ਕਪੂਰਥਲਾ (ਮਹਾਜਨ)-ਕਪੂਰਥਲਾ ਦੇ ਇਕ ਨੌਜਵਾਨ ਦੀ ਮਨੀਲਾ ਦੇ ਕੰਦਨ ਸ਼ਹਿਰ ਤੋਂ ਸ਼ੱਕੀ ਹਾਲਾਤ ਵਿਚ ਲਾਪਤਾ ਹੋਣ ਦੀ ਸੂਚਨਾ ਮਿਲੀ ਹੈ। ਜਿਸ ਤੋਂ ਬਾਅਦ ਮਨੀਲਾ ’ਚ ਰਹਿੰਦੇ ਉਸ ਦੇ ਰਿਸ਼ਤੇਦਾਰ ਨੌਜਵਾਨ ਦੀ ਭਾਲ ’ਚ ਜੁਟੇ ਹੋਏ ਹਨ। ਕਪੂਰਥਲਾ ਦੇ ਰਹਿਣ ਵਾਲੇ ਨੌਜਵਾਨ ਦੇ ਪਰਿਵਾਰਕ ਮੈਂਬਰ ਚਿੰਤਤ ਹਨ। ਲਾਪਤਾ ਨੌਜਵਾਨ ਦੇ ਪਰਿਵਾਰ ਨੇ ਭਾਰਤ ਸਰਕਾਰ ਅਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਪੁੱਤਰ ਨੂੰ ਲੱਭਣ ਵਿਚ ਮਦਦ ਕੀਤੀ ਜਾਵੇ।
ਇਲਾਕੇ ਦੇ ਮੁਹੱਬਤ ਨਗਰ ਦੇ ਵਸਨੀਕ ਬੂਟਾ ਰਾਮ ਨੇ ਦੱਸਿਆ ਕਿ ਉਸ ਦਾ ਪੁੱਤਰ ਪਵਿੱਤਰ ਪ੍ਰੀਤ ਸਿੰਘ ਦਿਓਲ (ਪ੍ਰਿੰਸ) (25 ਸਾਲ) ਪਿਛਲੇ 5 ਸਾਲਾਂ ਤੋਂ ਮਨੀਲਾ ਦੇ ਕੰਦਨ ਸ਼ਹਿਰ ’ਚ ਰਹਿ ਰਿਹਾ ਹੈ ਅਤੇ ਫਾਈਨਾਂਸ ਦਾ ਕਾਰੋਬਾਰ ਕਰਦਾ ਹੈ। ਉਸ ਦਾ ਪੁੱਤਰ ਪ੍ਰਿੰਸ 15 ਫਰਵਰੀ ਨੂੰ ਕੰਮ ’ਤੇ ਗਿਆ ਸੀ ਪਰ ਵਾਪਸ ਨਹੀਂ ਆਇਆ।
ਇਹ ਵੀ ਪੜ੍ਹੋ: 10ਵੀਂ ਦਾ ਪੇਪਰ ਦੇਣ ਮਗਰੋਂ ਮੁੰਡੇ ਨੇ ਕੀਤੀ ਖ਼ੁਦਕੁਸ਼ੀ, ਦੋ ਭੈਣਾਂ ਦਾ ਸੀ ਇਕਲੌਤਾ ਭਰਾ, ਮਚਿਆ ਚੀਕ-ਚਿਹਾੜਾ
ਬੀਤੀ 15 ਫਰਵਰੀ ਨੂੰ ਦੁਪਹਿਰ 12 ਵਜੇ ਦੇ ਕਰੀਬ ਉਸ ਨੇ ਪੈਟਰੋਲ ਪੰਪ ਤੋਂ ਬਾਈਕ ’ਚ ਤੇਲ ਵੀ ਭਰਵਾਇਆ, ਜੋਕਿ ਪੰਪ ’ਤੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਤੋਂ ਪਤਾ ਲੱਗਾ ਹੈ। ਉਦੋਂ ਤੋਂ ਉਸ ਦੇ ਪੁੱਤਰ ਪ੍ਰਿੰਸ ਦਾ ਮੋਬਾਇਲ ਵੀ ਬੰਦ ਹੈ। ਲਾਪਤਾ ਨੌਜਵਾਨ ਦੇ ਪਿਤਾ ਬੂਟਾ ਰਾਮ ਨੇ ਦੱਸਿਆ ਕਿ ਕੰਦਨ ਸ਼ਹਿਰ ਵਿਚ ਰਹਿੰਦੇ ਉਸ ਦੇ ਰਿਸ਼ਤੇਦਾਰ ਉਸ ਦੇ ਪੁੱਤਰ ਦੀ ਭਾਲ ਵਿਚ ਜੁਟੇ ਹੋਏ ਹਨ ਪਰ ਅਜੇ ਤੱਕ ਕੋਈ ਸੁਰਾਗ ਨਹੀਂ ਮਿਲਿਆ ਹੈ। ਜ਼ਿਕਰਯੋਗ ਹੈ ਕਿ ਵਿਦੇਸ਼ਾਂ ’ਚ ਫਸੇ ਭਾਰਤੀਆਂ ਦੀ ਵਾਪਸੀ ਲਈ ਆਸ ਦੀ ਕਿਰਨ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਇਨ੍ਹੀਂ ਦਿਨੀਂ ਇਕ ਸਮਾਗਮ ਲਈ ਮਨੀਲਾ ਗਏ ਹੋਏ ਹਨ। ਬੂਟਾ ਰਾਮ ਨੇ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਬੇਨਤੀ ਕੀਤੀ ਹੈ ਕਿ ਉਹ ਉਨ੍ਹਾਂ ਦੇ ਪੁੱਤਰ ਨੂੰ ਲੱਭਣ ’ਚ ਉਨ੍ਹਾਂ ਦੀ ਮਦਦ ਕਰਨ।
ਇਹ ਵੀ ਪੜ੍ਹੋ: ਪੰਜਾਬ ਐਗਰੋ ਦਾ ਵੱਡਾ ਫ਼ੈਸਲਾ, ਮਿਡ-ਡੇ-ਮੀਲ ਲਈ ਸੂਬੇ ਦੇ ਸਕੂਲਾਂ 'ਚ ਭੇਜੇਗੀ ਕਿੰਨੂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਤੇਜ਼ ਹਨ੍ਹੇਰੀ ਕਾਰਨ ਟੁੱਟੀਆਂ ਬਿਜਲੀ ਦੀਆਂ ਤਾਰਾਂ, ਲੋਕ ਪਰੇਸ਼ਾਨ
NEXT STORY