ਜਲੰਧਰ (ਵਰੁਣ)-ਲਾਲ ਬਾਜ਼ਾਰ ’ਚ ਇਕ ਕਮਰੇ ’ਚ ਅੱਧਸੜੀ ਹਾਲਤ ’ਚ ਮਿਲੀ ਪ੍ਰਵਾਸੀ ਦੀ ਲਾਸ਼ ਦੇ ਮਾਮਲੇ ’ਚ ਜਲੰਧਰ ਪੁਲਸ ਨੇ ਵੱਡਾ ਖ਼ੁਲਾਸਾ ਕੀਤਾ ਹੈ। ਦਰਅਸਲ ਮਜ਼ਦੂਰ ਸੰਜੀਤ ਕੁਮਾਰ ਹਾਦਸੇ ਦਾ ਸ਼ਿਕਾਰ ਨਹੀਂ ਹੋਇਆ ਸੀ, ਸਗੋਂ ਉਸ ਦੇ ਦੋਸਤ ਨੇ ਉਸ ਨੂੰ ਅੱਗ ਦੇ ਹਵਾਲੇ ਕੀਤਾ ਸੀ। ਮੁਲਜ਼ਮ ਦੋਸਤ ਨੇ ਕੁਕਰਮ ਕਰਨ ਦੀ ਨੀਅਤ ਨਾਲ ਸੰਜੀਤ ਨੂੰ ਜ਼ਿਆਦਾ ਸ਼ਰਾਬ ਪਿਆ ਦਿੱਤੀ ਅਤੇ ਕੁਕਰਮ ਕਰਦਿਆਂ ਜਦੋਂ ਸੰਜੀਤ ਬੇਹੋਸ਼ ਹੋ ਗਿਆ ਤਾਂ ਦੋਸ਼ੀ ਦੋਸਤ ਨੇ ਉਸ ਨੂੰ ਡਾਕਟਰ ਕੋਲ ਲਿਜਾਣ ਦੀ ਥਾਂ ਗੱਦੇ ’ਤੇ ਲਿਟਾ ਕੇ ਗੱਦੇ ਨੂੰ ਅੱਗ ਲਾ ਦਿੱਤੀ ਅਤੇ ਖੁਦ ਫ਼ਰਾਰ ਹੋ ਗਿਆ।
ਇਹ ਵੀ ਪੜ੍ਹੋ: ਭੈਣਾਂ ਨੇ ਰੱਖੜੀ ਬੰਨ੍ਹ ਤੇ ਸਿਰ 'ਤੇ ਸਿਹਰਾ ਸਜਾ ਇਕਲੌਤੇ ਭਰਾ ਨੂੰ ਦਿੱਤੀ ਅੰਤਿਮ ਵਿਦਾਈ, ਭੁੱਬਾਂ ਮਾਰ ਰੋਇਆ ਪਰਿਵਾਰ
ਡੀ. ਸੀ. ਪੀ. (ਇਨਵੈਸਟੀਗੇਸ਼ਨ) ਗੁਰਮੀਤ ਸਿੰਘ ਨੇ ਦੱਸਿਆ ਕਿ 26 ਫਰਵਰੀ ਦੀ ਸਵੇਰੇ ਪੁਲਸ ਨੂੰ ਇਸ ਘਟਨਾ ਬਾਰੇ ਜਾਣਕਾਰੀ ਮਿਲੀ ਤਾਂ ਸੀ. ਆਈ. ਏ. ਸਟਾਫ਼-1 ਅਤੇ ਥਾਣਾ ਨੰ. 3 ਦੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਸੰਜੀਤ ਸੜੀ ਹੋਈ ਹਾਲਤ ’ਚ ਸੀ ਅਤੇ ਉਸ ਦੀ ਮੌਤ ਹੋ ਚੁੱਕੀ ਸੀ। ਪੁਲਸ ਦੀ ਜਾਂਚ ’ਚ ਪਾਇਆ ਗਿਆ ਕਿ ਸੰਜੀਤ ਦੇ ਕਮਰੇ ਦੇ ਦਰਵਾਜ਼ੇ ਨੂੰ ਅੰਦਰੋਂ ਕੁੰਡੀ ਨਹੀਂ ਲੱਗੀ ਹੋਈ ਸੀ ਅਤੇ ਸੰਜੀਤ ਦੇ ਸਰੀਰ ’ਤੇ ਟੀ-ਸ਼ਰਟ ਤੋਂ ਇਲਾਵਾ ਕੋਈ ਹੋਰ ਕੱਪੜਾ ਵੀ ਨਹੀਂ ਸੀ। ਪੁਲਸ ਨੂੰ ਮਾਮਲਾ ਸ਼ੱਕੀ ਲੱਗਾ। ਸੀ. ਆਈ. ਏ. ਸਟਾਫ਼ ਦੇ ਇੰਚਾਰਜ ਹਰਮਿੰਦਰ ਸਿੰਘ ਨੇ ਸੈਣੀ ਨੇ ਆਪਣੀ ਟੀਮ ਨਾਲ ਜਾਂਚ ਸ਼ੁਰੂ ਕਰ ਦਿੱਤੀ। ਪੁਲਸ ਨੇ ਸੰਜੀਤ ਦੇ ਮੋਬਾਇਲ ਕਾਲ ਡਿਟੇਲਸ ਵੀ ਕਢਵਾਈ, ਜਿਸ ’ਚ ਪਾਇਆ ਗਿਆ ਕਿ ਸਚਿਨ ਨਾਂ ਦੇ ਨੌਜਵਾਨ ਦਾ 25 ਫਰਵਰੀ ਨੂੰ ਆਖਰੀ ਫੋਨ ਆਇਆ ਸੀ।
ਇਹ ਵੀ ਪੜ੍ਹੋ: ਫਿਲੌਰ ’ਚ ਵੱਡੀ ਵਾਰਦਾਤ: ਸਿਵਿਆਂ ’ਚੋਂ ਵਿਅਕਤੀ ਦੀ ਮਿਲੀ ਅੱਧਸੜੀ ਲਾਸ਼, ਇਲਾਕੇ ’ਚ ਫੈਲੀ ਸਨਸਨੀ
ਡੀ. ਸੀ. ਪੀ. ਨੇ ਦੱਸਿਆ ਕਿ ਸੰਜੀਤ 4 ਸਾਲ ਤੋਂ ਉਥੇ ਹੀ ਰਹਿ ਰਿਹਾ ਸੀ। 1 ਸਾਲ ਪਹਿਲਾਂ ਸੰਜੀਤ ਆਪਣੀ ਪਤਨੀ ਅਤੇ 2 ਬੱਚਿਆਂ ਨਾਲ ਰਹਿੰਦਾ ਸੀ ਪਰ ਹੁਣ ਉਹ ਇਕੱਲਾ ਹੀ ਸੀ। 25 ਫਰਵਰੀ ਨੂੰ ਹੀ ਉਹ ਆਪਣੇ ਪਿੰਡੋਂ ਪਰਤਿਆ ਸੀ। ਪੁਲਸ ਨੂੰ ਸੰਜੀਤ ਅਤੇ ਸਚਿਨ ਦੀ ਦੋਸਤੀ ਬਾਰੇ ਪਤਾ ਲੱਗਾ, ਜਿਸ ਤੋਂ ਬਾਅਦ ਸੰਜੀਤ ਦੇ ਜ਼ਿਲ੍ਹੇ ਦੇ ਹੀ ਰਹਿਣ ਵਾਲੇ ਉਸ ਦੇ ਦੋਸਤ ਸਚਿਨ ਪੁੱਤਰ ਕਮਲ ਮਾਹਤੋ ਵਾਸੀ ਬਚਵਾੜਾ, ਜ਼ਿਲ੍ਹਾ ਬਿਹਾਰ, ਹਾਲ ਨਿਵਾਸੀ ਸੂਦਾਂ ਚੌਕ ਨੂੰ ਪੁਲਸ ਨੇ ਹਿਰਾਸਤ ’ਚ ਲੈ ਲਿਆ। ਸਚਿਨ ਸ਼ੇਖਾਂ ਬਾਜ਼ਾਰ ’ਚ ਪਰਸਾਂ ਦੀ ਦੁਕਾਨ ’ਤੇ ਕੰਮ ਕਰਦਾ ਹੈ। ਸੀ. ਆਈ. ਏ. ਸਟਾਫ਼ ਦੀ ਟੀਮ ਨੇ ਸਚਿਨ ਦੇ ਦੋਸਤ ਕੋਲੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਕਬੂਲ ਲਿਆ ਕਿ ਕਮਰੇ ’ਚ ਅੱਗ ਉਸੇ ਨੇ ਲਾਈ ਸੀ। ਉਸ ਨੇ ਮੰਨਿਆ ਕਿ ਉਹ 25 ਫਰਵਰੀ ਦੀ ਰਾਤ ਨੂੰ ਸੰਜੀਤ ਕੋਲ ਗਿਆ ਸੀ। ਉਸ ਨੇ ਸੰਜੀਤ ਨਾਲ ਕੁਕਰਮ ਕਰਨ ਦੀ ਨੀਅਤ ਕਾਰਨ ਉਸ ਨੂੰ ਜ਼ਿਆਦਾ ਸ਼ਰਾਬ ਪਿਆ ਦਿੱਤੀ। ਸੰਜੀਤ ਨੂੰ ਨਸ਼ਾ ਹੋਇਆ ਤਾਂ ਉਹ ਸੌਂ ਗਿਆ।
ਇਹ ਵੀ ਪੜ੍ਹੋ: ਜਦੋਂ ਵਿਆਹ ਦੇ ਮੰਡਪ ’ਤੇ ਪੁੱਜੀ ਮੁੰਡੇ ਦੀ ਪ੍ਰੇਮਿਕਾ, ਫਿਰ ਹੋਇਆ ਉਹ, ਜਿਸ ਨੂੰ ਵੇਖ ਲਾੜੀ ਦੇ ਵੀ ਉੱਡੇ ਹੋਸ਼
ਉਸ ਦੇ ਸੌਣ ਤੋਂ ਬਾਅਦ ਸਚਿਨ ਨੇ ਸੰਜੀਤ ਨਾਲ ਕੁਕਰਮ ਕਰਨਾ ਸ਼ੁਰੂ ਕਰ ਦਿੱਤਾ, ਜਿਸ ਕਾਰਨ ਸੰਜੀਤ ਦੀ ਹਾਲਤ ਵਿਗੜ ਗਈ ਅਤੇ ਉਹ ਬੇਹੋਸ਼ ਹੋ ਗਿਆ। ਸੰਜੀਤ ਦੇ ਬੇਹੋਸ਼ ਹੋਣ ਤੋਂ ਬਾਅਦ ਸਚਿਨ ਡਰ ਗਿਆ ਅਤੇ ਉਹ ਆਪਣੀ ਕਰਤੂਤ ਨੂੰ ਲੁਕਾਉਣ ਲਈ ਸੰਜੀਤ ਨੂੰ ਡਾਕਟਰ ਕੋਲ ਨਾ ਲੈ ਕੇ ਗਿਆ ਅਤੇ ਸੋਚੀ-ਸਮਝੀ ਸਾਜ਼ਿਸ਼ ਤਹਿਤ ਸਚਿਨ ਨੇ ਸੰਜੀਤ ਨੂੰ ਗੱਦੇ ’ਤੇ ਲਿਟਾ ਦਿੱਤਾ ਅਤੇ ਫਿਰ ਆਪਣੇ ਲਾਈਟਰ ਨਾਲ ਗੱਦੇ ਨੂੰ ਅੱਗ ਲਾ ਕੇ ਖੁਦ ਉਥੋਂ ਫਰਾਰ ਹੋ ਗਿਆ। ਸਾਰੀ ਸੱਚਾਈ ਸਾਹਮਣੇ ਆਉਣ ਤੋਂ ਬਾਅਦ ਪੁਲਸ ਨੇ ਸਚਿਨ ਵਿਰੁੱਧ ਧਾਰਾ 304, 436 ਅਤੇ 201 ਤਹਿਤ ਕੇਸ ਦਰਜ ਕਰ ਲਿਆ ਹੈ ਅਤੇ ਉਸ ਦੀ ਗ੍ਰਿਫ਼ਤਾਰੀ ਵੀ ਵਿਖਾ ਦਿੱਤੀ ਹੈ। ਮੁਲਜ਼ਮ ਕੋਲੋਂ ਅੱਗ ਲਾਉਣ ਲਈ ਵਰਤਿਆ ਲਾਈਟਰ ਅਤੇ ਮ੍ਰਿਤਕ ਦਾ ਮੋਬਾਇਲ ਵੀ ਬਰਾਮਦ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ: ਮਾਹਿਲਪੁਰ ’ਚ ਪਤੀ ਨੇ ਤੇਜ਼ਧਾਰ ਹਥਿਆਰਾਂ ਨਾਲ ਪਤਨੀ ਨੂੰ ਵੱਢ ਦਿੱਤੀ ਦਰਦਨਾਕ ਮੌਤ, ਸੱਸ-ਸਹੁਰੇ ਨੂੰ ਵੀ ਵੱਢਿਆ
ਮੁਲਜ਼ਮ ਖ਼ੁਦ ਹੀ ਬਣ ਗਿਆ ਸੀ ਡਾਕਟਰ
ਸੰਜੀਤ ਦੇ ਬੇਹੋਸ਼ ਹੋਣ ਤੋਂ ਬਾਅਦ ਦੋਸ਼ੀ ਸਚਿਨ ਉਸ ਨੂੰ ਡਾਕਟਰ ਕੋਲ ਤਾਂ ਨਾ ਲੈ ਕੇ ਗਿਆ ਪਰ ਖ਼ੁਦ ਜ਼ਰੂਰ ਡਾਕਟਰ ਬਣ ਗਿਆ। ਦੋਸ਼ੀ ਨੇ ਸੰਜੀਤ ਦਾ ਨੱਕ ਦਬਾ ਕੇ ਅਤੇ ਕਈ ਅਜਿਹੇ ਯਤਨ ਕੀਤੇ ਕਿ ਉਹ ਹੋਸ਼ ’ਚ ਆਵੇ ਪਰ ਹੋਸ਼ ’ਚ ਨਾ ਆਉਣ ਕਾਰਨ ਸਚਿਨ ਨੇ ਅੱਗ ਲਗਾ ਦਿੱਤੀ। 26 ਫਰਵਰੀ ਦੀ ਸਵੇਰ ਨੂੰ ਸੰਜੀਤ ਆਪਣੇ ਕੰਮ ’ਤੇ ਨਾ ਪਰਤਿਆ ਤਾਂ ਉਸ ਦਾ ਦੁਕਾਨ ਮਾਲਕ ਕਮਰੇ ’ਚ ਆਇਆ ਤਾਂ ਵੇਖਿਆ ਕਿ ਕਮਰੇ ਦਾ ਦਰਵਾਜ਼ਾ ਬੰਦ ਸੀ ਪਰ ਉਸ ਨੂੰ ਕੁੰਡੀ ਨਹੀਂ ਲੱਗੀ ਹੋਈ ਸੀ। ਕਮਰੇ ’ਚ ਉਦੋਂ ਵੀ ਅੱਗ ਲੱਗੀ ਹੋਈ ਸੀ ਅਤੇ ਅੱਗ ਦੀ ਲਪੇਟ ’ਚ ਆਉਣ ਨਾਲ ਸੰਜੀਤ ਦਮ ਤੋੜ ਚੁੱਕਾ ਸੀ।
ਇਹ ਵੀ ਪੜ੍ਹੋ: ਪਤੀ ਦਾ ਖ਼ੌਫ਼ਨਾਕ ਕਾਰਾ, ਰਾਤ ਨੂੰ ਸੁੱਤੀ ਪਈ ਪਤਨੀ ’ਤੇ ਸੁੱਟ ਦਿੱਤਾ ਗਰਮਾ-ਗਰਮ ਤੇਲ
ਪੰਜਾਬ ਦਾ 'ਬਜਟ ਇਜਲਾਸ' ਅੱਜ ਤੋਂ ਸ਼ੁਰੂ, ਜਾਣੋ ਕਿਸ ਦਿਨ ਸਦਨ 'ਚ ਕੀ ਹੋਵੇਗਾ
NEXT STORY