ਜਲੰਧਰ (ਸੋਨੂੰ)— ਜਲੰਧਰ ਦੇ ਸੋਢਲ ਫਾਟਕ ’ਤੇ ਟਰੇਨ ਦੀ ਲਪੇਟ ’ਚ ਆਉਣ ਕਰਕੇ ਇਕ ਬਾਈਕ ਸਵਾਰ ਦੀ ਮੌਤ ਹੋ ਗਈ। ਬੰਦ ਫਾਟਕ ਹੋਣ ਕਰਕੇ ਬਾਈਕ ਸਵਾਰ ਫਾਟਕ ਦੇ ਹੇਠਾਂ ਤੋਂ ਨਿਕਲ ਰਿਹਾ ਸੀ ਕਿ ਡੀਲੈਕਸ ਟਰੇਨ ਦੀ ਲਪੇਟ ’ਚ ਆ ਗਿਆ। ਮਿ੍ਰਤਕ ਦੀ ਪਛਾਣ ਗੁਰਮੇਲ ਵਾਸੀ ਨੰਗਲ ਸਲੇਮਪੁਰ ਦੇ ਰੂਪ ’ਚ ਹੋਈ ਹੈ।
ਜਾਣਕਾਰੀ ਦਿੰਦੇ ਹੋਏ ਜੀ.ਆਰ.ਪੀ. ਦੇ ਏ. ਐੱਸ. ਆਈ. ਹੀਰਾ ਸਿੰਘ ਨੇ ਦੱਸਿਆ ਕਿ ਟਰੇਨ ਦੀ ਲਪੇਟ ’ਚ ਆਉਣ ਕਰਕੇ ਵਿਅਕਤੀ ਦੀ ਮੌਤ ਹੋਈ ਹੈ। ਉਨ੍ਹਾਂ ਕਿਹਾ ਕਿ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਇਹ ਵੀ ਪੜ੍ਹੋ : ਅਮਰੀਕਾ ’ਚ ਗੋਲੀਆਂ ਮਾਰ ਕੇ ਕਤਲ ਕੀਤੇ ਸਿੱਖਾਂ ’ਚ ਹੁਸ਼ਿਆਰਪੁਰ ਦਾ ਜਸਵਿੰਦਰ ਵੀ ਸ਼ਾਮਲ, ਪਰਿਵਾਰ ਹਾਲੋ-ਬੇਹਾਲ
ਉਨ੍ਹਾਂ ਕਿਹਾ ਕਿ ਸਵੇਰੇ 9 ਵਜੇ ਦੇ ਕਰੀਬ ਜਿਸ ਸਮੇਂ ਇਹ ਹਾਦਸਾ ਵਾਪਰਿਆ, ਉਸ ਸਮੇਂ ਨੌਜਵਾਨ ਨੇ ਕੰਨਾਂ ’ਚ ਹੈੱਡਫੋਨ ਲਗਾਏ ਹੋਏ ਹਨ, ਜਿਸ ਕਰਕੇ ਉਸ ਨੂੰ ਆਵਾਜ਼ ਦਾ ਪਤਾ ਨਹੀਂ ਲੱਗਾ। ਉਥੇ ਹੀ ਗੈਟਮੇਨ ਸਤਪਾਲ ਨੇ ਦੱਸਿਆ ਕਿ ਨੌਜਵਾਨ ਨੂੰ ਉਨ੍ਹਾਂ ਸਮੇਤ ਹੋਰਾਂ ਲੋਕਾਂ ਨੇ ਵੀ ਆਵਾਜ਼ਾਂ ਮਾਰੀਆਂ ਪਰ ਇਸ ਦੇ ਬਾਵਜੂਦ ਉਹ ਬੰਦ ਫਾਟਕ ਦੇ ਹੇਠਾਂ ਤੋਂ ਨਿਕਲਣ ਲੱਗਾ। ਇਸੇ ਦੌਰਾਨ ਉਹ ਟਰੇਨ ਦੀ ਲਪੇਟ ’ਚ ਆ ਗਿਆ।
ਇਹ ਵੀ ਪੜ੍ਹੋ : ਕਲਯੁਗੀ ਅਧਿਆਪਕ ਦਾ ਸ਼ਰਮਨਾਕ ਕਾਰਾ, ਕੁੜੀ ਨੂੰ ਅਸ਼ਲੀਲ ਵੀਡੀਓ ਵਿਖਾ ਕੀਤੀ ਇਹ ਘਿਨਾਉਣੀ ਹਰਕਤ
ਇਹ ਵੀ ਪੜ੍ਹੋ : ਪਲਾਂ 'ਚ ਉੱਜੜੀਆਂ ਖ਼ੁਸ਼ੀਆਂ, 27 ਸਾਲਾ ਪੁੱਤ ਦੀ ਅਚਾਨਕ ਹੋਈ ਮੌਤ ਨੂੰ ਵੇਖ ਭੁੱਬਾਂ ਮਾਰ ਰੋਇਆ ਪਰਿਵਾਰ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਟਿਕਰੀ ਸਰਹੱਦ ਤੋਂ ਘਰ ਪਰਤਦੇ ਸਮੇਂ ਪਿੰਡ ਹੇੜੀਕੇ ਦੀ ਕਿਸਾਨ ਬੀਬੀ ਨੇ ਰਸਤੇ 'ਚ ਤੋੜਿਆ ਦਮ
NEXT STORY