ਆਦਮਪੁਰ (ਦਿਲਬਾਗੀ, ਚਾਂਦ)— ਆਦਮਪੁਰ ਪੁਲਸ ਵੱਲੋਂ ਬੀਤੇ ਦਿਨੀਂ ਪਿੰਡ ਪਧਿਆਣਾ 'ਚ 13 ਸਾਲਾਂ ਵਿਦਿਆਰਥੀ ਦੀ ਸ਼ੱਕੀ ਹਾਲਾਤ ਵਿਚ ਹੋਏ ਕਤਲ ਦੀ ਗੁੱਥੀ ਸੁਲਝਾਉਣ 'ਚ ਸਫ਼ਲਤਾ ਪ੍ਰਾਪਤ ਕੀਤੀ ਹੈ। ਡੀ. ਐੱਸ. ਪੀ. ਆਦਮਪੁਰ ਹਰਿੰਦਰ ਸਿੰਘ ਮਾਨ ਅਤੇ ਆਦਮਪੁਰ ਥਾਣਾ ਮੁਖੀ ਗੁਰਿੰਦਰ ਸਿੰਘ ਨਾਗਰਾ ਨੇ ਦੱਸਿਆ ਕਿ 17 ਸਤੰਬਰ ਨੂੰ ਡਰੋਲੀ ਕਲਾਂ-ਪਧਿਆਣਾ ਦੇ ਕੱਚੇ ਰਸਤੇ 'ਤੇ 13 ਸਾਲ ਦੇ ਇੰਦਰਜੀਤ ਸਿੰਘ ਪੁੱਤਰ ਅਮਰਪ੍ਰੀਤ ਸਿੰਘ ਦੀ ਲਾਸ਼ ਮਿਲੀ ਸੀ ਅਤੇ ਮ੍ਰਿਤਕ ਦੀ ਕਾਤਲ ਉਸ ਦੀ ਮਾਂ ਹੀ ਨਿਕਲੀ।

ਇੰਝ ਦਿੱਤੀ ਆਪਣੇ ਹੀ ਪੁੱਤ ਨੂੰ ਭਿਆਨਕ ਮੌਤ
ਉਨ੍ਹਾਂ ਦੱਸਿਆ ਕਿ ਮ੍ਰਿਤਕ ਇੰਦਰਜੀਤ ਸਿੰਘ ਦੇ ਦਾਦੇ ਤਰਲੋਚਨ ਸਿੰਘ ਪੁੱਤਰ ਉਜਾਗਰ ਸਿੰਘ ਵਾਸੀ ਨੇ ਦੱਸਿਆ ਕਿ ਉਸ ਦਾ ਲੜਕਾ ਅਮਰਪ੍ਰੀਤ ਸਿੰਘ ਦੁਬਈ ਗਿਆ ਹੋਇਆ ਹੈ ਅਤੇ ਉਸ ਦੀ ਨੂੰਹ ਗੁਰਮੀਤ ਕੌਰ ਆਪਣੇ ਬੱਚਿਆਂ ਸਮੇਤ ਉਨ੍ਹਾਂ ਤੋਂ ਵੱਖ ਰਹਿੰਦੀ ਹੈ। ਉਨ੍ਹਾਂ ਦੱਸਿਆ ਕਿ ਨੂੰਹ ਦੇ ਚਾਲ ਚਲਣ ਠੀਕ ਨਹੀਂ ਹੈ ਅਤੇ ਇਸ ਬਾਰੇ ਉਨ੍ਹਾਂ ਦੇ ਪੋਤਰੇ ਇੰਦਰਜੀਤ ਸਿੰਘ ਨੂੰ ਪਤਾ ਲੱਗ ਗਿਆ ਸੀ ਅਤੇ ਇੰਦਰਜੀਤ ਸਿੰਘ ਨੇ ਇਸ ਬਾਰੇ ਆਪਣੇ ਦਾਦੇ ਨਾਲ ਗੱਲ ਕੀਤੀ ਕਿ ਉਨ੍ਹਾਂ ਦੇ ਘਰ ਬਾਹਰਲੇ ਬੰਦੇ ਆਉਂਦੇ ਹਨ। ਇਸ ਦੇ ਨਾਲ ਹੀ ਇਸ ਸਬੰਧ 'ਚ ਇੰਦਰਜੀਤ ਮਾਂ ਦੀ ਕਰਤੂਤਾਂ ਆਪਣੇ ਪਿਤਾ ਨੂੰ ਦੱਸਣ ਦੀ ਗੱਲ ਕਰਦਾ ਸੀ, ਜਿਸ ਤੋਂ ਬਾਅਦ 17 ਸਤੰਬਰ ਨੂੰ ਇੰਦਰਜੀਤ ਸਿੰਘ ਦੀ ਲਾਸ਼ ਮਿਲੀ ਅਤੇ ਉਸ ਦੇ ਮੂੰਹ 'ਚੋਂ ਖੂਨ ਨਿਕਲ ਰਿਹਾ ਸੀ।
ਨਾਗਰਾ ਨੇ ਦੱਸਿਆ ਕਿ ਪੁਲਸ ਵੱਲੋਂ ਜਾਂਚ ਕਰਨ 'ਤੇ ਪਤਾ ਲੱਗਾ ਕਿ ਮ੍ਰਿਤਕ ਇੰਦਰਜੀਤ ਸਿੰਘ ਦੀ ਮਾਤਾ ਦੇ ਕਿਸੇ ਨਾਲ ਨਾਜਾਇਜ਼ ਸੰਬੰਧ ਸਨ, ਜਿਸ ਬਾਰੇ ਉਸ ਦੇ ਲੜਕੇ ਨੂੰ ਪਤਾ ਲੱਗ ਗਿਆ ਸੀ ਅਤੇ ਆਪਣੇ ਪਿਆਰ 'ਚ ਅੜਿਕਾ ਬਣ ਰਹੇ ਆਪਣੇ ਲੜਕੇ ਇੰਦਰਜੀਤ ਸਿੰਘ ਦਾ ਕਤਲ ਕਰ ਦਿੱਤਾ। ਜਦੋਂ ਮਾਂ ਦੀ ਕਰਤੂਤਾਂ ਬਾਰੇ ਪੁੱਤ ਨੂੰ ਪਤਾ ਲੱਗਾ ਤਾਂ ਉਹ ਡਰ ਗਈ ਅਤੇ ਪਿਆਰ 'ਚ ਰੋੜਾ ਬਣ ਰਹੇ ਪੁੱਤ ਨੂੰ ਖੇਤਾਂ 'ਚ ਲਿਜਾ ਕੇ ਸਲਫਾਸ ਦੀਆਂ ਗੋਲੀਆਂ ਦੇ ਦਿੱਤੀਆਂ। ਇੰਨਾ ਹੀ ਨਹੀਂ ਸਗੋਂ ਮਾਂ ਨੇ ਪੁੱਤ ਦੇ ਸਿਰ 'ਤੇ ਇੱਟਾਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਪੁਲਸ ਵੱਲੋਂ ਗੁਰਮੀਤ ਕੌਰ ਖ਼ਿਲਾਫ਼ ਕੇਸ ਦਰਜ ਕਰ ਉਸ ਨੂੰ ਗ੍ਰਿਫ਼ਤਾਰ ਕਰ ਲਿਆ।
'ਟਿੱਡੀ ਦਲ' ਨੂੰ ਭਜਾਉਣ ਲਈ ਪੰਜਾਬ ਨੇ ਖਰਚੇ ਲੱਖਾਂ ਰੁਪਏ, RTI 'ਚ ਹੋਇਆ ਖ਼ੁਲਾਸਾ
NEXT STORY