ਲੁਧਿਆਣਾ (ਅਨਿਲ)- ਥਾਣਾ ਸਲੇਮ ਟਾਬਰੀ ਅਧੀਨ ਆਉਂਦੇ ਟਾਈਗਰ ਸਫਾਰੀ ਨੇੜੇ ਇਕ ਸਵਾਰੀ ਲੈ ਕੇ ਜਾ ਰਹੇ ਥ੍ਰੀ-ਵ੍ਹੀਲਰ ਅਤੇ ਰਾਂਗ ਸਾਈਡ ਆ ਰਹੇ ਟੈਂਪੂ ਦਰਮਿਆਨ ਟੱਕਰ ਹੋਣ ਕਾਰਨ 4 ਵਿਅਕਤੀ ਗੰਭੀਰ ਰੂਪ ’ਚ ਜ਼ਖਮੀ ਹੋ ਗਏ ਸਨ, ਜਿਨ੍ਹਾਂ ’ਚੋਂ ਇਕ ਨੂੰ ਇਲਾਜ ਲਈ ਚੰਡੀਗੜ੍ਹ ਪੀ. ਜੀ. ਆਈ. ਹਸਪਤਾਲ ਰੈਫਰ ਕਰ ਦਿੱਤਾ ਗਿਆ, ਜਿੱਥੇ ਇਲਾਜ ਦੌਰਾਨ 3 ਦਿਨ ਬਾਅਦ ਉਸ ਵਿਅਕਤੀ ਦੀ ਮੌਤ ਹੋ ਗਈ।
ਜਾਣਕਾਰੀ ਦਿੰਦਿਆਂ ਥਾਣਾ ਮੁਖੀ ਜੈਦੀਪ ਜਾਖੜ ਨੇ ਦੱਸਿਆ ਕਿ ਪੁਲਸ ਨੂੰ ਸ਼ਿਕਾਇਤਕਰਤਾ ਹਰਲੀਨ ਅਰੋੜਾ ਪਤਨੀ ਕਪਿਲ ਪਸਰੀਚਾ ਵਾਸੀ ਸਿਲਵਰ ਕੁੰਜ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ 17 ਜੂਨ ਨੂੰ ਉਹ ਆਪਣੇ ਭਰਾ ਦੇ ਸਾਲੇ ਬਲਜੀਤ ਸਿੰਘ ਪੁੱਤਰ ਮਨੋਜਰ ਸਿੰਘ ਵਾਸੀ ਡੇਰਾ ਅਕਲਪੁਰ ਰੋਡ, ਫਿਲੌਰ ਦੇ ਨਾਲ ਥ੍ਰੀ-ਵ੍ਹੀਲਰ ’ਚ ਬੈਠ ਕੇ ਲੁਧਿਆਣਾ ਵੱਲ ਜਾ ਰਹੀ ਸੀ।
ਇਹ ਖ਼ਬਰ ਵੀ ਪੜ੍ਹੋ - ਗੁਆਂਢੀ ਨੇ ਰੋਲ਼ੀ 13 ਸਾਲਾ ਬੱਚੀ ਦੀ ਪੱਤ, 6 ਮਹੀਨਿਆਂ ਤਕ ਬਣਾਉਂਦਾ ਰਿਹਾ ਹਵਸ ਦਾ ਸ਼ਿਕਾਰ
ਜਦੋਂ ਉਨ੍ਹਾਂ ਦਾ ਥ੍ਰੀ-ਵ੍ਹੀਲਰ ਟਾਈਗਰ ਸਫਾਰੀ ਨੇੜੇ ਪੁੱਜਾ ਤਾਂ ਤੁਲਸੀ ਰੋਡ ’ਤੇ ਰਾਂਗ ਸਾਈਡ ਤੋਂ ਆ ਰਹੇ ਇਕ ਟੈਂਪੂ ਨੇ ਸਿੱਧਾ ਉਨ੍ਹਾਂ ਦੇ ਥ੍ਰੀ-ਵ੍ਹੀਲਰ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਬਲਜੀਤ ਸਿੰਘ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਪਹਿਲਾਂ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਹਾਲਤ ਗੰਭੀਰ ਦੇਖਦੇ ਹੋਏ ਉਸ ਨੂੰ ਚੰਡੀਗੜ੍ਹ ਪੀ. ਜੀ. ਆਈ. ਹਸਪਤਾਲ ’ਚ ਰੈਫਰ ਕਰ ਦਿੱਤਾ ਜਿੱਥੇ 20 ਜੂਨ ਨੂੰ ਬਲਜੀਤ ਸਿੰਘ ਦੀ ਮੌਤ ਹੋ ਗਈ।
ਥਾਣਾ ਮੁਖੀ ਨੇ ਦੱਸਿਆ ਕਿ ਪੁਲਸ ਨੇ ਹਰਲੀਨ ਅਰੋੜਾ ਦੀ ਸ਼ਿਕਾਇਤ ’ਤੇ ਅਣਪਛਾਤੇ ਟੈਂਪੂ ਚਾਲਕ ਖਿਲਾਫ ਗੈਰ-ਇਰਾਦਾ ਕਤਲ ਦਾ ਪਰਚਾ ਦਰਜ ਕਰ ਲਿਆ ਹੈ। ਪੁਲਸ ਨੇ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਡਰਾਈਵਿੰਗ ਟਰੈਕ 'ਤੇ ਦਿਮਾਗੀ ਤੌਰ 'ਤੇ ਬੇਕਾਬੂ ਔਰਤ ਨੇ ਕੀਤਾ ਹੰਗਾਮਾ
NEXT STORY