ਮਾਨਸਾ (ਸੰਦੀਪ ਮਿੱਤਲ)— ਮਾਨਸਾ ਦੇ ਨੇੜਲੇ ਪਿੰਡ ਨੰਗਲ ਕਲਾਂ ਦੇ ਕਿਸਾਨ ਪ੍ਰਦੀਪ ਸਿੰਘ (27) ਪੁੱਤਰ ਕਰਨੈਲ ਸਿੰਘ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ ਕਰ ਲਈ। ਮਿਲੀ ਜਾਣਕਾਰੀ ਮੁਤਾਬਕ ਕਿਸਾਨ ਕੋਲ ਕਰੀਬ 3 ਏਕੜ ਜ਼ਮੀਨ ਹੈ, ਜਿਸ ਦਾ ਸਰਕਾਰੀ 4 ਲੱਖ ਰੁਪਏ ਅਤੇ ਪ੍ਰਾਈਵੇਟ ਡੇਢ ਲੱਖ ਰੁਪਏ ਕਰਜ਼ਾ ਸੰਦੀਪ 'ਤੇ ਸੀ। ਛੇ ਸਾਲ ਪਹਿਲਾਂ ਵੱਡੇ ਭਰਾ ਗੁਰਸੇਵਕ ਸਿੰਘ ਨੇ ਵੀ ਕਰਜ਼ੇ ਦੇ ਕਾਰਨ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਸੀ। ਉਸ ਦੇ ਪਰਿਵਾਰ 'ਚ ਬਜ਼ੁਰਗ ਮਾਤਾ ਰਣਜੀਤ ਕੌਰ ਇਕੱਲੇ ਰਹਿ ਗਏ ਹਨ। ਪਿਤਾ ਦੀ ਵੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਸੰਦੀਪ ਦੀਆਂ ਤਿੰਨ ਭੈਣਾਂ ਹਨ, ਜੋਕਿ ਵਿਆਹੁਤਾ ਹਨ। ਸੂਚਨਾ ਪਾ ਕੇ ਮੌਕੇ 'ਤੇ ਪਹੁੰਚੀ ਪੁਲਸ ਨੇ ਲਾਸ਼ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ।
ਉਥੇ ਹੀ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾਂ ਦੇ ਜ਼ਿਲਾ ਸੈਕਟਰੀ ਮਹਿੰਦਰ ਸਿੰਘ ਭੈਣੀ ਬਾਘਾ ਬਲਾਕ ਪ੍ਰਧਾਨ ਬਲਵਿੰਦਰ ਸ਼ਰਮਾ ਖਿਆਲਾ ਨੇ ਸਰਕਾਰ ਤੋਂ ਮੰਗ ਕੀਤੀ ਕਿ ਬਜ਼ੁਰਗ ਮਾਂ ਦੀ ਜ਼ਿੰਦਗੀ ਚਲਾਉਣ ਵਾਸਤੇ ਆਰਥਿਕ ਤੌਰ 'ਤੇ ਸਹਾਇਤਾ ਦਿੱਤੀ ਜਾਵੇ ਅਤੇ ਮ੍ਰਿਤਕ ਕਿਸਾਨ ਦਾ ਸਾਰਾ ਕਰਜਾ ਮੁਆਫ ਕੀਤਾ ਜਾਵੇ। ਆਗੂਆਂ ਨੇ ਕਿਹਾ ਕਿ ਸਰਕਾਰ ਵੱਲੋਂ ਕਿਸਾਨਾਂ ਦਾ ਸਮੁੱਚੇ ਕਰਜ਼ੇ 'ਤੇ ਲੀਕ ਮਾਰ ਕੇ ਹਰ ਰੋਜ਼ ਹੋ ਰਹੀਆਂ ਖੁਦਕੁਸ਼ੀਆਂ ਨੂੰ ਰੋਕਿਆ ਜਾਵੇ ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਇਸ ਮੁੱਦੇ ਤੇ ਫੇਲ ਹੋ ਚੁੱਕੀ ਹੈ।
ਭਾਜਪਾ ਦਾ ਆਖਿਰ ਮਹਿਬੂਬਾ ਤੋਂ ਅੱਕਿਆ ਮਨ
NEXT STORY