ਟਾਂਡਾ ਉੜਮੁੜ (ਵਰਿੰਦਰ ਪੰਡਿਤ/ਪਰਮਜੀਤ ਸਿੰਘ ਮੋਮੀ): ਪਿੰਡ ਪੱਤੀ ਤਲਵੰਡੀ ਸੱਲਾਂ ਵਿਖੇ ਬੀਤੀ ਰਾਤ ਨਗਰ ਕੀਰਤਨ ਦੌਰਾਨ ਹੋਈ ਲੜਾਈ ਝਗੜੇ ਵਿਚ ਗੰਭੀਰ ਜ਼ਖ਼ਮੀ ਹੋਏ ਨੌਜਵਾਨ ਦੀ ਇਲਾਜ ਦੌਰਾਨ ਮੌਤ ਹੋ ਗਈ। ਇਸ ਸਬੰਧੀ ਟਾਂਡਾ ਪੁਲਸ ਨੇ ਮ੍ਰਿਤਕ ਨੌਜਵਾਨ ਦੇ ਪਿਤਾ ਕਸ਼ਮੀਰਾ ਲਾਲ ਪੁੱਤਰ ਚਰਨ ਸਿੰਘ ਵਾਸੀ ਤਲਵੰਡੀ ਸੱਲਾਂ ਦੇ ਬਿਆਨਾਂ ਦੇ ਅਧਾਰ 'ਤੇ ਇਸ ਲੜਾਈ ਝਗੜੇ ਦੇ ਦੋਸ਼ੀ ਮੁਲਜ਼ਮ ਅਭਿਸ਼ੇਕ ਕੁਮਾਰ ਪੁੱਤਰ ਰਣਜੀਤ ਸਿੰਘ ਵਾਸੀ ਤਲਵੰਡੀ ਸੱਲਾਂ, ਅੰਮ੍ਰਿਤਪਾਲ ਸਿੰਘ ਤੇ ਆਸ਼ੂ ਦੋਨੋਂ ਪੁੱਤਰ ਵਿਜੇ ਕੁਮਾਰ ਵਾਸੀ ਪਿੰਡ ਮਾਨਪੁਰ, ਲਾਡੀ ਪੁੱਤਰ ਕੁਲਦੀਪ ਸਿੰਘ ਵਾਸੀ ਤਲਵੰਡੀ ਸੱਲਾ, ਸ਼ਿਵ ਚਰਨਜੀਤ ਸਿੰਘ ਪੁੱਤਰ ਸਰਬਜੀਤ ਸਿੰਘ, ਦੀਪ ਅਤੇ ਪੰਮਾ ਸਾਰੇ ਨਿਵਾਸੀ ਪਿੰਡ ਮਾਨਪੁਰ ਅਤੇ ਚਾਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।
ਇਹ ਖ਼ਬਰ ਵੀ ਪੜ੍ਹੋ - ਮੁੜ ਹੋਵੇਗਾ ਅਕਾਲੀ-ਭਾਜਪਾ ਗੱਠਜੋੜ! ਹਿੰਦੂ-ਸਿੱਖ ਏਕਤਾ ਦਾ ਹਵਾਲਾ ਦਿੰਦਿਆਂ ਜ਼ਿਆਦਾਤਰ ਆਗੂਆਂ ਨੇ ਜਤਾਈ ਸਹਿਮਤੀ
ਟਾਂਡਾ ਪੁਲਸ ਨੂੰ ਦਿੱਤੇ ਗਏ ਬਿਆਨਾਂ ਵਿਚ ਕਸ਼ਮੀਰਾ ਲਾਲ ਨੇ ਦੱਸਿਆ ਕਿ ਬੀਤੀ ਰਾਤ ਉਨ੍ਹਾਂ ਦੇ ਪਿੰਡ ਤਲਵੰਡੀ ਸੱਲਾਂ ਵਿਖੇ ਨਗਰ ਕੀਰਤਨ ਕੱਢਿਆ ਜਾ ਰਿਹਾ ਸੀ ਕਿ ਉਸ ਦਾ ਪੁੱਤਰ ਸਾਹਿਲ ਪਿੰਡ ਵਾਸੀ ਗੁਰਮੀਤ ਸਿੰਘ ਪੁੱਤਰ ਅਮਰੀਕ ਸਿੰਘ ਦੀ ਵੈਲਡਿੰਗ ਦੀ ਦੁਕਾਨ 'ਤੇ ਲਗਾਏ ਗਏ ਦੁੱਧ ਦੇ ਲੰਗਰ ਵਿਚ ਸੇਵਾ ਕਰ ਰਿਹਾ ਸੀ ਕਿ ਇੰਨੇ ਨੂੰ ਪੱਠਿਆਂ ਵਾਲੀ ਟਰਾਲੀ 'ਤੇ ਜਿਸ ਨੂੰ ਪੰਮਾ ਚਲਾ ਰਿਹਾ ਸੀ ਅਤੇ ਉਕਤ ਸਾਰੇ ਦੋਸ਼ੀ ਉਸ ਟਰਾਲੀ 'ਤੇ ਸਵਾਰ ਸਨ ਕਿ ਸਾਰੇ ਦੋਸ਼ੀਆਂ ਨੇ ਉਸ ਦੇ ਪੁੱਤਰ ਨਾਲ ਬੇਸਬਾਲ ਅਤੇ ਡਾਂਗ ਸੋਟਿਆਂ ਨਾਲ ਕਰਦਿਆਂ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ।
ਇਹ ਖ਼ਬਰ ਵੀ ਪੜ੍ਹੋ - ਮਾਘੀ ਮੇਲੇ ਮੌਕੇ ਸ਼੍ਰੋਮਣੀ ਅਕਾਲੀ ਦਲ 'ਚ ਵਾਪਸੀ ਨੂੰ ਲੈ ਕੇ ਸੁਖਦੇਵ ਸਿੰਘ ਢੀਂਡਸਾ ਦਾ ਵੱਡਾ ਬਿਆਨ
ਗੰਭੀਰ ਜ਼ਖ਼ਮੀ ਹਾਲਤ ਵਿਚ ਸਾਹਿਲ ਨੂੰ ਸਰਕਾਰੀ ਹਸਪਤਾਲ ਟਾਂਡਾ ਪਹੁੰਚਾਇਆ ਗਿਆ ਜਿੱਥੋਂ ਉਸ ਦੀ ਹਾਲਤ ਗੰਭੀਰ ਦੇਖਦਿਆਂ ਹੁਸ਼ਿਆਰਪੁਰ ਰੈਫਰ ਕੀਤਾ ਗਿਆ ਜਿੱਥੇ ਅੱਜ ਸਵੇਰੇ ਉਸ ਦੀ ਮੌਤ ਹੋ ਗਈ। ਇਸ ਲੜਾਈ ਝਗੜੇ ਦੌਰਾਨ ਮ੍ਰਿਤਕ ਸਾਹਿਲ ਦੇ ਪਿਤਾ ਕਸ਼ਮੀਰਾ ਲਾਲ ਅਤੇ ਚਾਚਾ ਮਲਕੀਤ ਸਿੰਘ ਵੀ ਜ਼ਖਮੀ ਹੋ ਗਏ ਕਸ਼ਮੀਰਾ ਲਾਲ ਨੇ ਦੱਸਿਆ ਕਿ ਉਕਤ ਸਾਰੇ ਮੁਲਜ਼ਮਾਂ ਦੇ ਉਸ ਦੇ ਪੁੱਤਰ ਨਾਲ ਪੁਰਾਣੀ ਰੰਜਿਸ਼ ਦੇ ਚਲਦਿਆਂ ਮਾਰ ਕੁਟਾਈ ਕੀਤੀ ਹੈ। ਟਾਂਡਾ ਪੁਲਸ ਨੇ ਮਾਮਲਾ ਦਰਜ ਕਰਕੇ ਉਕਤ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਸ਼ਾ ਛਡਾਉ ਕੇਂਦਰ 'ਚ ਦਾਖ਼ਲ ਨੌਜਵਾਨਾਂ ਨੇ ਪੁਲਸ ਤੇ ਸਟਾਫ਼ ਮੈਂਬਰਾਂ 'ਤੇ ਕੀਤਾ ਹਮਲਾ, 9 ਪੀੜਤ ਹੋਏ ਫ਼ਰਾਰ
NEXT STORY