ਟਾਂਡਾ ਉੜਮੁੜ (ਪੰਡਿਤ, ਮੋਮੀ, ਕੁਲਦੀਸ਼)- ਟਾਂਡਾ ਦੇ ਪਿੰਡ ਮਿਆਣੀ ਨਾਲ ਸਬੰਧਤ ਨੌਜਵਾਨ ਦੀ ਇਟਲੀ ’ਚ ਹੋਏ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਪੂਨਮਦੀਪ ਸਿੰਘ ਸ਼ੈਰੀ (26) ਪੁੱਤਰ ਸਵਰਗਵਾਸੀ ਹਰਭਜਨ ਸਿੰਘ ਦੇ ਰੂਪ ਵਿਚ ਹੋਈ ਹੈ।
ਇਹ ਵੀ ਪੜ੍ਹੋ : ‘ਸੰਡੇ ਲਾਕਡਾਊਨ’ ਦੌਰਾਨ ਜਲੰਧਰ ਦੀਆਂ ਸੜਕਾਂ ’ਤੇ ਪਸਰਿਆ ਸੰਨਾਟਾ, ਬਾਜ਼ਾਰ ਰਹੇ ਮੁਕੰਮਲ ਬੰਦ

ਸ਼ੈਰੀ ਨਾਲ ਹੋਈ ਅਣਹੋਣੀ ਬਾਰੇ ਉਸ ਦੀ ਮਾਤਾ ਮਨਜੀਤ ਕੌਰ ਨੂੰ ਐਤਵਾਰ ਦੁਪਹਿਰ ਇਟਲੀ ਤੋਂ ਆਏ ਫੋਨ ਤੋਂ ਪਤਾ ਲੱਗਾ। ਸ਼ੈਰੀ ਪਿਛਲੇ 10 ਸਾਲ ਤੋਂ ਇਟਲੀ ਦੇ ਮਾਨਤੋਵਾ ਸ਼ਹਿਰ ਵਿਚ ਰਹਿ ਰਿਹਾ ਸੀ।
ਇਹ ਵੀ ਪੜ੍ਹੋ : ਫਗਵਾੜਾ ’ਚ ਦਿਨ-ਦਿਹਾੜੇ ਗੈਂਗਵਾਰ, ਸ਼ਰੇਆਮ ਗੋਲੀਆਂ ਨਾਲ ਭੁੰਨਿਆ ਦੋ ਬੱਚਿਆਂ ਦਾ ਪਿਓ

ਉਸ ਦਾ ਇਕ ਭਰਾ ਪਰਿਵਾਰ ਸਮੇਤ ਕੈਨੇਡਾ ਰਹਿੰਦਾ ਹੈ ਅਤੇ ਮਾਤਾ ਪਿੰਡ ਮਿਆਣੀ ਰਹਿੰਦੀ ਹੈ। ਦੱਸਿਆ ਜਾ ਰਿਹਾ ਹੈ ਕਿ ਆਪਣੇ ਘਰ ਆਉਂਦੇ ਸਮੇਂ ਉਸ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ਕਾਰਨ ਉਸਦੀ ਮੌਕੇ ’ਤੇ ਮੌਤ ਹੋ ਗਈ।


ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
'ਕੋਰੋਨਾ' ਕਹਿਰ ਦੌਰਾਨ 'ਪੰਜਾਬ ਵਜ਼ਾਰਤ' ਦੀ ਅਹਿਮ ਮੀਟਿੰਗ ਅੱਜ, ਆਕਸੀਜਨ ਦੀ ਘਾਟ 'ਤੇ ਹੋਵੇਗੀ ਚਰਚਾ
NEXT STORY