰਹੱਦ 'ਤੇ ਲੱਗਣਗੇ ਕਿਸਾਨਾਂ ਦੇ ਪੱਕੇ ਡੇਰੇ, ਗਿੱਪੀ ਗਰੇਵਾਲ ਨੇ ਵੀਡੀਓ ਸਾਂਝੀ ਕਰ ਦਿੱਤਾ ਸਬੂਤ
NEXT STORY