ਅੰਮ੍ਰਿਤਸਰ- ਅੱਜ ਅਮਰੀਕਾ ਤੋਂ ਡਿਪੋਰਟ ਹੋ ਕੇ ਅੰਮ੍ਰਿਤਸਰ ਪੁੱਜ ਰਹੇ ਭਾਰਤੀਆਂ ਦਾ ਜਹਾਜ਼ ਲੈਂਡ ਹੋਣ ਹੀ ਵਾਲਾ ਹੈ। ਟਰੰਪ ਸਰਕਾਰ ਦੀ ਇਸ ਸਖ਼ਤ ਕਾਰਵਾਈ ਨੇ ਪੂਰੀ ਦੁਨੀਆ 'ਚ ਤਰਥੱਲੀ ਮਚਾਈ ਹੋਈ ਹੈ ਤੇ ਉੱਥੇ ਹੀ ਲੋਕਾਂ ਨੂੰ ਆਪਣਾ ਸਭ ਕੁੱਝ ਛੱਡ ਕੇ ਵਾਪਸ ਆਪੋ-ਆਪਣੇ ਮੁਲਕਾਂ ਨੂੰ ਭੇਜਿਆ ਜਾ ਰਿਹਾ ਹੈ।
ਇਸੇ ਦੌਰਾਨ ਅੰਮ੍ਰਿਤਸਰ ਜ਼ਿਲ੍ਹੇ ਦਾ ਇਕ ਨੌਜਵਾਨ ਵੀ ਅੱਜ ਡਿਪੋਰਟ ਹੋ ਕੇ ਭਾਰਤ ਵਾਪਸ ਆਵੇਗਾ। ਡਿਪੋਰਟ ਹੋਣ ਦੀ ਜਾਣਕਾਰੀ ਮਿਲਣ ਮਗਰੋਂ 21 ਸਾਲਾ ਨੌਜਵਾਨ ਹਰਪ੍ਰੀਤ ਸਿੰਘ ਦੇ ਪਿੰਡ ਘਣਸ਼ਾਮਪੁਰ 'ਚ ਦੁੱਖ ਦੀ ਲਹਿਰ ਫੈਲ ਗਈ ਹੈ।
ਇਹ ਵੀ ਪੜ੍ਹੋ- ਪਿੰਡ ਖਾਨੋਵਾਲ ਦੇ 2 ਭਰਾ 45-45 ਲੱਖ ਲਾ ਕੇ ਗਏ ਸੀ ਅਮਰੀਕਾ, ਅੱਜ ਦੋਵਾਂ ਦੀ ਹੋਵੇਗੀ ਵਤਨ ਵਾਪਸੀ
ਉਸ ਦੇ ਪਿਤਾ ਦਲੇਰ ਸਿੰਘ ਨੇ ਦੱਸਿਆ ਕਿ ਉਸ ਨੇ 40 ਲੱਖ ਰੁਪਏ ਕਰਜ਼ਾ ਲੈ ਕੇ ਆਪਣੇ ਪੁੱਤ ਨੂੰ ਅਮਰੀਕਾ ਭੇਜਿਆ ਸੀ। ਉਹ ਪਹਿਲਾਂ ਇਟਲੀ ਗਿਆ ਸੀ ਤੇ ਕੁਝ ਮਹੀਨੇ ਉੱਥੇ ਰਹਿਣ ਮਗਰੋਂ ਉਹ ਅਮਰੀਕਾ ਗਿਆ ਸੀ। ਉਹ ਹਾਲੇ ਪਿਛਲੇ ਮਹੀਨੇ ਹੀ ਉੱਥੇ ਪੁੱਜਿਆ ਸੀ ਕਿ ਹੁਣ ਉਸ ਨੂੰ ਡਿਪੋਰਟ ਕਰ ਦਿੱਤਾ ਗਿਆ ਹੈ।
ਗੱਲਬਾਤ ਕਰਦੇ-ਕਰਦੇ ਉਨ੍ਹਾਂ ਦੀਆਂ ਅੱਖਾਂ ਭਿੱਜ ਗਈਆਂ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਆਪਣੀ ਲੱਤ ਹਾਦਸੇ ਕਾਰਨ ਟੁੱਟ ਗਈ ਹੈ, ਜਿਸ ਕਾਰਨ ਹੁਣ ਉਨ੍ਹਾਂ ਦੇ ਪੁੱਤ ਦੀ ਵਾਪਸੀ ਮਗਰੋਂ ਉਨ੍ਹਾਂ ਨੂੰ ਸਮਝ ਨਹੀਂ ਆ ਰਿਹਾ ਕਿ ਉਹ ਇੰਨਾ ਕਰਜ਼ਾ ਕਿਵੇਂ ਵਾਪਸ ਕਰਨਗੇ। ਉਨ੍ਹਾਂ ਨੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਨੂੰ ਗੁਜ਼ਾਰਿਸ਼ ਕੀਤੀ ਹੈ ਕਿ ਉਨ੍ਹਾਂ ਦੇ ਪੁੱਤਰ ਹਰਪ੍ਰੀਤ ਸਿੰਘ ਨੂੰ ਰੁਜ਼ਗਾਰ ਦਿੱਤਾ ਜਾਵੇ, ਤਾਂ ਜੋ ਉਸ ਦੇ ਪਰਿਵਾਰ ਦਾ ਗੁਜ਼ਾਰਾ ਹੋ ਸਕੇ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ 'ਚ ਮੁੜ ਪੈਣ ਲੱਗੀਆਂ ਵੋਟਾਂ, ਤਰੀਕਾਂ ਦਾ ਹੋ ਗਿਆ ਐਲਾਨ
NEXT STORY