ਅੰਮ੍ਰਿਤਸਰ: ਪੰਜਾਬ 'ਚ ਨਸ਼ਾ ਲਗਾਤਾਰ ਹੱਸਦੇ-ਵਸਦੇ ਪਰਿਵਾਰਾਂ ਨੂੰ ਤਬਾਹ ਕਰ ਰਿਹਾ ਹੈ। ਅਜਿਹਾ ਹੀ ਇਕ ਮਾਮਲਾ ਪਿੰਡ ਚਾਟੀਵਿੰਡ ਤੋਂ ਸਾਹਮਣੇ ਆਇਆ ਜਿੱਥੇ ਨਸ਼ੇ ਕਾਰਨ ਪਹਿਲਾਂ 2 ਪੁੱਤਰ ਗੁਆ ਚੁੱਕੀ ਔਰਤ ਦੇ ਤੀਜੇ ਮੁੰਡੇ ਨੇ ਵੀ ਨਸ਼ੇ ਦੀ ਓਵਰਡੋਜ਼ ਕਾਰਨ ਦਮ ਤੋੜ ਦਿੱਤਾ।
ਇਹ ਖ਼ਬਰ ਵੀ ਪੜ੍ਹੋ - ਬਿਜਲੀ ਬੋਰਡ ਦਾ ਜੇ.ਈ. ਵਿਜੀਲੈਂਸ ਵੱਲੋਂ ਗ੍ਰਿਫ਼ਤਾਰ, ਖੇਤਾਂ ਤੋਂ ਲੰਘਦੀਆਂ ਤਾਰਾਂ ਹਟਾਉਣ ਲਈ ਲੈ ਰਿਹਾ ਸੀ ਰਿਸ਼ਵਤ
ਅੰਮ੍ਰਿਤਸਰ ਦੇ ਪਿੰਡ ਚਾਟੀਵਿੰਡ 'ਚ ਇਕ ਨੌਜਵਾਨ ਬਿੱਟੂ ਦੀ ਨਸ਼ੇ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਮਾਂ ਰਾਜਬੀਰ ਕੌਰ ਨੇ ਦੱਸਿਆ ਕਿ ਉਸ ਦਾ ਪੁੱਤਰ ਕਾਫੀ ਸਮੇਂ ਤੋਂ ਨਸ਼ੇ ਦੀ ਵਰਤੋਂ ਕਰਦਾ ਸੀ। ਉਸ ਦਾ ਹਸਪਤਾਲ ਤੋਂ ਇਲਾਜ ਵੀ ਕਰਵਾਇਆ ਗਿਆ ਪਰ ਕੋਈ ਫ਼ਰਕ ਨਹੀਂ ਪਿਆ। ਇਸ ਵੇਲੇ ਵੀ ਉਹ ਹਸਪਤਾਲ ਤੋਂ ਦਵਾਈ ਲੈ ਰਿਹਾ ਸੀ। ਦੋ ਦਿਨ ਪਹਿਲਾਂ ਉਸ ਦੇ ਪੁੱਤਰ ਦੀ ਤਬੀਅਤ ਖ਼ਰਾਬ ਹੋ ਗਈ ਅਤੇ ਅੱਜ ਉਸ ਨੇ ਦਮ ਤੋੜ ਦਿੱਤਾ।
ਇਹ ਖ਼ਬਰ ਵੀ ਪੜ੍ਹੋ - ਵਿਆਹ ਵਾਲੇ ਘਰ ਵਿਛ ਗਏ ਸੱਥਰ, ਲਾੜੇ ਨੇ ਚੁੱਕ ਲਿਆ ਖ਼ੌਫ਼ਨਾਕ ਕਦਮ
ਬਜ਼ੁਰਗ ਮਾਂ, 2 ਬੱਚਿਆਂ ਤੇ ਗਰਭਵਤੀ ਪਤਨੀ ਨੂੰ ਰੋਂਦਿਆਂ ਛੱਡ ਗਿਆ ਬਿੱਟੂ
ਮ੍ਰਿਤਕ ਬਿੱਟੂ ਦੇ 2 ਬੱਚੇ ਹਨ ਅਤੇ ਉਸ ਦੀ ਪਤਨੀ ਗਰਭਵਤੀ ਸੀ। ਬਜ਼ੁਰਗ ਮਾਂ ਰਾਜਬੀਰ ਕੌਰ ਦੇ ਦੋ ਪੁੱਤਰ ਪਹਿਲਾਂ ਹੀ ਨਸ਼ੇ ਦੀ ਓਵਰਡੋਜ਼ ਕਾਰਨ ਦਮ ਤੋੜ ਚੁੱਕੇ ਹਨ। ਪਹਿਲੇ ਪੁੱਤਰ ਦੇ ਬੱਚਿਆਂ ਨੂੰ ਵੀ ਰਾਜਬੀਰ ਕੌਰ ਪਾਲ਼ ਰਹੀ ਹੈ ਤੇ ਹੁਣ ਬਿੱਟੂ ਵੀ ਆਪਣਾ ਪਰਿਵਾਰ ਉਸ ਦੇ ਸਹਾਰੇ ਛੱਡ ਗਿਆ ਹੈ। ਰਾਜਬੀਰ ਕੌਰ ਘਰ ਦਾ ਗੁਜ਼ਾਰਾ ਕਰਨ ਲਈ ਲੋਕਾਂ ਦੇ ਘਰਾਂ ਵਿਚ ਕੰਮ ਕਰਦੀ ਹੈ। ਪਰਿਵਾਰ ਦੀ ਆਰਥਿਕ ਹਾਲਤ ਇੰਨੀ ਤਰਸਯੋਗ ਹੈ ਕਿ ਉਨ੍ਹਾਂ ਕੋਲ ਬਿੱਟੂ ਦੇ ਅੰਤਿਮ ਸੰਸਕਾਰ ਲਈ ਪੈਸੇ ਤਕ ਨਹੀਂ ਸਨ ਪਿੰਡ ਦੇ ਲੋਕਾਂ ਨੇ ਪੈਸੇ ਇਕੱਠੇ ਕਰ ਕੇ ਪਰਿਵਾਰ ਨੂੰ ਦਿੱਤੇ ਤਾਂ ਜੋ ਮ੍ਰਿਤਕ ਦਾ ਅੰਤਿਮ ਸੰਸਕਾਰ ਕੀਤਾ ਜਾ ਸਕੇ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਸਵਿਫ਼ਟ ਕਾਰ ਤੇ ਮੋਟਰਸਾਈਕਲ ਦੀ ਜ਼ਬਰਦਸਤ ਟੱਕਰ, ਨੌਜਵਾਨ ਦੀ ਮੌਤ
NEXT STORY