ਨਵਾਂਸ਼ਹਿਰ (ਤ੍ਰਿਪਾਠੀ) - ਨਵਾਂਸ਼ਹਿਰ ਦੇ ਨੇੜਲੇ ਪਿੰਡ ਸਲੋਹ ਵਿਖੇ ਕਲਯੁੱਗੀ ਪੁੱਤਰ ਵੱਲੋਂ ਸ਼ਰਾਬ ਪੀ ਕੇ ਪਿਤਾ ਨਾਲ ਕੁੱਟਮਾਰ ਕਰਨ ਨਾਲ ਪਿਤਾ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੂੰ ਦਿੱਤੇ ਬਿਆਨਾ ਦੇ ਆਧਾਰ ’ਤੇ ਦੋਸ਼ੀ ਪੁੱਤਰ ਦੇ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ ਵਿਚ ਮੋਨਿਕਾ ਪਤਨੀ ਸੁਖਵਿੰਦਰ ਸਿੰਘ ਪੁੱਤਰ ਲੇਟ ਸੁਰਿੰਦਰ ਕੁਮਾਰ ਵਾਸੀ ਪਿੰਡ ਚੱਕ ਇਲਾਹੀ ਬਖ਼ਸ਼ ਨੇ ਦੱਸਿਆ ਕਿ ਉਸ ਦੇ ਪੇਕੇ ਸਲੋਹ ਪਿੰਡ ’ਚ ਹਨ ਉਹ ਤਿੰਨ ਭਰਾ-ਭੈਣ ਹਨ। ਸਬ ਤੋਂ ਵੱਡਾ ਭਾਈ ਬਲਰਾਮ ਸਿੰਘ ਤਲਾਕਸ਼ੁਦਾ ਹੈ ਅਤੇ ਉਸ ਦੀ 4 ਸਾਲ ਦੀ ਕੁੜੀ ਹੈ। ਉਸ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਉਹ ਆਪਣੇ ਪਤੀ ਨਾਲ ਪੇਕਿਆਂ ਦੇ ਘਰ ਆਈ ਸੀ ਅਤੇ ਪਿਤਾ ਅਤੇ ਭਤੀਜੀ ਨੂੰ ਮਿਲ ਕੇ ਵਾਪਸ ਆਪਣੇ ਘਰ ਪਿੰਡ ਚੱਕ ਅਲਾਹੀ ਬਖ਼ਸ਼ ਚਲੀ ਗਈ ਸੀ। ਸ਼ਨੀਵਾਰ ਦੁਪਹਿਰ ਕਰੀਬ 12 ਵਜੇ ਉਸ ਦੇ ਪੇਕਿਆਂ ਦੇ ਪਿੰਡ ਤੋਂ ਗੁਆਂਢੀ ਦਾ ਫੋਨ ਆਇਆ ਕਿ ਉਸ ਦੇ ਪਿਤਾ ਦੀ ਮੌਤ ਹੋ ਗਈ ਹੈ।
ਇਹ ਵੀ ਪੜ੍ਹੋ- ਦੋਸਤੀ ਕਰਕੇ ਬਣਾਏ ਸਰੀਰਕ ਸੰਬੰਧ, ਫਿਰ ਵਿਦੇਸ਼ ਜਾ ਕੇ ਅਸ਼ਲੀਲ ਵੀਡੀਓ ਵਾਇਰਲ ਕਰ ਕੀਤਾ ਇਹ ਕਾਰਾ
ਉਸ ਨੇ ਦੱਸਿਆ ਕਿ ਉਸ ਦੇ ਪਿਤਾ ਦੀ ਲਾਸ਼ ਵਿਹੜੇ ਵਿਚ ਪਈ ਸੀ ਅਤੇ ਆਲੇ-ਦੁਆਲੇ ਲੋਕ ਇਕੱਠੇ ਹੋਏ ਸਨ। ਉਸ ਨੇ ਦੱਸਿਆ ਕਿ ਉਸ ਦੀ 4 ਚਾਰ ਦੀ ਭਜੀਤੀ ਨੇ ਦੱਸਿਆ ਕਿ ਬੀਤੀ ਰਾਤ ਉਸ ਦੇ ਡੈਡੀ ਨੇ ਸ਼ਰਾਬ ਪੀਤੀ ਹੋਈ ਸੀ ਅਤੇ ਉਹ ਵੱਡੇ ਪਾਪਾ (ਦਾਦਾ) ਨੂੰ ਡੰਡੇ ਨਾਲ ਕੁੱਟ ਰਹੇ ਸਨ ਅਤੇ ਵੱਡੇ ਡੈਡੀ ਪੂਰੀ ਰਾਤ ਬੈੱਡ ’ਤੇ ਰਹੇ। ਮੋਨਿਕਾ ਨੇ ਦੱਸਿਆ ਕਿ ਕਰੀਬ 3 ਸਾਲ ਪਹਿਲਾਂ ਵੀ ਉਸ ਦੇ ਭਾਈ ਬਲਰਾਮ ਨੇ ਉਸਦੇ ਪਿਤਾ ਨਾਲ ਕੁੱਟਮਾਰ ਕਰਕੇ ਬਾਂਹ ਤੋੜ ਦਿੱਤੀ ਸੀ। ਉਸ ਸਮੇਂ ਰਿਸ਼ਤੇਦਾਰਾਂ ਨਾਲ ਮੀਟਿੰਗ ਕਰਕੇ ਘਰ ਵਿਚ ਹੀ ਗੱਲਬਾਤ ਕਰ ਲਈ ਸੀ। ਉਸ ਨੇ ਦੱਸਿਆ ਕਿ ਉਸ ਨੂੰ ਯਕੀਨ ਹੈ ਕਿ ਉਸ ਦੇ ਭਾਈ ਵੱਲੋਂ ਕੀਤੀ ਗਈ ਕੁੱਟਮਾਰ ਨਾਲ ਹੀ ਉਸ ਦੇ ਪਿਤਾ ਸੁਰਿੰਦਰ ਕੁਮਾਰ ਦੀ ਮੌਤ ਹੋਈ ਹੈ।
ਥਾਣਾ ਸਿਟੀ ਨਵਾਂਸ਼ਹਿਰ ਦੀ ਪੁਲਸ ਨੇ ਮ੍ਰਿਤਕ ਦੀ ਕੁੜੀ ਦੇ ਬਿਆਨਾਂ ਦੇ ਆਧਾਰ ’ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਡੀ. ਐੱਸ. ਪੀ. ਮਾਧੁਰੀ ਸ਼ਰਮਾ ਨੇ ਦੱਸਿਆ ਕਿ ਹੁਣ ਤਕ ਪੜਤਾਲ ਵਿਚ ਸਾਹਮਣੇ ਆਇਆ ਹੈ ਕਿ ਦੋਸ਼ੀ ਸ਼ਰਾਬ ਪੀਣ ਦਾ ਆਦੀ ਹੈ ਅਤੇ ਘਟਨਾ ਵਾਲੇ ਦਿਨ ਵੀ ਸ਼ਰਾਬ ਦੇ ਨਸ਼ੇ ਵਿਚ ਆਪਣੇ ਪਿਤਾ ਤੋਂ ਪੈਸਿਆਂ ਦੀ ਮੰਗ ਕਰ ਰਿਹਾ ਸੀ ਅਤੇ ਪੈਸੇ ਨਾ ਮਿਲਣ ’ਤੇ ਉਸ ਨੇ ਪਿਤਾ ਦੀ ਦਸਤੀ ਹਥਿਆਰ (ਡੰਡੇ) ਨਾਲ ਹਮਲਾ ਕਰਕੇ ਕਤਲ ਕਰ ਦਿੱਤਾ। ਦੋਸ਼ੀ ਪੁੱਤਰ ਨੂੰ ਪੁਲਸ ਨੇ ਗ੍ਰਿਫ਼ਤਾਰ ਕਰਕੇ ਅੱਜ ਅਦਾਲਤ ਵਿਚ ਪੇਸ਼ ਕੀਤਾ ਹੈ, ਜਿੱਥੇ ਮਾਨਯੋਗ ਅਦਾਲਤ ਨੇ ਦੋਸ਼ੀ ਨੂੰ 1 ਦਿਨ ਦੇ ਪੁਲਸ ਰਿਮਾਂਡ ’ਤੇ ਭੇਜਿਆ ਹੈ।
ਇਹ ਵੀ ਪੜ੍ਹੋ- ‘ਬਾਹਰਲੇ’ ਲੋਕਾਂ ਦੀ ਐਂਟਰੀ ’ਤੇ ਭਾਜਪਾ ’ਚ ਹੋ-ਹੱਲਾ, ਟਕਸਾਲੀ ਨੇਤਾਵਾਂ ਦੀ ਬੈਠਕ ’ਚ ਪਾਰਟੀ ਦੇ ਰਵੱਈਏ ’ਤੇ ਸਵਾਲ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਐੱਨ.ਆਰ.ਆਈਜ਼ ਲਈ ਅਹਿਮ ਖ਼ਬਰ, ਪੰਜਾਬ ਸਰਕਾਰ ਵਲੋਂ ਇਸ ਦਿਨ ਚੋਣ ਕਰਵਾਉਣ ਦਾ ਐਲਾਨ
NEXT STORY