ਬੁਢਲਾਡਾ (ਬਾਂਸਲ)- ਪੰਜਾਬ ਦੇ ਬੁਢਲਾਡਾ ਸ਼ਹਿਰ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਸਥਾਨਕ ਸ਼ਹਿਰ ਦੇ ਇਕ ਨਿੱਜੀ ਰਿਜ਼ਾਰਟ ’ਚ ਵਿਆਹ ਦੌਰਾਨ ਲਾਵਾਂ ਸਮੇਂ ਲਾੜੇ ਦੀ ਮਸ਼ੂਕ ਪੁੱਜ ਗਈ ਤੇ ਉਸ ਨੇ ਆਪਣੀਆਂ ਸਾਥਣਾਂ ਸਣੇ ਸਮਾਗਮ 'ਚ ਭੜਥੂ ਪਾ ਦਿੱਤਾ ਤੇ ਲਾੜੇ ਦੀ ਕੁੱਟਮਾਰ ਕੀਤੀ।
ਜਾਣਕਾਰੀ ਅਨੁਸਾਰ ਸਥਾਨਕ ਸ਼ਹਿਰ ਅੰਦਰ ਹਰਿਆਣਾ ਦੇ ਪਿੰਡ ਤਲਵਾੜੇ ਦਾ ਸਰਕਾਰੀ ਮਾਸਟਰ ਵਿਆਹ ਲਈ ਬਰਾਤ ਲੈ ਕੇ ਸ਼ਹਿਰ ਦੇ ਇਕ ਨਿੱਜੀ ਰਿਜ਼ਾਰਟ ਵਿਚ ਪੁੱਜਾ ਅਤੇ ਗੁਰੂ ਮਰਿਆਦਾ ਅਨੁਸਾਰ ਜਿਉਂ ਹੀ ਲਾਵਾਂ ਦੀ ਰਸਮ ਪੂਰੀ ਕੀਤੀ ਤਾਂ ਅਚਾਨਕ ਲਾੜੇ ਦੀ ਮਸ਼ੂਕ ਨੇ ਆਪਣੀਆਂ ਕੁਝ ਸਾਥਣਾਂ ਲੈ ਕੇ ਰਿਜ਼ਾਰਟ ਦੇ ਬਾਹਰ ਆ ਕੇ ਹੱਲਾ-ਗੁੱਲਾ ਕਰਦਿਆਂ ਲਾੜੇ ਦੀ ਕੁੱਟਮਾਰ ਕਰ ਦਿੱਤੀ।
ਸਥਿਤੀ ਤਣਾਅਪੂਰਨ ਨੂੰ ਦੇਖਦਿਆਂ ਮੌਕੇ ’ਤੇ ਮੌਜੂਦ ਲੋਕਾਂ ਨੇ ਸਿਟੀ ਪੁਲਸ ਨੂੰ ਸੂਚਿਤ ਕੀਤਾ, ਜਿੱਥੇ ਪੁਲਸ ਨੇ ਸਬੰਧਤ ਲਾੜਾ ਅਤੇ ਲਾੜੀ ਦਾ ਪਰਿਵਾਰ ਅਤੇ ਮਸ਼ੂਕ ਨੂੰ ਸਾਥਣਾਂ ਸਣੇ ਥਾਣੇ ਲਿਆਂਦਾ। ਵਿਆਹ ’ਚ ਆਏ ਕੁਝ ਬਰਾਤੀਆਂ ਨਾਲ ਗੱਲਬਾਤ ਕਰਨ ’ਤੇ ਉਨ੍ਹਾਂ ਦੱਸਿਆ ਕਿ ਪਿੰਡ ਤਲਵਾੜਾ ਦਾ ਇਕ ਮਾਸਟਰ ਕੁਝ ਅਰਸਾ ਪਹਿਲਾ ਜਲੰਧਰ ਸ਼ਹਿਰ ਦੇ ਫਿਲੌਰ ਇਲਾਕੇ ’ਚ ਆਪਣੀ ਡਿਊਟੀ ਨਿਭਾ ਰਿਹਾ ਸੀ।
ਇਹ ਵੀ ਪੜ੍ਹੋ- '40 ਲੱਖ ਲਾ ਕੇ ਪੁੱਤ ਨੂੰ ਭੇਜਿਆ ਸੀ ਅਮਰੀਕਾ, ਕਿਵੇਂ ਲਾਹਾਂਗੇ ਕਰਜ਼ਾ....', ਕੈਮਰੇ ਅੱਗੇ ਫੁੱਟ-ਫੁੱਟ ਰੋਇਆ ਪਿਓ
ਇਸ ਦੌਰਾਨ ਉਹ ਫਿਲੌਰ ਨਜ਼ਦੀਕੀ ਇਕ ਪ੍ਰਾਈਵੇਟ ਟੀਚਰ ਨਾਲ ਪਿਛਲੇ 3 ਸਾਲਾਂ ਤੋਂ ਪਿਆਰ ਦੀਆਂ ਪੀਂਘਾਂ ਝੂਟਦਾ ਆ ਰਿਹਾ ਸੀ। ਵਿਆਹ ਤੋਂ ਇਕ ਦਿਨ ਪਹਿਲਾਂ ਲਾੜੇ ਨੇ ਉਕਤ ਕੁੜੀ ਨਾਲ ਵੀਡਿਓ ਕਾਲ ਵੀ ਕੀਤੀ ਕਿ ਉਹ ਆਪਣੀ ਮਾਸੀ ਦੇ ਮੁੰਡੇ ਦੇ ਵਿਆਹ ਜਾ ਰਿਹਾ ਹੈ।
ਇਸ ਮਗਰੋਂ ਕੁੜੀ ਨੂੰ ਸ਼ੱਕ ਹੋਇਆ ਕਿ ਮਾਸਟਰ ਉਸ ਨਾਲ ਧੋਖਾ ਕਰ ਰਿਹਾ ਹੈ। ਇਸ ਮਗਰੋਂ ਉਹ ਆਪਣੀਆਂ ਸਾਥਣਾਂ ਨੂੰ ਨਾਲ ਲੈ ਕੇ ਰਿਜ਼ਾਰਟ ’ਚ ਪਹੁੰਚ ਗਈ ਅਤੇ ਆਉਂਦਿਆਂ ਹੀ ਹੰਗਾਮਾ ਕਰ ਦਿੱਤਾ। ਫਿਲਹਾਲ ਪੁਲਸ ਮਾਮਲੇ ਦੀ ਪੂਰੀ ਜਾਂਚ ਕਰ ਰਹੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਗੱਡੀ ਚਲਾਉਂਦਿਆਂ ਕਦੇ ਨਾ ਕਰੋ ਇਹ 5 ਗਲਤੀਆਂ, ਨਹੀਂ ਤਾਂ ਲਾਇਸੈਂਸ ਹੋ ਸਕਦੈ ਸਸਪੈਂਡ
NEXT STORY